ਮਲੌਦ, 1 ਜਨਵਰੀ (ਦਿਲਬਾਗ ਸਿੰਘ ਚਾਪੜਾ)- ਪਿੰਡ ਬੇਰ ਕਲਾਂ ਵਿਖੇ ਹਰ ਸਾਲ ਦੀ ਤਰ੍ਹਾਂ ਨਵੇਂ ਸਾਲ ਦੀ ਆਮਦ ਮੌਕੇ ਪਿੰਡ ਦੀ ਸੁੱਖ ਸ਼ਾਂਤੀ ਲਈ ਪੂਰੇ ਪਿੰਡ ਵਿੱਚ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਮੌਕੇ ਜੁੜੀਆਂ ਸੰਗਤਾਂ ਲਈ ਹਰ ਪੁਆੜ 'ਤੇ ਸੰਗਤ ਵੱਲੋਂ ਵੱਖ ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ ਅਤੇ ਰਾਗੀ ਬਲਵਿੰਦਰ ਸਿੰਘ ਬਾਬਰਪੁਰ ਵਾਲਿਆਂ ਦੇ ਜਥੇ ਨੇ ਸਿੱਖ ਇਤਿਹਾਸ ਦੀ ਵਾਰਾ ਗਾ ਕੇ ਲੋਕਾਂ ਨੂੰ ਸਿੱਖੀ ਨਾਲ ਜੋੜਿਆ | ਇਸ ਮੌਕੇ ਪੰਜ ਪਿਆਰਿਆ ਦਾ ਸਨਮਾਨ ਕਰਦਿਆਂ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰਕਲਾਂ ਅਤੇ ਯੂਥ ਅਕਾਲੀ ਆਗੂ ਹਰਪ੍ਰੀਤ ਸਿੰਘ ਸੇਠ ਬੇਰਕਲਾਂ ਨੇ ਕਿਹਾ ਕਿ ਨੌਜਵਾਨ ਵਰਗ ਦੇ ਉੱਦਮ ਸਦਕਾ ਹਰ ਸਾਲ ਪਿੰਡ ਵਿੱਚ ਨਗਰ ਕੀਰਤਨ ਕੱਢਿਆ ਜਾਦਾ ਹੈ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ, ਮੀਤ ਪ੍ਰਧਾਨ ਜਗਜੀਤ ਸਿੰਘ, ਸੈਕਟਰੀ ਅਮਰੀਕ ਸਿੰਘ, ਕਮੇਟੀ ਮੈਂਬਰ ਬਲਵੀਰ ਸਿੰਘ, ਜਰਨੈਲ ਸਿੰਘ, ਮੇਜਰ ਸਿੰਘ, ਡਾ. ਦਲਬਾਰਾ ਸਿੰਘ, ਡਾ. ਰਣਜੀਤ ਸਿੰਘ, ਸਾਹਿਲਦੀਪ ਸਿੰਘ, ਰਣਧੀਰ ਸਿੰਘ, ਸਿੰਗਾਰਾ ਸਿੰਘ, ਦਿਲਪ੍ਰੀਤ ਸਿੰਘ ਤੋਂ ਇਲਾਵਾ ਸਰਪੰਚ ਗੁਰਬਿੰਦਰ ਸਿੰਘ ਬਿੰਦਾ, ਨਿਰਭੈ ਸਿੰਘ ਗਿੱਲ, ਗਗਨਦੀਪ ਸਿੰਘ, ਕੁਲਦੀਪ ਸਿੰਘ, ਜਗਤਾਰ ਸਿੰਘ, ਕੁਲਵਿੰਦਰ ਸਿੰਘ ਚਹਿਲ, ਤਰਲੋਚਨ ਸਿੰਘ, ਪਲਵਿੰਦਰ ਸਿੰਘ ਬਿੰਦੀ ਟਿੱਬਾ, ਜਗਦੇਵ ਸਿੰਘ ਫੋਜੀ, ਹਰਪ੍ਰੀਤ ਸਿੰਘ ਪੀਤਾ, ਜੱਗਾ ਸਿੰਘ, ਧਲਵੰਤ ਸਿੰਘ, ਜਗਮੋਹਨ ਸਿੰਘ ਤੋ ਇਲਾਵਾ ਹੋਰ ਵੀ ਹਾਜ਼ਰ ਸਨ |