ਸਾਂਝੀ ਮੁਲਾਜ਼ਮ ਤਾਲਮੇਲ ਕਮੇਟੀ ਵਲੋਂ ਵਿਧਾਇਕ ਜਗਰੂਪ ਗਿੱਲ ਦੇ ਘਰ ਦਾ ਘਿਰਾਓ ਅੱਜ
ਬਠਿੰਡਾ, 24 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਸਾਂਝੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ਅਨੁਸਾਰ ਜ਼ਿਲ੍ਹਾ ਇਕਾਈ ਵਲੋਂ ਬਠਿੰਡਾ ਸ਼ਹਿਰੀ ਦੇ ‘ਆਪ’ ਵਿਧਾਇਕ ਦੇ ਘਰ ਦਾ ਅੱਜ ਘਿਰਾਓ ਕੀਤਾ ਜਾਵੇਗਾ। ਇਸ ਸਬੰਧੀ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਬਲਦੇਵ ਸਿੰਘ, ਜਗਪਾਲ ਬੰਗੀ, ਰੇਸ਼ਮ ਖੇਮੂਆਣਾ, ਬਲਜਿੰਦਰ ਸਿੰਘ, ਜਗਸੀਰ ਸਹੋਤਾ, ਕਰਮਜੀਤ ਜਲਾਲ, ਰਾਜਵੀਰ ਮਾਨ, ਅੰਮ੍ਰਿਤਪਾਲ ਮਾਨ, ਗੁਰਵਿੰਦਰ ਸਿੱਧੂ, ਸਪਿੰਦਰ ਬਰਾੜ, ਬਲਕਰਨ ਬੱਲ, ਅਨਿਲ ਭੱਟ, ਹਰਜੀਤ ਜੀਦਾ, ਗੁਰਜੀਤ ਜੱਸੀ, ਜਗਦੀਸ਼ ਜੱਗੀ, ਕੁਲਵਿੰਦਰ ਕਟਾਰੀਆ, ਗੁਰਵਿੰਦਰ ਸਿੰਘ, ਜਗਤਾਰ ਬਾਠ, ਕੁਲਦੀਪ ਖੋਖਰ, ਹਰਦੀਪ ਸਿੰਘ, ਇਸ਼ਟਪਾਲ ਸਿੰਘ ਨੇ ਕਿਹਾ ਕਿ ਮਹਿੰਗਾਈ ਭੱਤਾ ਕਦੇ ਵੀ ਉਨ੍ਹਾਂ ਦੀ ਮੁੱਖ ਮੰਗ ਨਹੀਂ ਰਹੀ ਹੈ, ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣਾ, ਪੈਨਸ਼ਨਰਾਂ ਲਈ 2.
ਬਠਿੰਡਾ, 24 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਸਾਂਝੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ਅਨੁਸਾਰ ਜ਼ਿਲ੍ਹਾ ਇਕਾਈ ਵਲੋਂ ਬਠਿੰਡਾ ਸ਼ਹਿਰੀ ਦੇ ‘ਆਪ’ ਵਿਧਾਇਕ ਦੇ ਘਰ ਦਾ ਅੱਜ ਘਿਰਾਓ ਕੀਤਾ ਜਾਵੇਗਾ। ਇਸ ਸਬੰਧੀ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਬਲਦੇਵ ਸਿੰਘ, ਜਗਪਾਲ ਬੰਗੀ, ਰੇਸ਼ਮ ਖੇਮੂਆਣਾ, ਬਲਜਿੰਦਰ ਸਿੰਘ, ਜਗਸੀਰ ਸਹੋਤਾ, ਕਰਮਜੀਤ ਜਲਾਲ, ਰਾਜਵੀਰ ਮਾਨ, ਅੰਮ੍ਰਿਤਪਾਲ ਮਾਨ, ਗੁਰਵਿੰਦਰ ਸਿੱਧੂ, ਸਪਿੰਦਰ ਬਰਾੜ, ਬਲਕਰਨ ਬੱਲ, ਅਨਿਲ ਭੱਟ, ਹਰਜੀਤ ਜੀਦਾ, ਗੁਰਜੀਤ ਜੱਸੀ, ਜਗਦੀਸ਼ ਜੱਗੀ, ਕੁਲਵਿੰਦਰ ਕਟਾਰੀਆ, ਗੁਰਵਿੰਦਰ ਸਿੰਘ, ਜਗਤਾਰ ਬਾਠ, ਕੁਲਦੀਪ ਖੋਖਰ, ਹਰਦੀਪ ਸਿੰਘ, ਇਸ਼ਟਪਾਲ ਸਿੰਘ ਨੇ ਕਿਹਾ ਕਿ ਮਹਿੰਗਾਈ ਭੱਤਾ ਕਦੇ ਵੀ ਉਨ੍ਹਾਂ ਦੀ ਮੁੱਖ ਮੰਗ ਨਹੀਂ ਰਹੀ ਹੈ, ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣਾ, ਪੈਨਸ਼ਨਰਾਂ ਲਈ 2.59 ਦਾ ਗੁਣਾਂਕ ਲਾਗੂ ਕਰਵਾਉਣਾ ਹਨ ਤੇ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਵਿੱਢੇ ਸੰਘਰਸ਼ ਤਹਿਤ ਅੱਜ ਪੰਜਾਬ ਭਰ ਵਿਚ ਸੱਤਾਧਾਰੀ ਧਿਰ ਦੇ ਵਿਧਾਇਕਾਂ ਦੇ ਘਰਾਂ ਦੇ ਘਿਰਾਓ ਤਹਿਤ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਸਮੂਹ ਮੁਲਾਜ਼ਮਾਂ ਨੂੰ ਸਮੇਂ ਸਿਰ ਵਿਧਾਇਕ ਦੇ ਘਰ ਮੂਹਰੇ ਪੁੱਜਣ ਦੀ ਅਪੀਲ ਕੀਤੀ।