24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਗਣਪਤੀ ਵਿਸਰਜਨ ਮੌਕੇ ਬਠਿੰਡਾ ’ਚ ਬਣਿਆ ਗਮ ਦਾ ਮਾਹੌਲ ਸਰਹਿੰਦ ਨਹਿਰ ’ ਚ ਸ਼ਰਧਾ ਭਾਵਨਾ ਨਾਲ ਗਣੇਸ਼ ਮੂਰਤੀਆਂ ਦਾ ਵਿਸਰਜਨ ਜਾਰੀ

ਬਠਿੰਡਾ, 24 ਸਤੰਬਰ (ਵੀਰਪਾਲ ਸਿੰਘ)- ਗਣਪਤੀ ਉਤਸਵ ਦੇ ਮੌਕੇ ਬਠਿੰਡਾ ਵਿਚ ਗਣੇਸ਼ ਮੂਰਤੀ ਵਿਸਰਜਨ ਨੂੰ ਲੈ ਕੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸ਼ਰਧਾਲੂਆਂ ਵਲੋਂ ਗਣੇਸ਼ ਦੀਆਂ ਮੂਰਤੀਆਂ ਨੂੰ ਸਜਾ ਕੇ ਧਾਰਮਿਕ ਰਸਮਾਂ ਅਤੇ ਜੈਕਾਰਿਆਂ ਨਾਲ ਸਰਹਿੰਦ ਨਹਿਰ ਦੇ ਕਿਨਾਰੇ ਲਿਆਂਦਾ ਗਿਆ, ਜਿੱਥੇ ਸ਼ਰਧਾ ਭਾਵਨਾ ਨਾਲ ਮੂਰਤੀਆਂ ਦਾ ਵਿਸਰਜਨ ਕੀਤਾ ਗਿਆ।

Ad Position 21
No active advertisement
ਗਣਪਤੀ ਮੂਰਤੀ ਵਿਸਰਜਨ ਕਰਨ ਜਾਂਦੇ ਹੋਏ ਸ਼ਰਧਾਲੂ। ਤਸਵੀਰ: ਲਵਲੀ 25-09-2026
ਬਠਿੰਡਾ, 24 ਸਤੰਬਰ (ਵੀਰਪਾਲ ਸਿੰਘ)- ਗਣਪਤੀ ਉਤਸਵ ਦੇ ਮੌਕੇ ਬਠਿੰਡਾ ਵਿਚ ਗਣੇਸ਼ ਮੂਰਤੀ ਵਿਸਰਜਨ ਨੂੰ ਲੈ ਕੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸ਼ਰਧਾਲੂਆਂ ਵਲੋਂ ਗਣੇਸ਼ ਦੀਆਂ ਮੂਰਤੀਆਂ ਨੂੰ ਸਜਾ ਕੇ ਧਾਰਮਿਕ ਰਸਮਾਂ ਅਤੇ ਜੈਕਾਰਿਆਂ ਨਾਲ ਸਰਹਿੰਦ ਨਹਿਰ ਦੇ ਕਿਨਾਰੇ ਲਿਆਂਦਾ ਗਿਆ, ਜਿੱਥੇ ਸ਼ਰਧਾ ਭਾਵਨਾ ਨਾਲ ਮੂਰਤੀਆਂ ਦਾ ਵਿਸਰਜਨ ਕੀਤਾ ਗਿਆ। ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਪੁੱਜਣ ਕਾਰਨ ਇਲਾਕੇ ਵਿਚ ਮੇਲੇ ਵਰਗਾ ਮਾਹੌਲ ਬਣਿਆ ਰਿਹਾ। ਵਿਸਰਜਨ ਮੌਕੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਵਲੋਂ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਭੀੜ ਨੂੰ ਕਾਬੂ ਵਿਚ ਰੱਖਣ ਦੇ ਨਾਲ-ਨਾਲ ਨਹਿਰ ਦੇ ਆਸ-ਪਾਸ ਸੁਰੱਖਿਆ ਪ੍ਰਬੰਧਾਂ ‘ਤੇ ਵੀ ਵਿਸ਼ੇਸ਼ ਨਜ਼ਰ ਰੱਖੀ ਗਈ। ਹਾਲਾਂਕਿ ਗਣਪਤੀ ਵਿਸਰਜਨ ਦੀਆਂ ਖ਼ੁਸ਼ੀਆਂ ਵਿਚਕਾਰ ਪਿਛਲੇ ਦਿਨੀਂ ਵਾਪਰੇ ਦਰਦਨਾਕ ਹਾਦਸੇ ਦੀ ਛਾਂ ਵੀ ਦੇਖਣ ਨੂੰ ਮਿਲੀ। ਦੋ ਸਕੇ ਭੈਣ-ਭਰਾ ਦੇ ਨਹਿਰ ਵਿਚ ਡੁੱਬਣ ਕਾਰਨ ਮੌਤ ਹੋਣ ਦੀ ਘਟਨਾ ਨੇ ਸ਼ਰਧਾਲੂਆਂ ਅਤੇ ਇਲਾਕਾ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਹਾਦਸੇ ਤੋਂ ਬਾਅਦ ਵਿਸਰਜਨ ਮੌਕੇ ਸੁਰੱਖਿਆ ਨੂੰ ਲੈ ਕੇ ਲੋਕਾਂ ਵਿਚ ਵੀ ਚਿੰਤਾ ਦੇਖਣ ਨੂੰ ਮਿਲੀ। ਵਿਸਰਜਨ ਮੌਕੇ ਸੁਰੱਖਿਆ ਦਾ ਰੱਖੋ ਖ਼ਾਸ ਧਿਆਨ- ਪ੍ਰਸ਼ਾਸਨ ਨਹਿਰਾਂ ਅਤੇ ਹੋਰ ਜਲ ਸਰੋਤਾਂ ਵਿਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਵਿਸਰਜਨ ਦੌਰਾਨ ਵਿਸ਼ੇਸ਼ ਸਾਵਧਾਨੀ ਵਰਤਣੀ ਬੇਹੱਦ ਜ਼ਰੂਰੀ ਹੈ। ਸ਼ਰਧਾਲੂਆਂ ਨੂੰ ਪ੍ਰਸ਼ਾਸਨ ਵਲੋਂ ਨਿਰਧਾਰਿਤ ਥਾਵਾਂ ‘ਤੇ ਹੀ ਵਿਸਰਜਨ ਕਰਨ, ਪਾਣੀ ਦੇ ਬਿਲਕੁਲ ਨੇੜੇ ਜਾਣ ਜਾਂ ਨਹਿਰ ਵਿਚ ਉਤਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਬੱਚਿਆਂ ਨੂੰ ਇਕੱਲਿਆਂ ਪਾਣੀ ਦੇ ਕਿਨਾਰੇ ਨਾ ਜਾਣ ਦਿੱਤਾ ਜਾਵੇ ਅਤੇ ਭੀੜ ਵਿਚ ਉਨ੍ਹਾਂ ‘ਤੇ ਲਗਾਤਾਰ ਨਜ਼ਰ ਰੱਖੀ ਜਾਵੇ। ਮੂਰਤੀ ਨੂੰ ਵਿਸਰਜਿਤ ਕਰਨ ਲਈ ਪਾਣੀ ਵਿਚ ਉਤਰਨ ਦੀ ਬਜਾਏ ਪ੍ਰਸ਼ਾਸਨ ਵਲੋਂ ਬਣਾਏ ਸੁਰੱਖਿਅਤ ਵਿਸਰਜਨ ਸਥਾਨਾਂ ਦੀ ਵਰਤੋਂ ਕੀਤੇ ਜਾਣ ਦੀ ਅਪੀਲ ਕੀਤੀ ਗਈ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਖ਼ੁਦ ਪਾਣੀ ਵਿਚ ਜਾਣ ਦੀ ਕੋਸ਼ਿਸ਼ ਕਰਨ ਦੀ ਬਜਾਏ ਤੁਰੰਤ ਪੁਲਿਸ, ਗੋਤਾਖੋਰਾਂ ਜਾਂ ਬਚਾਅ ਟੀਮ ਨੂੰ ਸੂਚਿਤ ਕੀਤਾ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸ਼ਰਧਾ ਦੇ ਨਾਲ ਸਾਵਧਾਨੀ ਵੀ ਜ਼ਰੂਰੀ ਹੈ, ਤਾਂ ਜੋ ਗਣਪਤੀ ਬੱਪਾ ਦੀ ਵਿਦਾਈ ਖ਼ੁਸ਼ੀਆਂ ਅਤੇ ਸੁਰੱਖਿਆ ਨਾਲ ਹੋਵੇ।
Ad Position 22
No active advertisement
ਪਿਛਲੀ ਖ਼ਬਰ ਐਕਵਾਇਰ ਜ਼ਮੀਨ ਦਾ ਮੁਆਵਜ਼ਾ ਨਾ ਮਿਲਣ ’ਤੇ ਕਿਸਾਨਾਂ ਦਾ ਸਰਕਾਰ ਵਿਰੁੱਧ ਮੋਰਚਾ ਭਖਿਆ ਪ੍ਰਸ਼ਾਸਨ ਦੀ ਬੇਰੁਖ਼ੀ ਤੋਂ ਭੜਕੇ ਕਿਸਾ... ਅਗਲੀ ਖ਼ਬਰ ਗੁਰਦੁਆਰਾ ਕਿਲ੍ਹਾ ਮੁਬਾਰਕ ਨੇੜਿਓਂ ਔਰਤ ਦਾ ਪਰਸ ਖੋਹਣ ਵਾਲਾ ਗ੍ਰਿਫ਼ਤਾਰ ਚੋਰੀ ਦਾ ਮੋਟਰਸਾਈਕਲ ਵਾਰਦਾਤ ਲਈ ਸੀ ਵਰਤਿਆ , ਮ...
Ad Position 24