25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਯੂਥ ਕਾਂਗਰਸ ਦੀ ਚੋਣ ਸੰਬੰਧੀ ਕਾਂਗਰਸੀ ਆਗੂ ਕਿ੍ਸ਼ਨ ਸਿੰਘ ਭਾਗੀਵਾਂਦਰ ਨੇ ਕੀਤੀ ਵਰਕਰ ਮੀਟਿੰਗ

Ad Position 21
No active advertisement
ਅਜੀਤ ਡੈਸਕ 29-01-2026
ਤਲਵੰਡੀ ਸਾਬੋ, 28 ਜਨਵਰੀ (ਰਣਜੀਤ ਸਿੰਘ ਰਾਜੂ)-ਯੂਥ ਕਾਂਗਰਸ ਦੀਆਂ ਅਹੁੱਦੇਦਾਰੀਆਂ ਸਬੰਧੀ ਹੋਣ ਜਾ ਰਹੀਆਂ ਚੋਣਾਂ ਦੀਆਂ ਤਿਆਰੀਆਂ ਸਬੰਧੀ ਅੱਜ ਕਾਂਗਰਸ ਦੇ ਸੀਨੀਅਰ ਆਗੂ ਕਿ੍ਸ਼ਨ ਸਿੰਘ ਭਾਗੀਵਾਂਦਰ ਨੇ ਕਾਂਗਰਸੀ ਵਰਕਰਾਂ ਤੇ ਖਾਸ ਕਰਕੇ ਯੂਥ ਕਾਂਗਰਸ ਦੇ ਵੋਟਰ ਨੌਜਵਾਨਾਂ ਨਾਲ ਇਕ ਮੀਟਿੰਗ ਕੀਤੀ ਜੋ ਇਕੱਠ ਪੱਖੋਂ ਪ੍ਰਭਾਵਸ਼ਾਲੀ ਹੋ ਨਿੱਬੜੀ | ਮੀਟਿੰਗ ਨੂੰ ਸੰਬੋਧਨ ਦੌਰਾਨ ਕਿ੍ਸ਼ਨ ਭਾਗੀਵਾਂਦਰ ਨੇ ਕਿਹਾ ਕਿ ਕੁਲ ਹਿੰਦ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੇ ਨਿਰਦੇਸ਼ਾਂ ਅਨੁਸਾਰ ਯੂਥ ਕਾਂਗਰਸ ਦੇ ਵੱਖ-ਵੱਖ ਅਹੱੁਦਿਆਂ ਲਈ ਹੋਣ ਜਾ ਰਹੀਆਂ ਚੋਣਾਂ ਵਾਸਤੇ ਨੌਜਵਾਨ ਵਰਗ 'ਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਯੂਥ ਕਾਂਗਰਸ ਨਾਲ ਜੋੜਨ ਦੇ ਦਿੱਤੇ ਨਿਰਦੇਸ਼ ਉਪਰੰਤ ਅਸੀਂ ਫੈਸਲਾ ਕੀਤਾ ਹੈ ਕਿ ਯੂਥ ਕਾਂਗਰਸ ਦੇ ਕੁੱਲ ਪੰਜ ਅਹੱੁਦਿਆਂ ਲਈ ਆਪਣੇ ਉਮੀਦਵਾਰ ਚੋਣ ਮੈਦਾਨ ਚ ਉਤਾਰੇ ਜਾਣ ਤੇ ਇਸ ਦੀ ਪੂਰੀ ਤਿਆਰੀ ਕਰ ਲਈ ਗਈ ਹੈ | ਪੰਜੇ ਅਹੱੁਦਿਆਂ ਲਈ ਉਮੀਦਵਾਰਾਂ ਦਾ ਐਲਾਨ ਕਰਦਿਆਂ ਕਿ੍ਸ਼ਨ ਸਿੰਘ ਭਾਗੀਵਾਂਦਰ ਨੇ ਉਨਾਂ ਦਾ ਸਨਮਾਨ ਵੀ ਕੀਤਾ ਤੇ ਵੱਡੀ ਗਿਣਤੀ 'ਚ ਇਕੱਤਰ ਨੌਜਵਾਨਾ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਇੰਨ੍ਹਾਂ ਉਮੀਦਵਾਰਾਂ ਦੇ ਹੱਕ 'ਚ ਆਪਣੀ ਵੋਟ ਦਾ ਇਸਤੇਮਾਲ ਕਰਨ | ਮੀਟਿੰਗ 'ਚ ਕਾਂਗਰਸ ਸ਼ੋਸਲ ਮੀਡੀਆ ਵਿੰਗ ਦੇ ਸੂਬਾ ਸਕੱਤਰ ਵਿਕਾਸ ਤਲਵੰਡੀ, ਚਮਕੌਰ ਸਿੰਘ ਤਲਵੰਡੀ, ਭੀਮ ਸਿੰਘ ਸੇਖੂ, ਗੈਰੀ ਰਾਮਾਂ, ਹੈਰੀ ਤਲਵੰਡੀ ਸਾਬੋ, ਬਲਜੀਤ ਸਿੰਘ, ਸ਼ਵਿੰਦਰ ਕੁਮਾਰ ਤਲਵੰਡੀ, ਰਣਜੀਤ ਕੌਰੇਆਣਾ, ਤਾਜ ਲਾਲੇਆਣਾ, ਜਸਮਨ ਗਿੱਲ, ਵਿੱਕੀ ਤਲਵੰਡੀ, ਵਿਸ਼ਾਲਦੀਪ ਮੁਲਤਾਨੀ, ਸੱਤਪਾਲ ਸੱਤਾ, ਹਰਕੰਵਲ ਤਲਵੰਡੀ, ਮਨਪ੍ਰੀਤ ਸਿੰਘ ਤਲਵੰਡੀ, ਬਲਦੀਪ ਸਿੰਘ, ਬਲਜੀਤ ਸਿੰਘ ਭਾਗੀਵਾਂਦਰ, ਸੈਂਪੀ ਤਲਵੰਡੀ ਸਾਬੋ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਖੇਤਾਂ ਵਿਚ ਟਰਾਂਸਫ਼ਾਰਮਰਾਂ ਦੀਆਂ ਵਧਦੀਆਂ ਚੋਰੀਆਂ ਤੋਂ ਕਿਸਾਨ ਪੀੜਤ ਅਗਲੀ ਖ਼ਬਰ ਗਣਤੰਤਰ ਦਿਵਸ ਮੌਕੇ ਇੰਟਰਨੈਸ਼ਨਲ ਅਬੈਕਸ ਮੁਕਾਬਲੇ ਦੇ ਜੇਤੂ ਵਿਦਿਆਰਥੀ ਸਨਮਾਨਿਤ
Ad Position 24