24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਅਣਪਛਾਤੇ ਨੌਜਵਾਨ ਦੀ ਮੌਤ

ਬਠਿੰਡਾ , 24 ਸਤੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੇ ਅੰਦਰ ਹਰ ਦੂਜੇ ਦਿਨ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦੀ ਰਹਿੰਦੀ ਹੈ । ਇਸ ਤਰ੍ਹਾਂ ਅੱਜ ਫ਼ਿਰ ਮਾਲ ਗੋਦਾਮ ਰੋਡ ’ ਤੇ ਸਥਿਤ ਰੈਣ ਬਸੇਰੇ ਵਿਚ ਇਕ ਅਣਪਛਾਤੇ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਮਿਲੀ ਤਾਂ ਸਹਾਰਾ ਜਨ ਸੇਵਾ ਦੀ ਟੀਮ ਮੈਂਬਰ , ਟੇਕ ਚੰਦ , ਜੱਗਾ , ਰਾਜੇਂਦਰ ਕੁਮਾਰ , ਵਿੱਕੀ ਕੁਮਾਰ ਰਾਤ ਦੇ ਸਮੇਂ ਰੈਣ ਬਸੇਰੇ ਵਿਚ ਮੌਕੇ ’ ਤੇ ਪਹੁੰਚੇ ।

Ad Position 21
No active advertisement
ਅਜੀਤ ਡੈਸਕ 25-09-2026
ਬਠਿੰਡਾ , 24 ਸਤੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੇ ਅੰਦਰ ਹਰ ਦੂਜੇ ਦਿਨ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦੀ ਰਹਿੰਦੀ ਹੈ । ਇਸ ਤਰ੍ਹਾਂ ਅੱਜ ਫ਼ਿਰ ਮਾਲ ਗੋਦਾਮ ਰੋਡ ’ ਤੇ ਸਥਿਤ ਰੈਣ ਬਸੇਰੇ ਵਿਚ ਇਕ ਅਣਪਛਾਤੇ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਮਿਲੀ ਤਾਂ ਸਹਾਰਾ ਜਨ ਸੇਵਾ ਦੀ ਟੀਮ ਮੈਂਬਰ , ਟੇਕ ਚੰਦ , ਜੱਗਾ , ਰਾਜੇਂਦਰ ਕੁਮਾਰ , ਵਿੱਕੀ ਕੁਮਾਰ ਰਾਤ ਦੇ ਸਮੇਂ ਰੈਣ ਬਸੇਰੇ ਵਿਚ ਮੌਕੇ ’ ਤੇ ਪਹੁੰਚੇ । ਸਹਾਰਾ ਟੀਮ ਨੇ ਕੋਤਵਾਲੀ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ । ਸੂਚਨਾ ਮਿਲਣ ’ ਤੇ ਕੋਤਵਾਲੀ ਪੁਲਿਸ ਟੀਮ ਮੌਕੇ ’ ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਕੀਤੀ । ਮ੍ਰਿਤਕ ਬੇਸਹਾਰਾ ਸੀ ਅਤੇ ਬਹੁਤ ਜ਼ਿਆਦਾ ਸ਼ਰਾਬ ਪੀਣ ਦਾ ਆਦੀ ਸੀ । ਪੁਲਿਸ ਕਾਰਵਾਈ ਤੋਂ ਬਾਅਦ , ਸਹਾਰਾ ਟੀਮ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਮੁਰਦਾਘਰ ਵਿਚ ਲੈ ਗਈ । ਸਹਾਰਾ ਮੈਂਬਰ ਨੇ ਕਿਹਾ ਕਿ ਲਾਸ਼ ਨੂੰ ਸੁਰੱਖਿਅਤ ਰੱਖ ਕੇ ਇਸ ਦੀ ਪਹਿਚਾਣ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਕਿਲ੍ਹਾ ਮੁਬਾਰਕ ਨੇੜਿਓਂ ਔਰਤ ਦਾ ਪਰਸ ਖੋਹਣ ਵਾਲਾ ਗ੍ਰਿਫ਼ਤਾਰ ਚੋਰੀ ਦਾ ਮੋਟਰਸਾਈਕਲ ਵਾਰਦਾਤ ਲਈ ਸੀ ਵਰਤਿਆ , ਮ... ਅਗਲੀ ਖ਼ਬਰ ਕਿਲੀ ਨਿਹਾਲ ਸਿੰਘ ਵਾਲਾ ਦੇ ਮਜ਼ਦੂਰਾਂ ਨੇ ਡੀਪੂ ਮਾਲਕ ਦੇ ਖ਼ਿਲਾਫ਼ ਧਰਨਾ ਲਗਾਇਆ
Ad Position 24