ਬਠਿੰਡਾ, 28 ਜਨਵਰੀ (ਅਵਤਾਰ ਸਿੰਘ ਕੈਂਥ)-ਸਥਾਨਕ ਬੱਸ ਸਟੈਂਡ ਦੇ ਬਾਹਰ ਇਕ ਵਿਅਕਤੀ ਗੰਭੀਰ ਹਾਲਤ ਵਿਚ ਪਿਆ ਹੋਣ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ ਮੈਂਬਰ ਸੰਦੀਪ ਗਿੱਲ ਆਪਣੀ ਐਂਬੂਲੈਂਸ ਟੀਮ ਸਮੇਤ ਘਟਨਾ ਸਥਾਨ 'ਤੇ ਪਹੁੰਚੇ¢ ਉਨ੍ਹਾਂ ਵੇਖਿਆ ਕਿ ਇਕ ਬੁਜ਼ਰਗ ਖੂਨ ਦੀਆਂ ਉਲਟੀਆਂ ਕਰਕੇ ਗੰਭੀਰ ਹਾਲਤ 'ਚ ਪਿਆ ਸੀ¢ ਸਹਾਰਾ ਟੀਮ ਮੈਂਬਰਾਂ ਵਲੋਂ ਉਸ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ ਗਿਆ¢ ਬਜ਼ੁਰਗ ਦੀ ਪਹਿਚਾਣ ਰਾਕੇਸ਼ ਪੁੱਤਰ ਮੋਹਨ ਚੰਦ (78) ਵਾਸੀ ਝਾਰਖੰਡ ਵਜੋਂ ਹੋਈ | ਬਜ਼ੁਰਗ ਬਠਿੰਡਾ ਕਿਸੇ ਰਿਸ਼ਤੇਦਾਰ ਕੋਲ ਮਿਲਣ ਆਇਆ ਸੀ ਜਾਂ ਸ਼ਹਿਰ 'ਚ ਕਿੱਥੇ ਰਹਿੰਦਾ ਹੈ, ਸਹਾਰਾ ਟੀਮ ਮੈਂਬਰ ਜਾਣਕਾਰੀ ਪ੍ਰਾਪਤ ਕਰ ਰਹੇ ਹਨ |