ਸੰਗਤ ਮੰਡੀ, 19 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)-ਦਲਿਤ ਸੈਨਾ ਦੇ ਸੂਬਾ ਪ੍ਰਧਾਨ ਗੁਰਤੇਜ ਸਿੰਘ ਜੋਧਪੁਰੀ ਨੇ ਪਿੰਡ ਗੁਰਥੜ੍ਹੀ ਦੇ ਸਾਬਕਾ ਸਰਪੰਚ ਧਰਮਪਾਲ ਸਿੰਘ ਸ਼ਰਮਾ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਦੀ ਮਾਤਾ ਗਿਆਨ ਦੇਵੀ ਦੀ ਮੌਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਬੱਚਿਆਂ ਲਈ ਮਾਂ ਬਾਪ ਦਾ ਸਾਇਆ ਇੱਕ ਬਹੁਤ ਹੀ ਵੱਡੀ ਗੱਲ ਹੁੰਦੀ ਹੈ¢ ਜਦੋਂ ਕਿਸੇ ਵੀ ਭੈਣ ਭਰਾ ਦੇ ਮਾਂ ਬਾਪ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਂਦੇ ਹਨ ਤਾਂ ਇਹ ਸਮਾਂ ਪਰਿਵਾਰ ਲਈ ਬਹੁਤ ਹੀ ਪੀੜਾ ਦੇਣ ਵਾਲਾ ਹੁੰਦਾ ਹੈ, ਪਰ ਸਾਨੂੰ ਸਾਰਿਆਂ ਨੂੰ ਹੀ ਉਸ ਅਕਾਲ ਪੁਰਖ ਦੇ ਭਾਣੇ ਨੂੰ ਮੰਨਣਾ ਹੀ ਪੈਂਦਾ ਹੈ¢ ਉਨ੍ਹਾਂ ਕਿਹਾ ਕਿ ਧਰਮਪਾਲ ਦੇ ਸਾਰੇ ਹੀ ਪਰਿਵਾਰ ਨਾਲ ਸਾਡੇ ਬਹੁਤ ਹੀ ਪੁਰਾਣੇ ਸਬੰਧ ਹਨ¢ ਧਰਮਪਾਲ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਮਾਤਾ ਜੀ ਦੇ ਜਾਣ ਨਾਲ ਜੋ ਘਾਟਾ ਪਿਆ ਹੈ, ਉਸ ਘਾਟੇ ਨੂੰ ਕਿਸੇ ਕੀਮਤ ਤੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ¢ ਇਸ ਮÏਕੇ ਉਨ੍ਹਾਂ ਦੇ ਨਾਲ ਹਰਬੰਸ ਸਿੰਘ ਬਠਿੰਡਾ, ਯੂਥ ਆਗੂ ਅਮਨਦੀਪ ਸਿੰਘ ਸਿਵੀਆ ਅਤੇ ਹਰਪਾਲ ਸਿੰਘ ਟੋਨੀ ਸਾਬਕਾ ਸਰਪੰਚ ਡੂੰਮਵਾਲੀ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ¢