05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਆਨਲਾਈਨ ਧੋਖਾਧੜੀ ਵਿਚ 3 ਦੋਸ਼ੀ ਗਿ੍ਫ਼ਤਾਰ, 21 ਲੱਖ 41 ਹਜਾਰ ਰੁਪਏ ਦੀ ਰਕਮ ਵਾਪਸ ਕਰਵਾਈ

Ad Position 21
No active advertisement
ਅਜੀਤ ਡੈਸਕ 29-01-2026
ਖੰਨਾ, 28 ਜਨਵਰੀ (ਹਰਜਿੰਦਰ ਸਿੰਘ ਲਾਲ)-ਡੀ. ਆਈ. ਜੀ. ਲੁਧਿਆਣਾ ਰੇਂਜ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਐਸ. ਐਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਮਾੜੇ ਅਨਸਰਾਂ ਅਤੇ ਸਾਈਬਰ ਠਗਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ | ਇਸ ਮੁਹਿੰਮ ਦੌਰਾਨ ਐਸ. ਪੀ. ਪਵਨਜੀਤ, ਡੀ. ਐਸ. ਪੀ. ਮੋਹਿਤ ਸਿੰਗਲਾ, ਇੰਸਪੈਕਟਰ ਵਿਨੋਦ ਕੁਮਾਰ, ਇੰਚਾਰਜ, ਸਾਈਬਰ ਕ੍ਰਾਈਮ ਖੰਨਾ ਦੀ ਪੁਲਿਸ ਪਾਰਟੀ ਇਕ ਸਾਈਬਰ ਠੱਗੀ ਦੇ ਮਾਮਲੇ ਵਿਚ 3 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ 21 ਲੱਖ 41,000 ਰੁਪਏ ਬਰਾਮਦ ਕਰਵਾਏ ਹਨ | ਗੌਰਤਲਬ ਹੈ ਕਿ 13 ਜਨਵਰੀ 2026 ਨੂੰ ਡਾ. ਗੁਰਜੀਤ ਸਿੰਘ ਪੁੱਤਰ ਭਿੰਦਰ ਸਿੰਘ ਵਾਸੀ ਕਰਮਸਰ ਰਾੜਾ ਸਾਹਿਬ ਨੇ ਸ਼ਿਕਾਇਤ ਕੀਤੀ ਸੀ ਕਿ ਕਿਸੇ ਅਣਪਛਾਤੇ ਵਿਅਕਤੀ ਜਾਂ ਵਿਅਕਤੀਆਂ ਨੇ 5.5 ਕਰੋੜ ਦੀ ਉਦਯੋਗ ਗ੍ਰਾਂਟ ਲੈਣ ਦੀ ਸਰਕਾਰੀ ਸਕੀਮ ਹੇਠ ਕਰਜ਼ਾ ਦੇਣ ਦੇ ਨਾਮ 'ਤੇ ਸ਼ਿਕਾਇਤ ਕਰਤਾ ਪਾਸੋਂ 21 ਲੱਖ 41 ਹਜਾਰ ਰੁਪਏ ਦੀ ਰਕਮ ਆਪਣੇ ਅਕਾੳਾੂਟਾਂ ਵਿਚ ਟਰਾਂਸਫ਼ਰ ਕਰਵਾ ਕੇ ਧੋਖਾਧੜੀ ਕੀਤੀ ਗਈ ਸੀ | ਜਿਸ 'ਤੇ ਖੰਨਾ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਟੈਕਨੀਕਲ ਅਤੇ ਵਿੱਤੀ ਅਧਾਰ 'ਤੇ ਤਫ਼ਤੀਸ਼ ਕਰ ਕੇ 20,82,700/- ਰੁਪਏ 1930 ਪੋਰਟਲ ਰਾਹੀ ਹੋਲਡ ਕਰਵਾਏ ਸਨ | ਤਫ਼ਤੀਸ਼ ਦੌਰਾਨ ਦੋਸ਼ੀਆਂ ਮੇਘਨਾ ਪੰਕਜ ਗਾਲਾ ਪਤਨੀ ਪੰਕਜ ਗਾਲਾ ਵਾਸੀ ਮੁੰਬਈ ਹਾਲ ਵਾਸੀ ਦੁਰਗਾਪੁਰਾ, ਜੈਪੁਰ, ਪੁਸ਼ਕਰ ਪੁੱਤਰ ਸੰਜੀਵ ਕੁਮਾਰ ਵਾਸੀ ਥਾਣਾ ਸਦਰ ਬਾਰੀ, ਜਿਲ੍ਹਾ ਡੋਲਪੁਰ, ਰਾਜਸਥਾਨ ਅਤੇ ਭੁਪੇਦਰ ਸ਼ਰਮਾ ਪੁੱਤਰ ਮਹੇਸ਼ ਕੁਮਾਰ ਸ਼ਰਮਾ ਵਾਸੀ ਪਿੰਡ ਬੋਰਦਾ, ਰਾਜਸਥਾਨ ਨੂੰ ਗਿ੍ਫਤਾਰ ਕੀਤਾ | ਸ਼ਿਕਾਇਤ ਕਰਤਾ ਨੇ ਦੱਸਿਆ ਕਿ 21 ਲੱਖ 41 ਹਜਾਰ ਰੁਪਏ ਵਾਪਸ ਮਿਲ ਗਏ ਹਨ | ਖੰਨਾ ਪੁਲਿਸ ਵਲੋਂ ਆਮ ਪਬਲਿਕ ਨੂੰ ਸੂਚਿਤ ਕੀਤਾ ਗਿਆ ਹੈ ਕਿ ਅਗਰ ਕੋਈ ਅਣਜਾਣ ਵਿਅਕਤੀ ਆਪ ਨੂੰ ਕਿਸੇ ਪ੍ਰਕਾਰ ਦਾ ਲਿੰਕ ਸ਼ੇਅਰ ਕਰਦਾ ਹੈ ਜਾਂ ਤੁਹਾਡੇ ਕੋਲੋਂ ਓ. ਟੀ. ਪੀ. ਬੈਂਕ ਡਿਟੇਲ ਆਦਿ ਮੰਗਦਾ ਹੈ ਤਾਂ ਨਾ ਦਿੱਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ 3 ਰੋਜ਼ਾ ਇੰਡੀਆ ਐਗਰੀ ਐਕਸਪੋ-2026 ਦਾ 6ਵਾਂ ਐਡੀਸ਼ਨ 30 ਤੋਂ ਹੋਵੇਗਾ ਸ਼ੁਰੂ ਅਗਲੀ ਖ਼ਬਰ ਹੜ੍ਹ-ਪ੍ਰਭਾਵਿਤ ਜ਼ਮੀਨ 'ਤੇ ਅਦਾਲਤੀ ਕੰਪਲੈਕਸ ਖ਼ਿਲਾਫ਼ ਲੜੀਵਾਰ ਭੁੱਖ ਹੜਤਾਲ 24ਵੇਂ ਦਿਨ ਵੀ ਜਾਰੀ
Ad Position 24