ਰਾਮਾਂ ਮੰਡੀ, 19 ਅਪ੍ਰੈਲ (ਤਰਸੇਮ ਸਿੰਗਲਾ)-ਸਥਾਨਕ ਮਾਰਕੀਟ ਕਮੇਟੀ ਦਫ਼ਤਰ ਅਧੀਨ ਮੁੱਖ ਯਾਰਡ ਰਾਮਾਂ ਮੰਡੀ ਦੀ ਦਾਣਾ ਮੰਡੀ ਵਿਚ ਅੱਜ ਸਰਕਾਰੀ ਏਜੰਸੀ ਪਨਗਰੇਨ ਵਲੋਂ ਆੜ੍ਹਤੀ ਤਰਸੇਮ ਕੁਮਾਰ ਪ੍ਰਸ਼ੋਤਮ ਦਾਸ ਦੀ ਦੁਕਾਨ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ¢ ਇਸ ਦੌਰਾਨ ਮੌਜੂਦ ਮਾਰਕੀਟ ਕਮੇਟੀ ਦੇ ਸਕੱਤਰ ਸੁਖਜੀਵਨ ਸਿੰਘ ਨੇ ਕਿਹਾ ਕਿ ਕਣਕ ਦੀ ਖ਼ਰੀਦ ਵਿਚ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ¢ ਉਨ੍ਹਾਂ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਕਣਕ ਸੁਕਾ ਕੇ ਮੰਡੀਆਂ ਵਿਚ ਲਿਆਉਣ ਤਾਂ ਕਿ ਉਨ੍ਹਾਂ ਦਾ ਸਮਾਂ ਖ਼ਰਾਬ ਨਾ ਹੋਵੇ¢ ਕਣਕ ਦੀ ਖ਼ਰੀਦ ਸ਼ੁਰੂ ਕਰਵਾਉਣ ਲਈ ਲਈ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਰਾਮਾਂ, ਗੋਲਡੀ ਮਹੇਸ਼ਵਰੀ ਕੈਸ਼ੀਅਰ, ਅੰਗਰੇਜ਼ ਲਾਲ ਬਖਤੂ ਚੇਅਰਮੈਨ, ਸੂਰਜ ਰਤਨ ਮਹੇਸ਼ਵਰੀ, ਵਿੱਕੀ ਮਹੇਸ਼ਵਰੀ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਰੁਣ ਕੁਮਾਰ ਕਾਦੀ ਚੱਠਾ ਨੇ ਮਾਰਕੀਟ ਕਮੇਟੀ ਅਤੇ ਪਨਗ੍ਰੇਨ ਏਜੰਸੀ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ¢ ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਸੁਖਜੀਵਨ ਸਿੰਘ, ਪਨਗ੍ਰੇਨ ਏਜੰਸੀ ਦੇ ਇੰਸਪੈਕਟਰ ਮਯੂਰ, ਸੁਖਦੀਪ ਸਿੰਘ, ਜਸਵਿੰਦਰ ਸਿੰਘ ਬਾਂਡੀ, ਮਾਰਕੀਟ ਕਮੇਟੀ ਦੇ ਹਰਜਿੰਦਰ ਸਿੰਘ ਲੇਖਾਕਾਰ, ਕਰਮਜੀਤ ਸਿੰਘ ਮੰਡੀ ਸੁਪਰਵਾਈਜ਼ਰ, ਗੁਰਪਿਆਰ ਸਿੰਘ ਭਾਰਤ ਭੂਸ਼ਨ ਬੋਲੀ ਕਲਰਕ, ਤੋਂ ਇਲਾਵਾ ਆੜ੍ਹਤੀ ਦੀਦਾਰ ਸਿੰਘ ਮੱਕੜ, ਮੇਹਰ ਚੰਦ ਚਲਾਣਾ, ਆਸ਼ੂ ਗਿਆਨਾ, ਟੋਨੀ ਮੈਹਤਾ, ਮੋਤੀ ਮਹੇਸ਼ਵਰੀ, ਲਾਲਾ ਬਾਗੜੀ, ਸ਼ਾਮ ਲਾਲ ਚਿਸਤੀਆ ਵਾਲਾ, ਨੌਹਰ ਚੰਦ ਅਤੇ ਹੋਰ ਆੜ੍ਹਤੀ ਹਾਜ਼ਰ ਸਨ¢