ਸਿੱਖਿਆ ਵਿਭਾਗ ਦੀ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ ਦਾ ਹੋਇਆ ਆਗਾਜ਼
ਬਠਿੰਡਾ, 3 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸਕੂਲ ਸਿੱਖਿਆ ਵਿਭਾਗ ਦੀ ਜ਼ਿਲ੍ਹਾ ਅਥਲੈਟਿਕਸ ਮੀਟ ਦਾ ਸਪੋਰਟਸ ਸਕੂਲ ਘੁੱਦਾ ਵਿਖੇ ਆਗਾਜ਼ ਹੋਇਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਸੇਠੀ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਅਥਲੀਟਾਂ ਨੂੰ ਅਸ਼ੀਰਵਾਦ ਦੇਣ ਲਈ ਵਿਸ਼ੇਸ ਤੌਰ ‘ਤੇ ਪੁੱਜੇ ਅਤੇ ਜੇਤੂਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ।
ਬਠਿੰਡਾ, 3 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸਕੂਲ ਸਿੱਖਿਆ ਵਿਭਾਗ ਦੀ ਜ਼ਿਲ੍ਹਾ ਅਥਲੈਟਿਕਸ ਮੀਟ ਦਾ ਸਪੋਰਟਸ ਸਕੂਲ ਘੁੱਦਾ ਵਿਖੇ ਆਗਾਜ਼ ਹੋਇਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਸੇਠੀ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਅਥਲੀਟਾਂ ਨੂੰ ਅਸ਼ੀਰਵਾਦ ਦੇਣ ਲਈ ਵਿਸ਼ੇਸ ਤੌਰ ‘ਤੇ ਪੁੱਜੇ ਅਤੇ ਜੇਤੂਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਹੋਏ ਅੰਡਰ-17 ਲੜਕਿਆਂ ਦੇ ਡਿਸਕਸ ਥਰੋ ਮੁਕਾਬਲੇ ਵਿਚ ਸਿਧਾਰਥ ਜੋਨ ਮੰਡੀ ਕਲਾਂ ਨੇ ਪਹਿਲਾ, ਗੁਰਮੀਤ ਸਿੰਘ ਜ਼ੋਨ ਗੋਨਿਆਣਾ ਨੇ ਦੂਜਾ, ਜਸ਼ਨਦੀਪ ਸਿੰਘ ਜ਼ੋਨ ਸੰਗਤ ਨੇ ਤੀਜਾ, ਸ਼ਾਟਪੁੱਟ ਅੰਡਰ-17 ਲੜਕੇ ਸੋਨੂ ਸਿੰਘ ਜੋਨ ਮੌੜ ਨੇ ਪਹਿਲਾ, ਜਸਮੀਤ ਸਿੰਘ ਜੋਨ ਤਲਵੰਡੀ ਸਾਬੋ ਨੇ ਦੂਸਰਾ, ਸਿਧਾਰਥ ਜੋਨ ਭੁੱਚੋ ਮੰਡੀ ਤੀਸਰਾ ਸਥਾਨ, ਪੰਜ ਕਿੱਲੋਮੀਟਰ ਵਾਕ ਅੰਡਰ-17 ਲੜਕੇ ‘ਚ ਮਨਪ੍ਰੀਤ ਸਿੰਘ ਨੇ ਪਹਿਲਾ, ਮਨਦੀਪ ਸਿੰਘ ਨੇ ਦੂਜਾ, ਅਭੀਨੂਰਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਅੰਡਰ-19 ਲੜਕੀਆਂ ‘ਚ ਅਮਨਦੀਪ ਕੌਰ ਨੇ ਪਹਿਲਾ, ਆਕਾਸ਼ਦੀਪ ਕੌਰ ਨੇ ਦੂਜਾ ਸਥਾਨ, ਰਮਨਦੀਪ ਕੌਰ ਨੇ ਤੀਜਾ ਸਥਾਨ, ਸ਼ਾਟ ਪੁੱਟ ਅੰਡਰ-19 ਲੜਕੀਆਂ ‘ਚ ਨਵਰੀਤ ਕੌਰ ਜੋਨ ਮੰਡੀ ਫੂਲ ਨੇ ਪਹਿਲਾ, ਪਰਨੀਤ ਕੌਰ ਜੋਨ ਭਗਤਾ ਨੇ ਦੂਸਰਾ, ਮਨਪ੍ਰੀਤ ਕੌਰ ਜੋਨ ਤਲਵੰਡੀ ਸਾਬੋ ਨੇ ਤੀਸਰਾ, ਡਿਸਕਸ ਅੰਡਰ-19 ਲੜਕੇ ‘ਚ ਬਲਜਿੰਦਰ ਸਿੰਘ ਜੋਨ ਤਲਵੰਡੀ ਸਾਬੋ ਨੇ ਪਹਿਲਾ, ਜੋਬਨਪ੍ਰੀਤ ਸਿੰਘ ਜੋਨ ਬਠਿੰਡਾ-ਵਨ ਨੇ ਦੂਸਰਾ, ਅਰਮਾਨ ਸਿੰਘ ਜੋਨ ਮੰਡੀ ਫੂਲ ਨੇ ਤੀਸਰਾ ਥਾਨ ਪ੍ਰਾਪਤ ਕੀਤਾ।ਇਨ੍ਹਾਂ ਮੁਕਾਬਲਿਆਂ ਨੂੰ ਕਰਵਾਉਣ ਵਿਚ ਹਰਮੰਦਰ ਸਿੰਘ ਲੈਕਚਰਾਰ ਗੁਲਾਬਗੜ੍ਹ, ਜਗਦੀਸ਼ ਕੁਮਾਰ ਲੈਕਚਰਾਰ ਤੁੰਗਵਾਲੀ, ਮਨਦੀਪ ਕੌਰ ਲੈਕਚਰਾਰ ਬਹਿਮਣ ਦੀਵਾਨਾ, ਹਰਜਿੰਦਰ ਸਿੰਘ ਲੈਕਚਰਾਰ ਝੁੰਬਾ, ਸੁਖਦੇਵ ਸਿੰਘ ਲੈਕਚਰਾਰ, ਅਨਮੋਲ ਸਿੰਘ, ਹਰਭਗਵਾਨ ਦਾਸ ਪੀ ਟੀ ਆਈ ਵਿਰਕ ਖ਼ੁਰਦ, ਹਰਬਿੰਦਰ ਸਿੰਘ ਗੰਗਾ ਡੀਪੀਈ, ਸੁਖਮੰਦਰ ਸਿੰਘ ਡੀਪੀਈ, ਗਗਨਦੀਪ ਸਿੰਘ, ਰਕੇਸ਼ ਕੁਮਾਰ ਲੈਕਚਰਾਰ, ਦੀਪ ਸਿੰਘ ਡੀਪੀਈ, ਭਰਤ ਰਾਮ ਡੀਪੀਈ, ਚਰਨਜੀਤ ਕੌਰ, ਸਿਮਰਜੀਤ ਸਿੰਘ, ਜੁਗਨਵੀਰ ਸਿੰਘ, ਗੁਰਵਿੰਦਰ ਸਿੰਘ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਕਿਰਨਜੋਤ ਕੌਰ, ਇਸ਼ਟਪਾਲ ਸਿੰਘ ઠઠ ਡੀਪੀਈ ਸੰਗਤ, ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਕੌਰ, ਸੁਖਜਿੰਦਰ ਸਿੰਘ, ਸੁਖਮੰਦਰ ਸਿੰਘ, ਚਰਨਜੀਤ ਕੌਰ, ਮੱਖਣ ਸਿੰਘ ਦਾ ਰਿਹਾ।