31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸੀਨੀਅਰ ਸਿਟੀਜ਼ਨ ਕੌਂਸਲ ਵਲੋਂ ਈਰਾਨ-ਅਮਰੀਕਾ ਯੁੱਧ ਬੰਦ ਕਰਵਾਉਣ ਅਤੇ ਵਿਸ਼ਵ ਸ਼ਾਂਤੀ ਲਈ ਮੋਮਬੱਤੀ ਮਾਰਚ

Ad Position 21
No active advertisement
ਅਜੀਤ ਡੈਸਕ 09-04-2026
ਬਠਿੰਡਾ, 8 ਅਪੈ੍ਰਲ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਸੀਨੀਅਰ ਸਿਟੀਜ਼ਨ ਕੌਂਸਲ ਵਲੋਂ ਬੀਤੇੇ ਦਿਨਾਂ ਤੋਂ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਕਾਰ ਛਿੜੀ ਜੰਗ ਨੂੰ ਰੋਕਣ ਲਈ ਅਤੇ ਵਿਸ਼ਵ ਸ਼ਾਂਤੀ ਲਈ ਫ਼ਾਇਰ ਬਿ੍ਗੇਡ ਤੋਂ ਸ਼ਹੀਦ ਭਗਤ ਸਿੰਘ ਚੌਕ ਤੱਕ ਸ਼ਾਂਤੀ ਮਾਰਚ ਕੀਤਾ ¢ ਇਸ ਸ਼ਾਂਤੀ ਮਾਰਚ ਦੀ ਅਗਵਾਈ ਪ੍ਰਧਾਨ ਪ੍ਰੋ: ਹਰਪਾਲ ਸਿੰਘ ਦੀ ਅਗਵਾਈ ਹੇਠ ਕੌਂਸਲ ਮੈਂਬਰਾਂ ਅਤੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਦੇ ਪੈਨਸ਼ਨਰਾਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ¢ ਉਨ੍ਹਾਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ, ਇਜ਼ਰਾਈਲ ਅਤੇ ਇਰਾਨ ਵਿਚਕਾਰ ਛਿੜੀ ਜੰਗ ਕਾਰਨ ਜਾਨ ਅਤੇ ਮਾਲ ਦਾ ਬਹੁਤ ਘਾਣ ਹੋ ਰਿਹਾ ਹੈ¢ ਇਸ ਜੰਗ ਨਾਲ ਦੁਨੀਆਂ ਦੀ ਆਰਥਿਕਤਾ ਨੂੰ ਅਸਥਿਰ ਕਰਕੇ ਆਮ ਆਦਮੀ ਦਾ ਜੀਣਾ ਦੁੱਭਰ ਹੋ ਰਿਹਾ ਹੈ, ਨਾਲ ਹੀ ਬੇਗੁਨਾਹ ਬੱਚਿਆਂ, ਨੌਜਵਾਨਾਂ ਅਤੇ ਬਿਰਧਾਂ ਦਾ ਕਤਲੇਆਮ ਦਾ ਕਾਰਨ ਵੀ ਬਣਿਆ ਹੋਇਆ ਹੈ¢ ਹਰ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਧਰਤੀ ਅਤੇ ਮਨੁੱਖਤਾ ਦਾ ਵਿਨਾਸ਼ ਕਰਨ ਵਾਲੀ ਇਸ ਜੰਗ ਦਾ ਕਿਸੇ ਨਾ ਕਿਸੇ ਰੂਪ ਵਿਚ ਵਿਰੋਧ ਕਰੇ ਅਤੇ ਵਿਸ਼ਵ ਸ਼ਾਂਤੀ ਦੀ ਅਪੀਲ ਕਰੇ¢ ਸਾਡਾ ਸੀਨੀਅਰ ਸਿਟੀਜ਼ਨ ਹੋਣ ਦੇ ਨਾਤੇ ਇਹ ਫ਼ਰਜ਼ ਬਣਦਾ ਹੈ ਕਿ ਬੇਗੁਨਾਹਾਂ ਦੇ ਕਤਲੇਆਮ ਨੂੰ ਨਿੰਦਣ ਲਈ ਹਾਅ ਦਾ ਨਾਹਰਾ ਮਾਰੀਏ ¢ ਸੀਨੀਅਰ ਸਿਟੀਜ਼ਨ ਕੌਂਸਲ ਅਤੇ ਪੰਜਾਬ ਰਾਜ ਬਿਜਲੀ ਬੋਰਡ ਲਿਮਟਿਡ ਦੇ ਮੈਂਬਰਾਂ ਨੇ ਵਿਸ਼ਵ ਸ਼ਾਂਤੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਧਰਤੀ ਨੂੰ ਸੁਰੱਖਿਅਤ ਰੱਖਣ ਦਾ ਸੁਨੇਹਾ ਦੇਣ ਲਈ ਸ਼ਾਂਤੀ ਮਾਰਚ ਕੀਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ¢ ਇਸ ਮੌਕੇ ਚੇਅਰਪਰਸਨ ਸਤਵੰਤ ਕੌਰ, ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਮਾਨ, ਮੀਤ ਪ੍ਰਧਾਨ ਜਗਤਾਰ ਸਿੰਘ ਭੰਗੂ, ਮੱਖਣ ਸਿੰਘ ਜਨਰਲ ਸਕੱਤਰ, ਇੰਜ. ਗੁਰਮੇਲ ਸਿੰਘ, ਰਾਜਿੰਦਰ ਸਿੰਘ ਖੁਰਮੀ, ਹਰੀਸ਼ ਕਾਂਸਲ, ਬੀ ਪੀ ਐਸ ਨੀਰ, ਕਰਤਾਰ ਸਿੰਘ ਬਰਾੜ, ਨਵਤੇਜ ਗਰੇਵਾਲ, ਗੁਰਚਰਨ ਸਿੰਘ, ਸਤਵੰਤ ਸਿੰਘ ਅÏਲਖ, ਡਾਕਟਰ ਸੁਰਿੰਦਰ ਗਰਗ, ਹਰੀਸ਼ ਗਰੋਵਰ, ਪਵਨ, ਵੇਦ, ਹਰਜੀਤ, ਗੁਰਜੰਟ ਬਰਾੜ, ਨਰੇਸ਼ ਦੇਵਗਨ, ਅਮਰਜੀਤ ਖੁਰਮੀ, ਦੇਵ ਮਨੀ, ਆਤਮਜੀਤ ਨੀਰ, ਕਿਰਨ,
Ad Position 22
No active advertisement
ਪਿਛਲੀ ਖ਼ਬਰ ਮੰਨਾ ਨੇ ਪਰਿਵਾਰ ਸਮੇਤ ਮੀਨੂੰ ਸੇਠੀ ਦਾ ਕੀਤਾ ਸਨਮਾਨ ਅਗਲੀ ਖ਼ਬਰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਵਸ ਸੂਬਾ ਪੱਧਰ 'ਤੇ ਮਨਾਏਗੀ ਰਾਮਗੜ੍ਹੀਆ ਅਕਾਲ ਜਥੇਬੰਦੀ
Ad Position 24