ਗੁਰਦੁਆਰਾ ਕਿਲ੍ਹਾ ਮੁਬਾਰਕ ਨੇੜਿਓਂ ਔਰਤ ਦਾ ਪਰਸ ਖੋਹਣ ਵਾਲਾ ਗ੍ਰਿਫ਼ਤਾਰ ਚੋਰੀ ਦਾ ਮੋਟਰਸਾਈਕਲ ਵਾਰਦਾਤ ਲਈ ਸੀ ਵਰਤਿਆ , ਮੁਲਜ਼ਮ ‘ ਤੇ ਪਹਿਲਾਂ ਵੀ ਹੈ ਮਾਮਲਾ ਦਰਜ
ਬਠਿੰਡਾ, 24 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸਥਾਨਕ ਗੁਰਦੁਆਰਾ ਕਿਲ੍ਹਾ ਮੁਬਾਰਕ ਨੇੜੇ ਇਕ ਔਰਤ ਤੋਂ ਪਰਸ ਖੋਹ ਕੇ ਫ਼ਰਾਰ ਹੋਣ ਵਾਲੇ ਇਕ ਨੌਜਵਾਨ ਨੂੰ ਥਾਣਾ ਕੋਤਵਾਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਵਲੋਂ ਵਾਰਦਾਤ ਲਈ ਵਰਤਿਆ ਮੋਟਰਸਾਈਕਲ ਵੀ ਚੋਰੀ ਦਾ ਨਿਕਲਿਆ ਹੈ।
ਕ
ਕਥਿਤ ਦੋਸ਼ੀ ਨਾਲ ਪੁਲਿਸ ਪਾਰਟੀ।
25-09-2026
ਬਠਿੰਡਾ, 24 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸਥਾਨਕ ਗੁਰਦੁਆਰਾ ਕਿਲ੍ਹਾ ਮੁਬਾਰਕ ਨੇੜੇ ਇਕ ਔਰਤ ਤੋਂ ਪਰਸ ਖੋਹ ਕੇ ਫ਼ਰਾਰ ਹੋਣ ਵਾਲੇ ਇਕ ਨੌਜਵਾਨ ਨੂੰ ਥਾਣਾ ਕੋਤਵਾਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਵਲੋਂ ਵਾਰਦਾਤ ਲਈ ਵਰਤਿਆ ਮੋਟਰਸਾਈਕਲ ਵੀ ਚੋਰੀ ਦਾ ਨਿਕਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਬਠਿੰਡਾ ਦੇ ਮੁੱਖ ਅਫ਼ਸਰ ਇੰਸਪੈਕਟਰ ਯਾਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਤਿੰਨ ਕੁ ਹਫ਼ਤੇ ਪਹਿਲਾਂ ਗੋਪਾਲ ਕ੍ਰਿਸ਼ਨ ਵਾਸੀ ਜੋਗੀ ਨਗਰ, ਬਠਿੰਡਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੀ ਮਾਤਾ ਸੁਕੰਤਲਾ ਦੇਵੀ ਨਾਲ ਖ਼ਰੀਦਦਾਰੀ ਕਰਨ ਲਈ ਗੁਰਦੁਆਰਾ ਕਿਲ੍ਹਾ ਮੁਬਾਰਕ ਨੇੜੇ ਆਇਆ ਸੀ। ਇਸ ਦੌਰਾਨ ਜਦੋਂ ਉਹ ਇਕ ਦੁਕਾਨ ਤੋਂ ਸਾਮਾਨ ਖ਼ਰੀਦ ਰਹੇ ਸਨ ਤਾਂ ਗੁਰਦੁਆਰਾ ਸਿੰਘ ਸਭਾ ਦੀ ਤਰਫ਼ੋਂ ਹਾਂਡਾ ਮੋਟਰਸਾਈਕਲ ਨੰ. ਪੀ.ਬੀ.03-ਏਐਸ-0532 ‘ਤੇ ਆਏ ਇਕ ਨੌਜਵਾਨ ਨੇ ਉਸ ਦੀ ਮਾਤਾ ਦੇ ਹੱਥ ਵਿਚ ਫੜਿਆ ਪਰਸ ਖੋਹ ਲਿਆ ਅਤੇ ਦੇਸ ਰਾਜ ਤੇ ਸਿਰਕੀ ਬਾਜ਼ਾਰ ਵੱਲ ਫ਼ਰਾਰ ਹੋ ਗਿਆ। ਸ਼ਿਕਾਇਤਕਰਤਾ ਨੇ ਸਕੂਟਰੀ ‘ਤੇ ਉਸ ਦਾ ਪਿੱਛਾ ਕੀਤਾ ਤਾਂ ਮੁਲਜ਼ਮ ਅੱਗੇ ਜਾ ਕੇ ਮੋਟਰਸਾਈਕਲ ਛੱਡ ਕੇ ਪੈਦਲ ਧੋਬੀ ਬਾਜ਼ਾਰ ਵੱਲ ਭੱਜ ਗਿਆ। ਪੁਲਿਸ ਵਲੋਂ ਮੋਟਰਸਾਈਕਲ ਦੀ ਜਾਂਚ ਕਰਨ ‘ਤੇ ਉਸ ਵਿਚੋਂ ਇਕ ਆਧਾਰ ਕਾਰਡ ਮਿਲਿਆ, ਜੋ ਕੁਲਵੀਰ ਸਿੰਘ ਵਾਸੀ ਚੰਦ ਭਾਨ, ਜ਼ਿਲ੍ਹਾ ਫ਼ਰੀਦਕੋਟ ਦੇ ਨਾਮ ‘ਤੇ ਸੀ। ਇਸ ਆਧਾਰ ਕਾਰਡ ਦੇ ਆਧਾਰ ‘ਤੇ ਪੁਲਿਸ ਨੇ ਪਰਸ ਖੋਹਣ ਵਾਲੇ ਨੌਜਵਾਨ ਦੀ ਪਹਿਚਾਣ ਕਰ ਲਈ। ਇੰਸਪੈਕਟਰ ਬਰਾੜ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਵਲੋਂ ਬੀ.ਐਨ.ਐਸ. ਦੀ ਧਾਰਾ 304 (2) ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਖੋਹ ਕੀਤੇ ਪਰਸ ਵਿਚਲੇ 6 ਹਜ਼ਾਰ ਰੁਪਏ ਵਿਚੋਂ 1000 ਰੁਪਏ ਬਰਾਮਦ ਕਰ ਲਏ ਹਨ। ਮੁਢਲੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਵਾਰਦਾਤ ਲਈ ਵਰਤਿਆ ਗਿਆ ਮੋਟਰਸਾਈਕਲ ਥਾਣਾ ਸਿਵਲ ਲਾਈਨ ਦੇ ਇਲਾਕੇ ਵਿਚੋਂ ਚੋਰੀ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕੁਲਵੀਰ ਸਿੰਘ ਖ਼ਿਲਾਫ਼ ਪਹਿਲਾਂ ਵੀ ਥਾਣਾ ਜੈਤੋ ਵਿਖੇ ਧਾਰਾ 22-ਬੀ/61/85 ਤਹਿਤ ਮਾਮਲਾ ਦਰਜ ਹੈ।