05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

3 ਰੋਜ਼ਾ ਇੰਡੀਆ ਐਗਰੀ ਐਕਸਪੋ-2026 ਦਾ 6ਵਾਂ ਐਡੀਸ਼ਨ 30 ਤੋਂ ਹੋਵੇਗਾ ਸ਼ੁਰੂ

Ad Position 21
No active advertisement
ਇੰਡੀਆ ਐਗਰੀ ਐਕਸਪੋ-2026 ਪ੍ਰਦਰਸ਼ਨੀ ਸਬੰਧੀ ਗੱਲਬਾਤ ਕਰਦੇ ਹੋਏ ਉਡਾਨ ਮੀਡੀਆ ਕਮਿਊਨੀਕੇਸ਼ਨ ਦੇ ਐਮ.ਡੀ. ਜੀ.ਐਸ. ਢਿੱਲੋਂ, ਬਲਦੇਵ ਸਿੰਘ, ਜਗਤ ਸਿੰਘ ਤੇ ਹੋਰ ਪ੍ਰਬੰਧਕ | ਅਜੀਤ ਤਸਵੀਰ <br/> 29-01-2026
ਲੁਧਿਆਣਾ,28 ਜਨਵਰੀ (ਜਤਿੰਦਰ ਭੰਬੀ)-ਖੇਤੀਬਾੜੀ ਅਤੇ ਇਸ ਨਾਲ ਜੁੜੇ ਸਹਾਇਕ ਖੇਤਰਾਂ ਦੀ ਤਰੱਕੀ ਨੂੰ ਮੁੱਖ ਰੱਖਦੇ ਹੋਏ ਤਿੰਨ ਰੋਜ਼ਾ ਇੰਡੀਆ ਐਗਰੀ ਐਕਸਪੋ-2026 ਦਾ 6ਵਾਂ ਐਡੀਸ਼ਨ ਲੁਧਿਆਣਾ ਪ੍ਰਦਰਸ਼ਨੀ ਕੇਂਦਰ ਸਾਹਨੇਵਾਲ ਵਿਖੇ 30 ਜਨਵਰੀ ਨੂੰ ਸ਼ੁਰੂ ਹੋ ਕੇ 1 ਫਰਵਰੀ ਨੂੰ ਸਮਾਪਤ ਹੋਵੇਗਾ | ਇਸ ਤਿੰਨ ਰੋਜ਼ਾ ਪ੍ਰਦਰਸ਼ਨੀ ਵਿਚ ਦੇਸ਼ ਅਤੇ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਪ੍ਰਦਰਸ਼ਕ ਅਤੇ ਕੰਪਨੀਆਂ ਦੇ ਪ੍ਰਤੀਨਿੱਧਾਂ ਸ਼ਾਮਿਲ ਹੋਣਗੇ ਅਤੇ ਪ੍ਰਦਰਸ਼ਨ ਵਿਚ 200 ਤੋਂ ਵੱਧ ਅਤਿ ਆਧੁਨਿੱਕ ਅਤੇ ਨਵੀਨਤਮ ਤਕਨੀਕ ਆਧਾਰਿਤ ਨਵੇਂ ਉਤਪਾਦ ਪ੍ਰਦਰਸ਼ਿਤ ਹੋਣਗੇ, ਜੋ ਕਿ ਖੇਤੀਬਾੜ੍ਹੀ ਅਤੇ ਸਹਾਇਕ ਧੰਦਿਆਂ ਨੂੰ ਹੁਲਾਰਾ ਦੇਣਗੇ | ਅੱਜ ਪੱਤਕਾਰ ਵਾਰਤਾ ਦੌਰਾਨ ਉਡਾਨ ਮੀਡੀਆ ਕਮਿਊਨੀਕੇਸ਼ਨ ਦੇ ਐਮ.ਡੀ. ਜੀ.ਐਸ. ਢਿੱਲੋਂ ਅਤੇ ਪ੍ਰਦਰਸ਼ਨੀ ਪ੍ਰਬੰਧਕਾਂ ਨੇ ਦੱਸਿਆ ਕਿ 6ਵਾਂ ਇੰਡੀਆ ਐਗਰੀ ਐਕਸਪੋ 2026 ਨੂੰ ਖੇਤੀਬਾੜੀ ਵਿਭਾਗ, ਬਾਗ਼ਬਾਨੀ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ) ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਦਾ ਤਕਨੀਕੀ ਅਤੇ ਅਕਾਦਮਿਕ ਸਮਰਥਨ ਪ੍ਰਾਪਤ ਹੈ | ਇਸਦੇ ਨਾਲ ਹੀ ਪੰਜਾਬ ਸਮਾਲ ਇੰਡਸਟਰੀਜ਼ ਐਂਡ ਮੈਨੰੂਫੈਕਚਰਜ਼ ਐਸੋਸੀਏਸ਼ਨ (ਪੀ. ਐਸ. ਏ. ਆਈ. ਐਮ. ਏ.) ਵੀ ਇਸ ਪ੍ਰਦਰਸ਼ਨੀ ਨੂੰ ਪੂਰਾ ਸਹਿਯੋਗ ਦੇ ਰਹੀਆਂ ਹਨ | ਇਸ ਐਕਸਪੋ ਵਿਚ ਖੇਤੀਬਾੜੀ ਮਸ਼ੀਨਰੀ ਅਤੇ ਉਪਕਰਨ, ਟਰੈਕਟਰ ਅਤੇ ਇੰਪਲੀਮੈਂਟਸ, ਪਰਾਲੀ ਪ੍ਰਬੰਧਨ ਲਈ ਆਧੁਨਿਕ ਹੱਲ, ਸਿੰਚਾਈ ਅਤੇ ਪਾਣੀ ਪ੍ਰਬੰਧਨ ਪ੍ਰਣਾਲੀਆਂ, ਬੀਜ, ਖਾਦਾਂ ਅਤੇ ਫ਼ਸਲ ਸੁਰੱਖਿਆ ਉਤਪਾਦ, ਐਗਰੋ-ਪ੍ਰੋਸੈਸਿੰਗ ਅਤੇ ਪੋਸਟ-ਹਾਰਵੈਸਟ ਤਕਨਾਲੋਜੀ, ਡੇਅਰੀ ਅਤੇ ਪੋਲਟਰੀ ਸੈਕਟਰ, ਬਾਗ਼ਬਾਨੀ ਉਪਕਰਨ, ਨਵੀਨੀਕਰਨ ਯੋਗ ਊਰਜਾ ਅਤੇ ਸਮਾਰਟ ਫਾਰਮਿੰਗ ਹੱਲ ਪ੍ਰਦਰਸ਼ਿਤ ਕੀਤੇ ਜਾਣਗੇ | ੲਸ ਮੌਕੇ ਬਲਦੇਵ ਸਿੰਘ, ਜਗਤ ਸਿੰਘ ਤੇ ਹੋਰ ਪ੍ਰਬੰਧਕ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੀ. ਐੱਸ. ਐੱਮ. ਐੱਸ. ਯੂ. ਵਲੋਂ ਮੁਲਾਜ਼ਮ ਮੰਗਾਂ ਦੇ ਸੰਬੰਧ 'ਚ ਸਰਕਾਰ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ-ਪ੍ਰਧਾਨ ਖੱ... ਅਗਲੀ ਖ਼ਬਰ ਆਨਲਾਈਨ ਧੋਖਾਧੜੀ ਵਿਚ 3 ਦੋਸ਼ੀ ਗਿ੍ਫ਼ਤਾਰ, 21 ਲੱਖ 41 ਹਜਾਰ ਰੁਪਏ ਦੀ ਰਕਮ ਵਾਪਸ ਕਰਵਾਈ
Ad Position 24