ਰਾਮਾਂ ਮੰਡੀ, 4 ਅਪ੍ਰੈਲ (ਤਰਸੇਮ ਸਿੰਗਲਾ) ਅੱਜ ਦਿਨ ਦਿਹਾੜੇ ਸਥਾਨਕ ਬੈਂਕ ਬਜ਼ਾਰ ਗਲੀ ਨੰਬਰ 7/1 ਵਿਚੋਂ ਘਰ ਦੇ ਬਾਹਰ ਖੜਾ ਮੋਟਰ ਸਾਈਕਲ ਹੀਰੋ ਸਪਲੈਂਡਰ ਪਲੱਸ, ਰੰਗ ਕਾਲਾ ਚੋਰੀ ਹੋ ਜਾਣ ਦਾ ਸਮਾਚਾਰ ਹੈ | ਮੋਟਰ ਸਾਈਕਲ ਚੋਰੀ ਕਰਨ ਵਾਲੇ ਵਿਅਕਤੀ ਦੀ ਤਸਵੀਰ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ | ਪੀੜ੍ਹਤ ਕੇਵਲ ਕਿ੍ਸ਼ਨ ਸਿੰਗਲਾ ਪੁੱਤਰ ਚਿਰੰਜੀ ਲਾਲ ਵਾਸੀ ਰਾਮਾਂ ਵਲੋਂ ਮੋਟਰ ਸਾਈਕਲ ਚੋਰੀ ਸਬੰਧੀ ਲਿਖਤੀ ਦਰਖਾਸਤ ਪੁਲਿਸ ਨੂੰ ਦੇ ਦਿੱਤੀ ਗਈ ਹੈ | ਇਸ ਮੌਕੇ ਇਕੱਠੇ ਹੋਏ ਮੰਡੀ ਵਾਸੀਆਂ ਨੇ ਕਿਹਾ ਕਿ ਚੋਰ ਬੇਖੌਫ਼ ਪੂਰਾ ਦਿਨ ਸ਼ਹਿਰ ਵਿਚ ਘੁੰਮਦੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਰਕਾਰਾਂ ਸਿਰਫ਼ ਨਾਮ ਦੀਆਂ ਹੀ ਹਨ, ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਰੱਬ ਆਸਰੇ ਹੈ |