24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

50 ਘੰਟਿਆਂ ਬਾਅਦ ਵੀ ਸਰਹਿੰਦ ਨਹਿਰ ‘ਚ ਰੁੜ੍ਹੇ ਭੈਣ-ਭਰਾ ਦਾ ਕੋਈ ਸੁਰਾਗ ਨਹੀਂ

ਬਠਿੰਡਾ, 24 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਸਰਹਿੰਦ ਨਹਿਰ ਦੇ ਤੇਜ਼ ਵਹਾਅ ਵਿਚ ਰੁੜ੍ਹੇ 6 ਸਾਲਾ ਅੰਜਨਾ ਅਤੇ ਉਸ ਦੇ 11 ਸਾਲਾ ਭਰਾ ਰਿਸ਼ੂ ਦਾ 50 ਘੰਟਿਆਂ ਬਾਅਦ ਵੀ ਕੋਈ ਸੁਰਾਗ ਨਹੀਂ ਮਿਲ ਸਕਿਆ। ਬੱਚਿਆਂ ਦੀ ਭਾਲ ਲਈ ਐੱਨ.

Ad Position 21
No active advertisement
ਅਜੀਤ ਡੈਸਕ 25-09-2026
ਬਠਿੰਡਾ, 24 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਸਰਹਿੰਦ ਨਹਿਰ ਦੇ ਤੇਜ਼ ਵਹਾਅ ਵਿਚ ਰੁੜ੍ਹੇ 6 ਸਾਲਾ ਅੰਜਨਾ ਅਤੇ ਉਸ ਦੇ 11 ਸਾਲਾ ਭਰਾ ਰਿਸ਼ੂ ਦਾ 50 ਘੰਟਿਆਂ ਬਾਅਦ ਵੀ ਕੋਈ ਸੁਰਾਗ ਨਹੀਂ ਮਿਲ ਸਕਿਆ। ਬੱਚਿਆਂ ਦੀ ਭਾਲ ਲਈ ਐੱਨ.ਡੀ.ਆਰ.ਐੱਫ. ਦੇ 14 ਤੋਂ 15 ਜਵਾਨ ਜਿਨ੍ਹਾਂ ਵਿਚ 4 ਔਰਤਾਂ ਅਤੇ ਨੌਜਵਾਨ ਵੈੱਲਫੇਅਰ ਸੁਸਾਇਟੀ ਦੀਆਂ ਟੀਮਾਂ ਵਲੋਂ ਕਿਸ਼ਤੀਆਂ ਰਾਹੀਂ ਵੀ ਲਗਾਤਾਰ ਸਰਚ ਆਪ੍ਰੇਸ਼ਨ ਚਲਾਇਆ ਗਿਆ ਹੈ। ਇਸ ਦਰਮਿਆਨ ਬੱਚਿਆਂ ਨੂੰ ਲੱਭਣ ਦੀ ਬੇਚੈਨੀ ਵਿਚ ਉਨ੍ਹਾਂ ਦਾ ਪਿਤਾ ਸੁਨੀਲ ਸਾਹਨੀ ਵੀ ਨਹਿਰ ਵਿਚ ਉਤਰ ਕੇ ਭਾਲ ਕਰਦਾ ਰਿਹਾ। ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਅਨੁਸਾਰ ਉਨ੍ਹਾਂ ਦੀਆਂ ਟੀਮਾਂ ਅਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਵਲੋਂ ਲਗਾਤਾਰ ਬਠਿੰਡਾ ਤੋਂ ਲੈ ਕੇ ਪਿੰਡ ਤਿਉਣਾ ਅਤੇ ਘੁੱਦਾ ਝਾਲਾ ਤੱਕ ਨਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਦਿਨ-ਰਾਤ ਭਾਲ ਕੀਤੀ ਜਾ ਰਹੀ ਹੈ। ਪਰ ਪਾਣੀ ਦੇ ਤੇਜ਼ ਵਹਾਅ ਅਤੇ ਨਹਿਰ ਦੀ ਡੂੰਘਾਈ ਕਾਰਨ ਸਰਚ ਆਪ੍ਰੇਸ਼ਨ ਦੌਰਾਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਆ ਰਹੀਆਂ ਹਨ, ਪਰ ਟੀਮਾਂ ਵਲੋਂ ਲਗਾਤਾਰ ਯਤਨ ਜਾਰੀ ਹਨ।
Ad Position 22
No active advertisement
ਪਿਛਲੀ ਖ਼ਬਰ ਸਾਂਝੀ ਮੁਲਾਜ਼ਮ ਤਾਲਮੇਲ ਕਮੇਟੀ ਵਲੋਂ ਵਿਧਾਇਕ ਜਗਰੂਪ ਗਿੱਲ ਦੇ ਘਰ ਦਾ ਘਿਰਾਓ ਅੱਜ ਅਗਲੀ ਖ਼ਬਰ ਨਾਟਿਅਮ ਨੈਸ਼ਨਲ ਥੀਏਟਰ ਫ਼ੈਸਟੀਵਲ ਦੀ ਬਲਵੰਤ ਗਾਰਗੀ ਆਡੀਟੋਰੀਅਮ ’ਚ ਸ਼ੁਰੂਆਤ ਕੱਲ੍ਹ ਤੋਂ
Ad Position 24