31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਆਲ ਇੰਡੀਆ ਸਾਬਕਾ ਬੀ. ਐਸ. ਐਨ. ਐਲ. ਐਗਜ਼ੀਕਿਊਟਿਵ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 09-04-2026
ਬਠਿੰਡਾ, 8 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਆਲ ਇੰਡੀਆ ਸਾਬਕਾ ਬੀ.ਐਸ.ਐਨ.ਐਲ. ਐਗਜੂਟਿਵ ਵੈੱਲਫੇਅਰ ਐਸੋਸੀਏਸ਼ਨ ਬਠਿੰਡਾ ਵਲੋਂ ਆਪਣੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਜਨਰਲ ਬਾਡੀ ਮੀਟਿੰਗ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਸਾਥੀਆਂ ਨੇ ਹਿੱਸਾ ਲਿਆ | ਇਸ ਮੌਕੇ ਐਸੋਸੀਏਸ਼ਨ ਦੇ ਸਰਕਲ ਸਕੱਤਰ ਆਰ.ਐਸ. ਵਾਲੀਆ, ਸਰਕਲ ਪ੍ਰਧਾਨ ਬਲਦੇਵ ਸਿੰਘ, ਜ਼ਿਲ੍ਹਾ ਸਕੱਤਰ ਐਸ.ਪੀ. ਬਾਂਸਲ, ਜ਼ਿਲ੍ਹਾ ਪ੍ਰਧਾਨ ਵੀ.ਕੇ. ਵਰਮਾ ਅਤੇ ਵਿੱਤ ਸਕੱਤਰ ਬਾਲ ਮੁਕੰਦ ਗਰਗ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਰਿਵੀਜ਼ਨ ਤਿੰਨ ਪੀ.ਆਰ.ਸੀ. 1 ਜਨਵਰੀ 2017 ਤੋਂ ਲਾਗੂ ਕੀਤੀ ਜਾਵੇ, ਐਡੀਸ਼ਨਲ ਪੈਨਸ਼ਨ 65, 70, 75, 80 ਸਾਲ ਤੋਂ ਜਿਵੇਂ ਸਟੇਟ ਗੌਰਮਿੰਟ ਨੂੰ ਦਿੱਤੀ ਜਾਂਦੀ ਹੈ, ਦਿੱਤੀ ਜਾਵੇ, ਕੰਮੂਟੇਸ਼ਨ 15 ਸਾਲ ਤੋਂ 10 ਸਾਲ 8 ਮਹੀਨੇ ਕੀਤੀ ਜਾਵੇ, ਜਨਵਰੀ ਮਹੀਨੇ ਦਾ ਡੀ.ਏ. ਜਲਦੀ ਰਿਲੀਜ਼ ਕੀਤਾ ਜਾਵੇ, ਪੈਨਸ਼ਨ ਰਿਵੀਜ਼ਨ ਬਿੱਲ 2025 ਨੂੰ ਵਾਪਸ ਲਿਆ ਜਾਵੇ, ਨਹੀਂ ਤਾਂ ਉਨ੍ਹਾਂ ਦੀ ਐਸੋਸੀਏਸ਼ਨ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਆਜ਼ਾਦੀ ਤੋਂ ਬਾਅਦ ਪਹਿਲੀ 'ਆਪ' ਸਰਕਾਰ ਹੈ, ਜਿਸ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ- ਪ੍ਰੋਫ... ਅਗਲੀ ਖ਼ਬਰ ਅੱਜ ਭੋਗ 'ਤੇ ਵਿਸ਼ੇਸ਼-ਹਰਬੰਸ ਕੌਰ ਢਿੱਲੋਂ <br/>
Ad Position 24