ਸੀ.ਐਮ. ਦਫ਼ਤਰ ਤੱਕ ਪੁੱਜਿਆ ਬਠਿੰਡਾ ਦੀਆਂ ਸਟਰੀਟ ਲਾਈਟਾਂ ਦਾ ਮੁੱਦਾ ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਨੂੰ ਜਾਂਚ ਤੇ ਕਾਰਵਾਈ ਦੇ ਹੁਕਮ
ਬਠਿੰਡਾ, 24 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਸ਼ਹਿਰ ਵਿਚ ਵੱਡੀ ਗਿਣਤੀ ‘ਚ ਖ਼ਰਾਬ ਪਈਆਂ ਸਟਰੀਟ ਲਾਈਟਾਂ ਦਾ ਮੁੱਦਾ ਹੁਣ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਤੱਕ ਪੁੱਜ ਗਿਆ ਹੈ। ਮੁੱਖ ਮੰਤਰੀ ਦਫ਼ਤਰ ਵਲੋਂ ਸ਼ਿਕਾਇਤ ਅਤੇ ਰਿਮਾਈਂਡਰਾਂ ਨੂੰ ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਘਨਸ਼ਿਆਮ ਥੋਰੀ (ਆਈ.
ਬ
ਬਠਿੰਡਾ ਵਾਲਮੀਕਿ ਚੌਕ ਵਿਚ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਛਾਇਆ ਹਨੇਰਾ। ਤਸਵੀਰ: ਲਵਲੀ
25-09-2026
ਬਠਿੰਡਾ, 24 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਸ਼ਹਿਰ ਵਿਚ ਵੱਡੀ ਗਿਣਤੀ ‘ਚ ਖ਼ਰਾਬ ਪਈਆਂ ਸਟਰੀਟ ਲਾਈਟਾਂ ਦਾ ਮੁੱਦਾ ਹੁਣ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਤੱਕ ਪੁੱਜ ਗਿਆ ਹੈ। ਮੁੱਖ ਮੰਤਰੀ ਦਫ਼ਤਰ ਵਲੋਂ ਸ਼ਿਕਾਇਤ ਅਤੇ ਰਿਮਾਈਂਡਰਾਂ ਨੂੰ ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਘਨਸ਼ਿਆਮ ਥੋਰੀ (ਆਈ.ਏ. ਐਸ.) ਨੂੰ ਭੇਜਦਿਆਂ ਮਾਮਲੇ ਦੀ ਜਾਂਚ ਕਰਕੇ ਲੋੜੀਂਦੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਆਰ.ਟੀ.ਆਈ. ਐਕਟੀਵਿਸਟ ਸੰਜੀਵ ਗੋਇਲ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਵਿਚ ਕਰੀਬ 30 ਤੋਂ 40 ਹਜ਼ਾਰ ਸਟਰੀਟ ਲਾਈਟਾਂ ਲੱਗੀਆਂ ਹੋਈਆਂ ਹਨ, ਪਰ ਇਨ੍ਹਾਂ ਵਿਚੋਂ ਸੈਂਕੜੇ, ਬਲਕਿ ਹਜ਼ਾਰਾਂ ਲਾਈਟਾਂ ਵੱਖ-ਵੱਖ ਥਾਵਾਂ ‘ਤੇ ਖ਼ਰਾਬ ਪਈਆਂ ਹਨ। ਉਨ੍ਹਾਂ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਨਗਰ ਨਿਗਮ ਵਲੋਂ ਸਟਰੀਟ ਲਾਈਟ ਸ਼ਾਖਾ ਦੇ ਸਟਾਫ਼ ਦੀਆਂ ਤਨਖ਼ਾਹਾਂ ‘ਤੇ ਹਰ ਸਾਲ ਲੱਖਾਂ ਰੁਪਏ ਖ਼ਰਚ ਕਰਨ ਤੋਂ ਇਲਾਵਾ ਸਟਰੀਟ ਲਾਈਟਾਂ ਦੀ ਮੈਂਟੀਨੈਂਸ ਦਾ ਠੇਕਾ ਲੈਣ ਵਾਲੀ ਪੈਨਾਸੋਨਿਕ ਕੰਪਨੀ ਨੂੰ ਵੀ ਲੱਖਾਂ/ਕਰੋੜਾਂ ਰੁਪਏ ਅਦਾ ਕੀਤੇ ਜਾਂਦੇ ਹਨ, ਇਸ ਦੇ ਬਾਵਜੂਦ ਕਈ ਲਾਈਟਾਂ ਮਹੀਨਿਆਂ ਤੋਂ ਬੰਦ ਪਈਆਂ ਹਨ। ਗੋਇਲ ਨੇ ਦੋਸ਼ ਲਾਇਆ ਕਿ ਕਈ ਇਲਾਕਿਆਂ ਵਿਚ ਖ਼ਰਾਬ ਸਟਰੀਟ ਲਾਈਟਾਂ ਦੀਆਂ ਸ਼ਿਕਾਇਤਾਂ ਦਰਜ ਕਰਵਾਉਣ ਦੇ ਬਾਵਜੂਦ ਉਨ੍ਹਾਂ ਦਾ ਹੱਲ ਨਹੀਂ ਕੀਤਾ ਜਾਂਦਾ। ਇੱਥੋਂ ਤੱਕ ਕਿ ਕਈ ਵਾਰ ਲਾਈਟ ਠੀਕ ਕੀਤੇ ਬਿਨ੍ਹਾਂ ਹੀ ਸ਼ਿਕਾਇਤ ਨੂੰ ਰਿਸੋਲਵ ਦਰਸਾਉਂਦਿਆਂ ਮੈਸੇਜ ਭੇਜ ਦਿੱਤਾ ਜਾਂਦਾ ਹੈ। ਸ਼ਿਕਾਇਤਕਰਤਾ ਅਨੁਸਾਰ ਇਸ ਨਾਲ ਉਸ ਨੂੰ ਤੇ ਨਾਲ-ਨਾਲ ਨਗਰ ਨਿਗਮ ਦੇ ਸਬੰਧਿਤ ਅਧਿਕਾਰੀਆਂ ਨੂੰ ਵੀ ਗੁੰਮਰਾਹ ਕੀਤੇ ਜਾਣ ਦਾ ਦੋਸ਼ ਹੈ। ਸੰਜੀਵ ਗੋਇਲ ਵਲੋਂ ਕਈ ਪ੍ਰਮੁੱਖ ਸੜਕਾਂ ‘ਤੇ ਲਾਈਟਾਂ ਖ਼ਰਾਬ ਹੋਣ ਦਾ ਦਾਅਵਾ- ਸੰਜੀਵ ਗੋਇਲ ਵਲੋਂ ਮਾਡਲ ਟਾਊਨ, ਫੇਜ਼-1, ਆਈ.ਟੀ.ਆਈ. ਓਵਰਬ੍ਰਿਜ, ਜੀ.ਟੀ. ਰੋਡ, ਮਾਲ ਰੋਡ, ਮਾਲ ਗੋਦਾਮ ਰੋਡ, ਰਾਮ ਬਾਗ ਰੋਡ, ਪਰਸ ਰਾਮ ਨਗਰ ਓਵਰਬ੍ਰਿਜ, 100 ਫੁੱਟ ਰੋਡ, ਪਰਿੰਦਾ ਰੋਡ, ਭੱਟੀ ਰੋਡ, ਗਣੇਸ਼ ਨਗਰ, ਬੀਬੀ ਵਾਲਾ ਰੋਡ, ਆਰੀਆ ਸਮਾਜ ਚੌਕ, ਕੋਰਟ ਰੋਡ, ਬੱਸ ਸਟੈਂਡ ਦੀ ਬੈਕਸਾਈਡ, ਸੰਤਪੁਰਾ ਰੋਡ, ਪਾਵਰ ਹਾਊਸ ਰੋਡ, ਦਾਦੀ-ਪੋਤੀ ਪਾਰਕ ਵਾਲੀ ਸੜਕ, ਮਿੰਨੀ ਸਕੱਤਰੇਤ ਰੋਡ, ਅਜੀਤ ਰੋਡ, ਗੁਰੂ ਕੀ ਨਗਰੀ, ਮਾਡਲ ਟਾਊਨ ਫੇਜ਼-2 ਦੀ ਮੇਨ ਰੋਡ, ਗੁਰੂ ਨਾਨਕ ਪੁਰਾ ਮੁਹੱਲਾ, ਪਰਸ ਰਾਮ ਨਗਰ ਅੰਡਰਬ੍ਰਿਜ, ਸਿਵਲ ਲਾਈਨਜ਼, ਭਾਗੂ ਰੋਡ, ਮੁਲਤਾਨੀਆ ਪੁਲ, ਨਵੀਂ ਬਸਤੀ, ਧੋਬੀ ਬਾਜ਼ਾਰ, ਅਮਰੀਕ ਸਿੰਘ ਰੋਡ, ਡੱਬਵਾਲੀ ਰੋਡ, ਮੁਲਤਾਨੀਆ ਰੋਡ, ਆਰੀਆ ਨਗਰ, ਵੀਰ ਕਾਲੋਨੀ, ਮਹਿਣਾ ਚੌਕ, ਪੁਰਾਣਾ ਥਾਣਾ ਰੋਡ, ਅਤੇ ਪੂਜਾ ਵਾਲਾ ਮੁਹੱਲਾ ਆਦਿ ਵਿਚ ਸਟਰੀਟ ਲਾਈਟਾਂ ਖ਼ਰਾਬ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਗੋਇਲ ਨੇ ਇਹ ਵੀ ਦੋਸ਼ ਲਾਇਆ ਕਿ ਸ਼ਹਿਰ ਵਿਚ ਕੁਝ ਸਟਰੀਟ ਲਾਈਟਾਂ ਗ਼ਾਇਬ ਵੀ ਹਨ, ਜਿਨ੍ਹਾਂ ਵੱਲ ਸਬੰਧਿਤ ਸ਼ਾਖਾ ਵਲੋਂ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ઠ ਉਨ੍ਹਾਂ ਇਹ ਵੀ ઠ ਮੰਗ ਕੀਤੀ ਮਾਮਲੇ ਦੀ ਜਾਂਚ ਕਰਨ ਤੋਂ ਬਾਦ ਪੈਨਾਸੋਨਿਕ ਕੰਪਨੀ ਦਾ ਠੇਕਾ ਰੱਦ ਕਰਕੇ ਉਸ ਨੂੰ ਬਲੈਕ ਲਿਸਟ ਕੀਤਾ ਜਾਵੇ।