04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਬਠਿੰਡਾ ਦਿਹਾਤੀ ਤੋਂ ਵੱਖ-ਵੱਖ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਦੇ ਨਾਵਾਂ ਦੀ ਚਰਚਾ ਜੋਰ ਫੜਨ ਲੱਗੀ

ਸੰਗਤ ਮੰਡੀ, 3 ਅਕਤੂਬਰ (ਸੁਖਤੇਜ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਐਲਾਨ ਦੀ ਪ੍ਰਕਿਰਿਆ ਸ਼ੁਰੂ ਕੀਤੇ ਜਾਣ ਦੇ ਨਾਲ ਹੀ ਬਠਿੰਡਾ ਦਿਹਾਤੀ ਹਲਕੇ ਵਿਚ ਵੀ ਸੰਭਾਵਿਤ ਉਮੀਦਵਾਰ ਨੂੰ ਲੈ ਕੇ ਸਿਆਸੀ ਚਰਚਾ ਤੇਜ਼ ਹੋ ਗਈ ਹੈ। ਪਾਰਟੀ ਵਲੋਂ ਸੂਬੇ ਵਿਚ ਕੀਤੀਆਂ ਜਾ ਰਹੀਆਂ ਰੈਲੀਆਂ ਦੌਰਾਨ ਉਮੀਦਵਾਰਾਂ ਦੇ ਨਾਮ ਐਲਾਨੇ ਜਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 04-10-2026
ਸੰਗਤ ਮੰਡੀ, 3 ਅਕਤੂਬਰ (ਸੁਖਤੇਜ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਐਲਾਨ ਦੀ ਪ੍ਰਕਿਰਿਆ ਸ਼ੁਰੂ ਕੀਤੇ ਜਾਣ ਦੇ ਨਾਲ ਹੀ ਬਠਿੰਡਾ ਦਿਹਾਤੀ ਹਲਕੇ ਵਿਚ ਵੀ ਸੰਭਾਵਿਤ ਉਮੀਦਵਾਰ ਨੂੰ ਲੈ ਕੇ ਸਿਆਸੀ ਚਰਚਾ ਤੇਜ਼ ਹੋ ਗਈ ਹੈ। ਪਾਰਟੀ ਵਲੋਂ ਸੂਬੇ ਵਿਚ ਕੀਤੀਆਂ ਜਾ ਰਹੀਆਂ ਰੈਲੀਆਂ ਦੌਰਾਨ ਉਮੀਦਵਾਰਾਂ ਦੇ ਨਾਮ ਐਲਾਨੇ ਜਾ ਰਹੇ ਹਨ। ਬਠਿੰਡਾ ਦਿਹਾਤੀ ਹਲਕੇ ਤੋਂ ਭਾਵੇਂ ਚੋਣ ਲੜਨ ਦੇ ਇੱਛੁਕ ਆਗੂਆਂ ਦੀ ਸੂਚੀ ਲੰਮੀ ਦੱਸੀ ਜਾ ਰਹੀ ਸੀ ਪਰ ਪਾਰਟੀ ਨਾਲ ਜੁੜੇ ਸੂਤਰਾਂ ਅਨੁਸਾਰ ਹਲਕੇ ਦੇ ਨੌਜਵਾਨ ਆਗੂ ਜਸਕਰਨ ਸਿੰਘ ਗਹਿਰੀ ਬੁੱਟਰ ਨੂੰ ਅਕਾਲੀ ਦਲ ਵਲੋਂ ਚੋਣ ਮੈਦਾਨ ਵਿਚ ਉਤਾਰੇ ਜਾਣ ਦੀ ਚਰਚਾ ਹੈ। ਹਾਲਾਂਕਿ ਉਨ੍ਹਾਂ ਦੇ ਨਾਂਅ ਦਾ ਰਸਮੀ ਐਲਾਨ ਹੋਣਾ ਅਜੇ ਬਾਕੀ ਹੈ। ਪਰ ਟਿਕਟ ਦੀ ਦੌੜ ਵਿਚ ਗੁਰਤੇਜ ਸਿੰਘ ਘੁੜਿਆਣਾ, ਅੰਗਰੇਜ਼ ਸਿੰਘ ਦਿਉਣ, ਮਹਿਲਾ ਆਗੂ ਚਰਨਜੀਤ ਕੌਰ, ਜਗਦੀਪ ਸਿੰਘ ਗਹਿਰੀ, ਸਾਬਕਾ ਅਧਿਕਾਰੀ ਰਣਜੋਧ ਸਿੰਘ, ਅਤੇ ਰਾਜਵੰਤ ਸਿੰਘ ਕੋਟਭਾਰਾ ਵਲੋਂ ਵੀ ਹਲਕੇ ਵਿਚ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ। ਇਸੇ ਤਰ੍ਹਾਂ ਸੱਤਾਧਾਰੀ ਆ ਮ ਆਦਮੀ ਪਾਰਟੀ ਵਲੋਂ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਦੇ ਨਾਂਅ ਦੀ ਚਰਚਾ ਹੈ ।