05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਹੜ੍ਹ-ਪ੍ਰਭਾਵਿਤ ਜ਼ਮੀਨ 'ਤੇ ਅਦਾਲਤੀ ਕੰਪਲੈਕਸ ਖ਼ਿਲਾਫ਼ ਲੜੀਵਾਰ ਭੁੱਖ ਹੜਤਾਲ 24ਵੇਂ ਦਿਨ ਵੀ ਜਾਰੀ

Ad Position 21
No active advertisement
ਅਜੀਤ ਡੈਸਕ 29-01-2026
ਖੰਨਾ, 28 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਨੂੰ ਪੂਰਾ ਜ਼ਿਲ੍ਹਾ ਬਣਾਉਣ ਅਤੇ ਬੁਲੇ੍ਹਪੁਰ (ਖੰਨਾ) ਵਿੱਚ ਹੜ੍ਹ-ਪ੍ਰਭਾਵਿਤ, ਜ਼ਮੀਨ ਤੇ ਬਣਾਏ ਜਾ ਰਹੇ ਅਦਾਲਤੀ ਕੰਪਲੈਕਸ ਦੇ ਵਿਰੋਧ ਵਿੱਚ ਖੰਨਾ ਸੰਘਰਸ਼ ਕਮੇਟੀ ਵੱਲੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਅੱਜ 24ਵੇਂ ਦਿਨ ਵੀ ਜਾਰੀ ਰਹੀ | ਅੱਜ ਕਰਨੈਲ ਸਿੰਘ ਇਕੋਲਾਹਾ ਕੌਮੀ ਜਨਰਲ ਸਕੱਤਰ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਦੀ ਅਗਵਾਈ ਵਿਚ ਭੁੱਖ ਹੜਤਾਲੀ ਡਟੇ ਰਹੇ | ਇਸ ਮੌਕੇ ਖੰਨਾ ਸੰਘਰਸ਼ ਕਮੇਟੀ ਆਗੂਆਂ ਨੇ ਦੱਸਿਆ ਕਿ ਕੈਬਨਿਟ ਮੰਤਰੀ ਪੰਜਾਬ ਤਰੁਨਪ੍ਰੀਤ ਸਿੰਘ ਸੌਂਦ ਨੇ ਮਿਲਣ ਲਈ ਸਮਾਂ ਦਿੱਤਾ ਗਿਆ ਸੀ ਪਰੰਤੂ ਸੌਂਦ ਸਾਹਿਬ ਦੇ ਰੁਝੇਵਿਆਂ ਕਾਰਨ ਮੁਲਾਕਾਤ ਨਾ ਹੋਣ ਕਰਕੇ ਉਨ੍ਹਾਂ ਦੇ ਪੀ ਏ ਜਸਪ੍ਰੀਤ ਸਿੰਘ ਤੇ ਮਹੇਸ਼ ਕੁਮਾਰ ਦੇ ਕਹਿਣ ਤੇ ਉਨ੍ਹਾਂ ਨੂੰ ਵਟਸਐਪ ਰਾਹੀ ਲਿਖਤੀ ਬੇਨਤੀ ਪੱਤਰ ਭੇਜਿਆ ਗਿਆ ਹੈ, ਜਿਸ ਵਿੱਚ ਸਪਸ਼ਟ ਤੌਰ 'ਤੇ ਦਰਸਾਇਆ ਗਿਆ ਕਿ ਬੁਲੇ੍ਹਪੁਰ (ਖੰਨਾ) ਦੀ ਚੁਣੀ ਗਈ ਜ਼ਮੀਨ ਹੜ੍ਹਾਂ ਦੌਰਾਨ ਪਾਣੀ ਦੀ ਕੁਦਰਤੀ ਨਿਕਾਸੀ ਲਈ ਬੇਹੱਦ ਅਹਿਮ ਹੈ ਅਤੇ 'ਗੈਬ ਦੀ ਪੁਲੀ' ਨਾਲ ਜੁੜੇ ਇਸ ਖੇਤਰ ਵਿੱਚ ਭਾਰੀ ਨਿਰਮਾਣ ਖੰਨਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਲਈ ਗੰਭੀਰ ਹੜ੍ਹੀ ਖ਼ਤਰਾ ਪੈਦਾ ਕਰ ਸਕਦਾ ਹੈ | ਅਰਜ਼ੀ ਵਿੱਚ ਜ਼ੋਰ ਦੇ ਕੇ ਕਿਹਾ ਗਿਆ ਕਿ ਪਿਛਲੇ ਸਾਲਾਂ ਦੌਰਾਨ ਇਸ ਇਲਾਕੇ ਵਿੱਚ ਵਾਰ-ਵਾਰ ਪਾਣੀ ਭਰ ਚੁੱਕਾ ਹੈ ਅਤੇ ਜੇਕਰ ਇੱਥੇ ਕੋਰਟ ਕੰਪਲੈਕਸ ਬਣਾਇਆ ਗਿਆ ਤਾਂ ਭਵਿੱਖ ਵਿੱਚ ਜਾਨ-ਮਾਲ, ਟਰੈਫ਼ਿਕ, ਸੁਰੱਖਿਆ ਅਤੇ ਜਨ-ਹਿਤ ਨਾਲ ਜੁੜੀਆਂ ਅਣਟਾਲਣਯੋਗ ਸਮੱਸਿਆਵਾਂ ਖੜ੍ਹੀਆਂ ਹੋਣਗੀਆਂ | ਇਹ ਫ਼ੈਸਲਾ ਨਾਂ ਤਾਂ ਵਿਗਿਆਨਕ ਸਰਵੇਖਣ 'ਤੇ ਆਧਾਰਿਤ ਹੈ ਅਤੇ ਨਾਂ ਹੀ ਸਥਾਨਕ ਲੋਕਾਂ ਨਾਲ ਸਲਾਹ ਕਰਕੇ ਲਿਆ ਗਿਆ ਹੈ | ਸੰਘਰਸ਼ੀ ਆਗੂਆਂ ਨੇ ਕੈਬਨਿਟ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਹੜ੍ਹ-ਪ੍ਰਭਾਵਿਤ ਜ਼ਮੀਨ 'ਤੇ ਬਣ ਰਹੇ ਕੋਰਟ ਕੰਪਲੈਕਸ ਦੇ ਫ਼ੈਸਲੇ ਨੂੰ ਤੁਰੰਤ ਰੱਦ ਕਰਵਾਉਣ | ਖੰਨਾ ਸੰਘਰਸ਼ ਕਮੇਟੀ ਨੇ ਦੋ ਟੂਕ ਸ਼ਬਦਾਂ ਵਿਚ ਸਪਸ਼ਟ ਕੀਤਾ ਕਿ ਜਦ ਤੱਕ ਜਨ-ਵਿਰੋਧੀ ਕੋਰਟ ਕੰਪਲੈਕਸ ਦਾ ਫ਼ੈਸਲਾ ਰੱਦ ਨਹੀਂ ਹੁੰਦਾ ਅਤੇ ਖੰਨਾ ਨੂੰ ਪੂਰਨ ਜ਼ਿਲ੍ਹਾ ਘੋਸ਼ਿਤ ਕਰਨ ਵੱਲ ਹਕੀਕੀ ਕਾਰਵਾਈ ਨਹੀਂ ਹੁੰਦੀ, ਤਦ ਤੱਕ ਲੜੀਵਾਰ ਭੁੱਖ ਹੜਤਾਲ ਅਤੇ ਲੋਕੀ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਆਨਲਾਈਨ ਧੋਖਾਧੜੀ ਵਿਚ 3 ਦੋਸ਼ੀ ਗਿ੍ਫ਼ਤਾਰ, 21 ਲੱਖ 41 ਹਜਾਰ ਰੁਪਏ ਦੀ ਰਕਮ ਵਾਪਸ ਕਰਵਾਈ ਅਗਲੀ ਖ਼ਬਰ ਪਿੰਡ ਗੁਰਮ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਦਿਨਾ ਗੁਰਮਤਿ ਸਮਾਗਮ
Ad Position 24