ਬਠਿੰਡਾ- ਸਰਦਾਰਨੀ ਹਰਬੰਸ ਕੌਰ ਢਿੱਲੋਂ ਦਾ ਜਨਮ 4 ਜਨਵਰੀ 1952 ਨੂੰ ਪਿਤਾ ਸ. ਜੀਤ ਸਿੰਘ ਬਰਾੜ (ਪਿੰਡ ਘੁੱਦਾ) ਅਤੇ ਮਾਤਾ ਗੁਰਤੇਜ ਕੌਰ ਦੇ ਘਰ ਮਹਿਣਾ ਚੌਕ, ਬਠਿੰਡਾ ਵਿਖੇ ਹੋਇਆ¢ ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਐਸ.ਐਸ.ਡੀ. ਸਕੂਲ ਬਠਿੰਡਾ ਤੋਂ ਪ੍ਰਾਪਤ ਕੀਤੀ¢ ਆਪ ਦਾ ਵਿਆਹ 1971 ਵਿਚ ਪਿੰਡ ਨਰੂਆਣਾ ਵਿਖੇ ਸ. ਬੂਟਾ ਸਿੰਘ ਢਿੱਲੋਂ ਨਾਲ ਹੋਇਆ¢ ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਦੇ ਸਹਿਯੋਗ ਅਤੇ ਆਪਣੀ ਮਿਹਨਤ ਨਾਲ ਸਾਲ 1972 ਵਿਚ ਉਨ੍ਹਾਂ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੰਜਾਬ ਵਿਚ ਬਠਿੰਡਾ ਵਿਖੇ ਕਲਰਕ ਵਜੋਂ ਸਰਕਾਰੀ ਨੌਕਰੀ ਸ਼ੁਰੂ ਕੀਤੀ¢ ਉਨ੍ਹਾਂ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ | ਨੌਕਰੀ ਦੌਰਾਨ ਉਨ੍ਹਾਂ ਨੇ ਡਿਊਟੀ ਵੀ ਨਿਭਾਈ ਅਤੇ ਪਰਿਵਾਰ ਦੀ ਸੰਭਾਲ ਸੁਚੱਜੇ ਢੰਗ ਨਾਲ ਕਰਦੇ ਹੋਏ ਬੱਚਿਆਂ ਨੂੰ ਉੱਚ ਸਿੱਖਿਆ ਦਿਵਾਈ¢ ਉਨ੍ਹਾਂ ਦਾ ਵੱਡਾ ਬੇਟਾ ਗੁਰਪ੍ਰੀਤ ਸਿੰਘ ਢਿੱਲੋਂ, ਜੋ ਐਮ.ਈ.ਐਸ. ਵਿਚ ਐਸ.ਡੀ.ਓ. ਵਜੋਂ ਸੇਵਾ ਨਿਭਾ ਰਹੇ ਹਨ ਅਤੇ ਛੋਟਾ ਬੇਟਾ ਸੁਖਪਾਲ ਸਿੰਘ ਢਿੱਲੋਂ ਵਕੀਲ ਹਨ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੇ ਸਕੱਤਰ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ¢ ਮਹਨਤ ਤੇ ਇਮਾਨਦਾਰੀ ਨਾਲ ਸੇਵਾ ਨਿਭਾਉਣ ਉਪਰੰਤ ਉਹ ਸਾਲ 2010 ਵਿਚ ਸੇਵਾਮੁਕਤ ਹੋਏ¢ ਸਾਲ 2022 ਵਿਚ ਹਰਬੰਸ ਕੌਰ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜ੍ਹਤ ਹੋ ਗਏ, ਪਰ ਉਨ੍ਹਾਂ ਨੇ ਬੜੀ ਹਿੰਮਤ ਅਤੇ ਦਿ੍ੜਤਾ ਨਾਲ ਇਸ ਬਿਮਾਰੀ ਦਾ ਸਾਹਮਣਾ ਕੀਤਾ¢ ਬੀਤੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਭੋਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਰਬੰਸ ਕੌਰ ਢਿੱਲੋਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 9 ਅਪ੍ਰੈਲ 2026 ਦਿਨ ਵੀਰਵਾਰ ਨੂੰ ਗੁਰਦੁਆਰਾ ਜੀਵਨ ਪ੍ਰਕਾਸ਼ ਸਾਹਿਬ, ਮਾਡਲ ਟਾਊਨ, ਬਠਿੰਡਾ ਵਿਖੇ ਬਾਅਦ ਦੁਪਹਿਰ ਸਾਢੇ 12 ਵਜੇ ਹੋਵੇਗੀ¢ - ਅੰਮਿ੍ਤਪਾਲ ਸਿੰਘ ਵਲ੍ਹਾਣ