ਪਰ ਮੌਜੂਦਾ ਵਿਧਾਇਕ ਅਮਿਤ ਰਤਨ ਕੋਟਫੱਤਾ, ਜਸਵਿੰਦਰ ਸਿੰਘ ਛਿੰਦਾ ਵਲੋਂ ਇਲਾਕੇ ਦੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਭਾਜਪਾ ਵਲੋਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਜਸਵੀਰ ਸਿੰਘ ਮਹਿਰਾਜ, ਰੁਪਿੰਦਰਜੀਤ ਸਿੰਘ ਸੰਗਤ, ਬਲਜਿੰਦਰ ਸਿੰਘ ਕੋਟਸ਼ਮੀਰ, ਦੌੜ ਵਿਚ ਸ਼ਾਮਿਲ ਹਨ। ਕਾਂਗਰਸ ਵਲੋਂ ਸਾਬਕਾ ਵਿਧਾਇਕਾ ਪ੍ਰੋ. ਰੁਪਿੰਦਰ ਕੌਰ ਰੂਬੀ ਦਾ ਨਾਂਅ ਚਰਚਾ ਵਿਚ ਹੈ ਪਰ ਟਿਕਟ ਲੈਣ ਲਈ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ, ਡਾਕਟਰ ਜੀਵਨਜੋਤ ਕੌਰ ਭੱਟੀ, ਨੌਜਵਾਨ ਆਗੂ ਗੁਰਮੀਤ ਸਿੰਘ ਸੰਧੂ, ਕਿਰਨਜੀਤ ਸਿੰਘ ਗਹਿਰੀ, ਸਾਬਕਾ ਸਰਪੰਚ ਜਗਤਾਰ ਸਿੰਘ ਪਥਰਾਲਾ, ਗੇਜਾ ਸਿੰਘ ਸੰਗਤ ਵੱਲੋਂ ਵੀ ਹਲਕੇ ਦੇ ਲੋਕਾਂ ਨਾਲ ਰਾਬਤਾ ਬਣਾ ਕੇ ਰੱਖਿਆ ਹੋਇਆ ਹੈ ਅਤੇ ਅਕਾਲੀ ਦਲ (ਵਾਰਿਸ ਪੰਜਾਬ) ਵਲੋਂ ਨੌਜਵਾਨ ਆਗੂ ਹਰਮੰਦਰ ਸਿੰਘ ਗੁਲਾਬਗੜ੍ਹ ਦੇ ਨਾਮ ਵੀ ਚਰਚਾ ਵਿਚ ਦੱਸੇ ਜਾ ਰਹੇ ਹਨ। ਸੰਬੰਧਿਤ ਪਾਰਟੀਆਂ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਨਾਵਾਂ ਨੂੰ ਲੈ ਕੇ ਅੰਦਰੂਨੀ ਪੱਧਰ ‘ਤੇ ਚਰਚਾ ਚੱਲ ਰਹੀ ਹੈ ਅਤੇ ਰਸਮੀ ਐਲਾਨ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਟਿਕਟ ਲੈਣ ਲਈ ਕਿਹੜਾ ਆਗੂ ਸਫਲ ਹੁੰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਔਰਤਾਂ ਸਮੇਤ 4 ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਸਿੱਖਿਆ ਵਿਭਾਗ ਦੀ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ ਦਾ ਹੋਇਆ ਆਗਾਜ਼
Ad Position 24