ਕਿਲੀ ਨਿਹਾਲ ਸਿੰਘ ਵਾਲਾ ਦੇ ਮਜ਼ਦੂਰਾਂ ਨੇ ਡੀਪੂ ਮਾਲਕ ਦੇ ਖ਼ਿਲਾਫ਼ ਧਰਨਾ ਲਗਾਇਆ
ਬੱਲੂਆਣਾ, 24 ਸਤੰਬਰ (ਗੁਰਨੈਬ ਸਾਜਨ)- ਬਠਿੰਡਾ ਦੇ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਵਿਖੇ 30 ਮਜ਼ਦੂਰ ਪਰਿਵਾਰਾਂ ਨੂੰ ਡੀਪੂ ‘ਤੇ ਆਈ ਕਣਕ ਦੇਣੋਂ ਇਹ ਕਹਿ ਕੇ ਜਵਾਬ ਦੇਣਾ ਕਿ ਕਣਕ ਖ਼ਤਮ ਹੋ ਗਈ ਹੈ, ਤੁਹਾਨੂੰ ਕਣਕ ਨਹੀਂ ਦਿੱਤੀ ਜਾ ਸਕਦੀ। ਇਸ ਤੋਂ ਬਾਅਦ ਮਜ਼ਦੂਰਾਂ ਨੇ ਗੁੱਸੇ ਵਿਚ ਆ ਕੇ ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਸੜਕ ਨੇੜੇ ਧਰਨਾ ਲਾਉਣ ਦਾ ਫ਼ੈਸਲਾ ਕਰ ਲਿਆ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਨੂੰ ਫ਼ੋਨ ਕਰਕੇ ਮਸਲੇ ਦੀ ਜਾਣਕਾਰੀ ਦਿੱਤੀ ਅਤੇ ਪਿੰਡ ਕਿਲੀ ਨਿਹਾਲ ਸਿੰਘ ਵਿਖੇ ਆਉਣ ਦੀ ਅਪੀਲ ਕੀਤੀ।
ਬੱਲੂਆਣਾ, 24 ਸਤੰਬਰ (ਗੁਰਨੈਬ ਸਾਜਨ)- ਬਠਿੰਡਾ ਦੇ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਵਿਖੇ 30 ਮਜ਼ਦੂਰ ਪਰਿਵਾਰਾਂ ਨੂੰ ਡੀਪੂ ‘ਤੇ ਆਈ ਕਣਕ ਦੇਣੋਂ ਇਹ ਕਹਿ ਕੇ ਜਵਾਬ ਦੇਣਾ ਕਿ ਕਣਕ ਖ਼ਤਮ ਹੋ ਗਈ ਹੈ, ਤੁਹਾਨੂੰ ਕਣਕ ਨਹੀਂ ਦਿੱਤੀ ਜਾ ਸਕਦੀ। ਇਸ ਤੋਂ ਬਾਅਦ ਮਜ਼ਦੂਰਾਂ ਨੇ ਗੁੱਸੇ ਵਿਚ ਆ ਕੇ ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਸੜਕ ਨੇੜੇ ਧਰਨਾ ਲਾਉਣ ਦਾ ਫ਼ੈਸਲਾ ਕਰ ਲਿਆ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਨੂੰ ਫ਼ੋਨ ਕਰਕੇ ਮਸਲੇ ਦੀ ਜਾਣਕਾਰੀ ਦਿੱਤੀ ਅਤੇ ਪਿੰਡ ਕਿਲੀ ਨਿਹਾਲ ਸਿੰਘ ਵਿਖੇ ਆਉਣ ਦੀ ਅਪੀਲ ਕੀਤੀ। ਥੋੜੇ ਸਮੇਂ ਵਿਚ ਹੀ ਪ੍ਰਕਾਸ਼ ਸਿੰਘ ਆਪਣੇ ਨਾਲ ਤਿੰਨ, ਚਾਰ ਸਾਥੀਆਂ ਨੂੰ ਨਾਲ ਲੈ ਕੇ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਵਿਖੇ ਪਹੁੰਚ ਕੇ ਪਿੰਡ ਕਿਲੀ ਚੌਕੀ ਇੰਚਾਰਜ ਨੂੰ ਮਸਲੇ ਦੀ ਜਾਣਕਾਰੀ ਦਿੱਤੀ ਅਤੇ ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਸੜਕ ‘ਤੇ ਧਰਨਾ ਲਾਉਣ ਦੀ ਜਾਣਕਾਰੀ ਦਿੱਤੀ। ਚੌਕੀ ਇੰਚਾਰਜ ਨੇ ਫੂਡ ਸਪਲਾਈ ਇੰਸਪੈਕਟਰ ਅਤੇ ਡੀਪੂ ਹੋਲਡਰ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਦਿਆਂ ਮਜ਼ਦੂਰਾਂ ਨੂੰ ਕਣਕ ਦਿਵਾ ਦਿੱਤੀ। ਅਜਿਹਾ ਕਰਨ ਨਾਲ ਸਾਰੇ ਮਜ਼ਦੂਰ ਖ਼ੁਸ਼ ਹੋ ਗਏ। ਇਸ ਰੋਸ ਪ੍ਰਦਰਸ਼ਨ ਵਿਚ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਦੇ ਜਗਦੀਸ਼ ਸਿੰਘ, ਸਵਰਨ ਸਿੰਘ, ਸੰਦੀਪ ਸਿੰਘ, ਸਮਿੰਦਰ ਸਿੰਘ, ਅੰਗਰੇਜ਼ ਸਿੰਘ ਖ਼ਾਲਸਾ, ਰੇਸ਼ਮ ਸਿੰਘ, ਮੌਜੀ ਸਿੰਘ, ਜਸਵਿੰਦਰ ਸਿੰਘ, ਬਲਦੇਵ ਸਿੰਘ, ਬੂਟਾ ਸਿੰਘ, ਇਕਬਾਲ ਸਿੰਘ ਤੋਂ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਿਲ ਸਨ। ਰੋਸ ਪ੍ਰਦਰਸ਼ਨ ਨੂੰ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਪ੍ਰਕਾਸ਼ ਨੰਦਗੜ੍ਹ, ਅਮੀ ਲਾਲ, ਮਲਕੀਤ ਸਿੰਘ, ਜਗਦੇਵ ਸਿੰਘ ਅਤੇ ਮਨਪ੍ਰੀਤ ਕੌਰ ਨੇ ਸੰਬੋਧਨ ਕੀਤਾ।