31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਪੰਜਾਬ ਵਿਚ ਆਜ਼ਾਦੀ ਤੋਂ ਬਾਅਦ ਪਹਿਲੀ 'ਆਪ' ਸਰਕਾਰ ਹੈ, ਜਿਸ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ- ਪ੍ਰੋਫੈਸਰ ਬਲਜਿੰਦਰ ਕੌਰ <br/>

Ad Position 21
No active advertisement
ਅਜੀਤ ਡੈਸਕ 09-04-2026
ਰਾਮਾਂ ਮੰਡੀ, 8 ਅਪ੍ਰੈਲ (ਤਰਸੇਮ ਸਿੰਗਲਾ)- ਹਲਕਾ ਵਿਧਾਇਕਾ ਕੈਬਨਿਟ ਰੈਂਕ ਪ੍ਰੋਫੈਸਰ ਬਲਜਿੰਦਰ ਕੌਰ ਵੱਲੋਂ ਅੱਜ ਹਲਕੇ ਦੇ ਪਿੰਡਾਂ ਸੁਖਲੱਧੀ, ਗੁਰਥੜੀ, ਮਾਨਵਾਲਾ ਅਤੇ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਲੋਕਾਂ ਦੇ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਬਲਜਿੰਦਰ ਕੌਰ ਨੇ ਆਪ ਸਰਕਾਰ ਦੀਆਂ ਚਾਰ ਸਾਲ ਪ੍ਰਾਪਤੀਆਂ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਆਪ ਪਹਿਲੀ ਸਰਕਾਰ ਅਜਿਹੀ ਹੀ ਜਿਸ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਗਏ ਹਨ | ਭਾਵੇਂ ਉਹ 600 ਯੂਨਿਟ ਬਿਜਲੀ ਮੁਫ਼ਤ, ਸਿਹਤ, ਸਿੱਖਿਆ, ਮੈਰਿਟ ਦੇ ਆਧਾਰ ਤੇ ਨੌਕਰੀਆਂ, ਕਿਸਾਨਾਂ ਲਈ ਸਿੰਚਾਈ ਪਾਣੀ ਅਤੇ ਮੋਟਰਾਂ ਲਈ ਦਿਨ ਸਮੇਂ ਬਿਜਲੀ ਅਤੇ ਹੁਣ ਆਖ਼ਰੀ ਵਾਅਦਾ ਬਾਲਿਗ ਜਨਰਲ ਮਹਿਲਾਵਾਂ ਦੇ ਬੈਂਕ ਖਾਤਿਆਂ ਵਿਚ 1000 ਅਤੇ ਐਸਸੀਬੀਸੀ ਮਹਿਲਾਵਾਂ ਦੇ ਬੈਂਕ ਖਾਤਿਆਂ ਵਿਚ 1500 ਰੁਪਏ ਪ੍ਰਤੀ ਮਹੀਨਾ ਭੇਜਣ ਦਾ ਵਾਅਦਾ ਵੀ ਪੂਰਾ ਕੀਤਾ ਜਾ ਰਿਹਾ ਹੈ, ਇਸ ਤੋਂ ਇਲਾਵਾ ਆਪਣੇ ਵਾਅਦਿਆਂ ਤੋਂ ਹੱਟ ਕੇ ਵੀ ਹਰ ਪਰਿਵਾਰ ਦਾ ਦੱਸ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦੀ ਸਹੂਲਤ ਦੇਣ ਲਈ ਸਿਹਤ ਕਾਰਡ ਬਣਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਸਰਕਾਰ ਆਪਣੀਆਂ ਪ੍ਰਾਪਤੀਆਂ ਸਦਕਾ 2027 ਵਿਚ ਵੀ ਰਪੀਟ ਹੋਣ ਜਾ ਰਹੀ ਹੈ | ਇਸ ਮੌਕੇ ਵਿਧਾਇਕਾ ਨੇ ਮੀਂਹ ਕਾਰਨ ਨੁਕਸਾਨੇ ਗਏ ਘਰਾਂ ਦੇ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੀ ਵੰਡੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ | ਇਸ ਮੌਕੇ ਪਿੰਡ ਮਾਨਵਾਲਾ ਵਿਖੇ ਗੁਰਜੰਟ ਸਿੰਘ ਸੰਧੂ ਬਲਾਕ ਪ੍ਰਧਾਨ ਕਿਸਾਨ ਵਿੰਗ ਆਪ, ਧਰਮ ਸਿੰਘ ਮਾਨ ਆਪ ਆਗੂ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਗੁਰਵਿੰਦਰ ਸਿੰਘ ਗੱਗੂ ਤੋਂ ਇਲਾਵਾ ਪਿੰਡ ਦੀ ਸਰਪੰਚ ਬਿੰਦਰ ਕੌਰ ਸੰਧੂ ਸਰਪੰਚ, ਹਰਬੰਸ ਸਿੰਘ ਮਾਨ, ਜਗਸੀਰ ਸਿੰਘ ਸੰਧੂ, ਸੁਖਰਾਜ ਸਿੰਘ ਮਾਨ, ਰਾਜ ਸਿੰਘ, ਰਸ਼ਪ੍ਰੀਤ ਕੌਰ , ਜਸਪ੍ਰੀਤ ਕੌਰ, ਰਣਦੀਪ ਕੌਰ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਪ੍ਰਾਇਮਰੀ ਸਕੂਲ 'ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਮਾਪਿਆਂ ਨੇ ਕੀਤੀ ਨਾਅਰੇਬਾਜ਼ੀ <br/> ਅਗਲੀ ਖ਼ਬਰ ਆਲ ਇੰਡੀਆ ਸਾਬਕਾ ਬੀ. ਐਸ. ਐਨ. ਐਲ. ਐਗਜ਼ੀਕਿਊਟਿਵ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ <br/>
Ad Position 24