ਰਾਮਪੁਰਾ ਫੂਲ, 28 ਜਨਵਰੀ (ਹੇਮੰਤ ਕੁਮਾਰ ਸ਼ਰਮਾ): ਪਿਛਲੇ ਦਿਨੀਂ ਮੋਹਾਲੀ ਵਿਚ ਆਯੋਜਿਤ ਹੋਈ ਅੰਡਰ-11 ਸਾਲ ਆਲ ਇੰਡੀਆ ਨੈਸ਼ਨਲ ਰੋਲਰ ਬਾਸਕਟਬਾਲ ਸਕੇਟਿੰਗ ਚੈਂਪੀਅਨਸ਼ਿਪ ਵਿਚ ਪਾਥਫਾਈਾਡਰ ਗਲੋਬਲ ਸਕੂਲ ਦੇ ਹੋਣਹਾਰ ਤੀਜੀ ਜਮਾਤ ਦੇ ਵਿਦਿਆਰਥੀ ਸੁਖਮਨਵੀਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਹਾਸਲ ਕੀਤਾ | ਸੁਖਮਨਵੀਰ ਸਿੰਘ ਦੀ ਇਸ ਕਾਮਯਾਬੀ ਨਾਲ ਨਾ ਕੇਵਲ ਸਕੂਲ ਦਾ, ਸਗੋਂ ਮਾਪਿਆਂ ਅਤੇ ਇਲਾਕੇ ਦਾ ਨਾਮ ਵੀ ਰੌਸ਼ਨ ਹੋਇਆ ਹੈ | ਇਸ ਉਪਲਬਧੀ ਲਈ ਸਕੂਲ ਪ੍ਰਬੰਧਨ, ਅਧਿਆਪਕਾਂ ਅਤੇ ਕੋਚਾਂ ਵਲੋਂ ਉਸ ਨੰੂ ਵਧਾਈ ਦਿੱਤੀ ਗਈ ਅਤੇ ਭਵਿੱਖ ਵਿਚ ਹੋਰ ਵੱਡੀਆਂ ਸਫਲਤਾਵਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਪਾਥਫਾਈਾਡਰ ਗਲੋਬਲ ਸਕੂਲ ਸਦਾ ਹੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ |