ਬਠਿੰਡਾ- ਉੱਭਰਦੇ ਲੋਕ ਗਾਇਕ ਤੇ ਗੀਤਕਾਰ ਬਿਕਰਮਜੀਤ ਸਿੰਘ ਉਰਫ਼ ਗੋਲਡੀ ਢਿੱਲੋਂ ਦਾ ਜਨਮ 15 ਮਈ 1995 ਨੂੰ ਪਿਤਾ ਸ. ਜਸਰਾਮ ਸਿੰਘ ਢਿੱਲੋ ਅਤੇ ਮਾਤਾ ਸ੍ਰੀਮਤੀ ਮਨਜੀਤ ਕੌਰ ਦੇ ਘਰ ਹੋਇਆ¢ ਬਚਪਨ ਤੋਂ ਹੀ ਮਿੱਠਬੋਲੜੇ ਸੁਭਾਅ ਦੇ ਮਾਲਕ ਗੋਲਡੀ ਨੇ ਆਪਣੀ ਮੁੱਢਲੀ ਦਸਵੀਂ ਤੱਕ ਦੀ ਪੜ੍ਹਾਈ ਕਲੇਅ ਇੰਡੀਆ ਸਕੂਲ ਸੰਗਤ ਤੋਂ ਕੀਤੀ | ਉਪਰੰਤ ਬਾਰ੍ਹਵੀਂ ਦੀ ਪੜ੍ਹਾਈ ਬਠਿੰਡਾ ਤੋਂ ਪੂਰੀ ਕੀਤੀ¢ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਲਗਨ ਨਾਲ ਉਹ ਸਾਲ 2014 ਵਿਚ ਖ਼ਾਲਸਾ ਕਾਲਜ ਸ੍ਰੀ ਅੰਮਿ੍ਤਸਰ ਸਾਹਿਬ ਵਿਚ ਦਾਖਲ ਹੋਏ, ਜਿੱਥੋਂ 2018 ਵਿਚ ਉਨ੍ਹਾਂ ਨੇ ਬੀ.ਐਸ.ਸੀ ਐਗਰੀਕਲਚਰ ਦੀ ਡਿਗਰੀ ਹਾਸਲ ਕੀਤੀ¢ ¢ ਗਾਇਕੀ ਦੇ ਸ਼ੌਕੀਨ ਗੋਲਡੀ ਨੇ ਆਪਣੇ ਜੀਵਨ ਦੌਰਾਨ ਦੋ ਗੀਤ 'ਹੁਕਮ' ਅਤੇ 'ਡੌਂਟ ਕੇਅਰ' ਰਿਕਾਰਡ ਕਰਵਾਏ ਅਤੇ ਲਗਭਗ 250 ਗੀਤ ਲਿਖ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ¢ ਸਾਲ 2022 ਵਿਚ ਉਨ੍ਹਾਂ ਨੇ ਕੋਆਪਰੇਟਿਵ ਬੈਂਕ ਲੁਧਿਆਣਾ ਵਿਚ ਕਲਰਕ-ਕਮ-ਡਾਟਾ ਐਂਟਰੀ ਓਪਰੇਟਰ ਵਜੋਂ ਨੌਕਰੀ ਸ਼ੁਰੂ ਕੀਤੀ ਅਤੇ ਮਿਹਨਤ ਤੇ ਇਮਾਨਦਾਰੀ ਨਾਲ ਸੇਵਾ ਨਿਭਾਈ¢ ਉਹ ਮਾਸਟਰ ਬਲਵੰਤ ਸਿੰਘ ਅਤੇ ਸ੍ਰੀਮਤੀ ਬਲਜੀਤ ਕੌਰ ਦੇ ਲਾਡਲੇ ਪੋਤੇ ਸਨ¢ ਬੀਤੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਭੋਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਬਿਕਰਮਜੀਤ ਸਿੰਘ ਗੋਲਡੀ ਢਿੱਲੋਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 9 ਅਪ੍ਰੈਲ 2026 ਦਿਨ ਵੀਰਵਾਰ ਨੂੰ ਪਿੰਡ ਭਗਵਾਨਗੜ੍ਹ (ਭੁੱਖਿਆਂਵਾਲੀ), ਜ਼ਿਲ੍ਹਾ ਬਠਿੰਡਾ ਦੇ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ 12:30 ਵਜੇ ਹੋਵੇਗੀ¢ - ਅੰਮਿ੍ਤਪਾਲ ਸਿੰਘ ਵਲ੍ਹਾਣ