ਬਠਿੰਡਾ, 8 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)- ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਵਸ ਸੂਬਾ ਪੱਧਰ 'ਤੇ ਮਨਾਉਣ ਸਬੰਧੀ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਦੀ ਇਕੱਤਰਤਾ ਸਥਾਨਕ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਹੋਈ | ਇਸ ਇਕੱਤਰਤਾ 'ਚ ਵਿਸ਼ੇਸ਼ ਤੌਰ 'ਤੇ ਪੱੁਜੇ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਕੌਮੀ ਸੰਚਾਲਕ ਹਰਜੀਤ ਸਿੰਘ ਰਾਮਗੜ੍ਹੀਆ ਨੇ ਕਿਹਾ ਕਿ ਆਗਾਮੀ 5 ਮਈ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਆ ਰਿਹਾ ਹੈ, ਜਿਸ ਨੂੰ ਉਨ੍ਹਾਂ ਦੀ ਜਥੇਬੰਦੀ ਨੇ ਇਸ ਵਾਰ ਸੂਬਾ ਪੱਧਰ 'ਤੇ ਵਿਸ਼ਾਲ ਰੂਪ 'ਚ ਮਨਾਉਣ ਦਾ ਫੈਸਲਾ ਕੀਤਾ ਹੈ | ਇਸ ਸਬੰਧੀ ਅੱਜ ਦੀ ਮੀਟਿੰਗ 'ਚ ਸਮੂਹ ਜ਼ਿਲ੍ਹਾ ਇਕਾਈਆਂ ਦੀ ਡਿਊਟੀ ਤੈਅ ਕਰ ਦਿੱਤੀ ਗਈ ਹੈ ਤੇ ਸੂਬਾ ਪੱਧਰੀ ਸਮਾਗਮ ਦੇ ਸਥਾਨ ਦਾ ਐਲਾਨ ਆਉਣ ਵਾਲੇ ਦਿਨਾਂ ਅੰਦਰ ਕਰ ਦਿੱਤਾ ਜਾਵੇਗਾ | ਸੂਬਾ ਪ੍ਰਧਾਨ ਗੁਰਮੀਤ ਸਿੰਘ ਰਾਮਗੜ੍ਹੀਆ ਅਤੇ ਸੂਬਾ ਜਨਰਲ ਸਕੱਤਰ ਸਿਕੰਦਰ ਸਿੰਘ ਖੋਖਰ ਨੇ ਜਥੇਬੰਦੀ ਦੇ ਸਮੂਹ ਆਗੂਆਂ ਤੇ ਵਰਕਰਾਂ ਨੂੰ ਅੱਜ ਤੋਂ ਸਮਾਗਮ ਦੀ ਕਾਮਯਾਬੀ ਲਈ ਡਟ ਜਾਣ ਦੀ ਅਪੀਲ ਕੀਤੀ | ਇਸ ਮੌਕੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਬਾਹੀਆ, ਸਿਆਸੀ ਵਿੰਗ ਆਗੂ ਗੁਰਜੰਟ ਸਿੰਘ ਧੀਮਾਨ, ਸੂਬਾ ਮੀਤ ਪ੍ਰਧਾਨ ਪੂਰਨ ਸਿੰਘ ਜੱਜਲ, ਸੂਬਾ ਅਬਜ਼ਰਵਰ ਗੁਰਦੇਵ ਸਿੰਘ ਧੀਮਾਨ, ਜ਼ਿਲ੍ਹਾ ਮਾਨਸਾ-ਬਠਿੰਡਾ ਦੇ ਅਬਜ਼ਰਵਰ ਸਤਨਾਮ ਸਿੰਘ ਕੋਟਲੀ, ਹਲਕਾ ਬਠਿੰਡਾ ਦਿਹਾਤੀ ਕਰਮਜੀਤ ਸਿੰਘ, ਹਲਕਾ ਭੁੱਚੋ ਹਰਦੀਪ ਸਿੰਘ ਪੂੰਨੀ, ਹਲਕਾ ਸ਼ਹਿਰੀ ਗੁਰਪ੍ਰੀਤ ਸਿੰਘ, ਸੂਬਾ ਪ੍ਰੈੱਸ ਸਕੱਤਰ ਦਵਿੰਦਰ ਸਿੰਘ ਸੱਗੂ, ਜ਼ੋਨ ਇੰਚਾਰਜ ਗੁਰਤੇਜ ਸਿੰਘ ਤੇਜੀ, ਮਾਨਸਾ ਜ਼ੋਨ ਇੰਚਾਰਜ ਸ਼ੁਖਦਰਸ਼ਨ ਸਿੰਘ ਜੰਡੂ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੁਲਤਾਨੀਆ, ਕੁਲਵਿੰਦਰ ਸਿੰਘ, ਅਵਤਾਰ ਸਿੰਘ, ਠੇਕੇਦਾਰ ਗੁਰਮੇਲ ਸਿੰਘ, ਜਥੇਬੰਦੀ ਦੇ ਮਹਿਲਾ ਵਿੰਗ ਦੀ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਕਮਲਪ੍ਰੀਤ ਕੌਰ ਖੁਰਲ ਤੇ ਪੰਜਾਬ ਕਿਸਾਨ ਯੂਨੀਅਨ ਦੇ