18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸਿੱਖਿਆ ਵਿਭਾਗ ਵਿਚ ਸ਼ਾਨਦਾਰ ਸੇਵਾਵਾਂ ਉਪਰੰਤ ਪਿ੍ੰ. ਡਾ. ਮਨਦੀਪ ਕੌਰ ਸੇਵਾਮੁਕਤ

Ad Position 21
No active advertisement
ਅਜੀਤ ਡੈਸਕ 03-02-2026
ਸਾਹਨੇਵਾਲ, 2 ਫਰਵਰੀ (ਹਨੀ ਚਾਠਲੀ)-ਸਕੂਲ ਆਫ਼ ਐਮੀਨੈਂਸ ਸਾਹਨੇਵਾਲ ਵਿਖੇ ਪਿ੍ੰਸੀਪਲ ਡਾ. ਮਨਦੀਪ ਕੌਰ ਦੀ ਵਿਦਾਇਗੀ ਪਾਰਟੀ ਵਾਈਸ ਪਿ੍ੰਸੀਪਲ ਸੁਦੇਸ਼ ਕੁਮਾਰ ਕਲਸੀ ਦੀ ਅਗਵਾਈ ਹੇਠ ਕੀਤੀ ਗਈ | ਇਸ ਮੌਕੇ ਵਾਈਸ ਪਿ੍ੰਸੀਪਲ ਸੁਦੇਸ਼ ਕੁਮਾਰ ਕਲਸੀ ਅਤੇ ਮਨਜੀਤ ਕੌਰ ਨੇ ਸਵਾਗਤੀ ਭਾਸ਼ਣ ਵਿਚ ਪਿ੍ੰ. ਡਾ. ਮਨਦੀਪ ਕੌਰ ਦੁਆਰਾ ਸਿੱਖਿਆ ਵਿਭਾਗ 'ਚ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਹਨੀਸ਼ ਕੁਮਾਰ ਨੇ ਪਿ੍ੰ. ਡਾ. ਮਨਦੀਪ ਕੌਰ ਵਲੋਂ ਨਿਭਾਈਆਂ ਜ਼ਿੰਮੇਵਾਰੀਆਂ ਦਾ ਮਾਣ ਪੱਤਰ ਪੜਿਆ | ਦਰਸ਼ਨ ਕੌਰ, ਰਵਿੰਦਰ ਕੌਰ, ਇੰਦਰਪਾਲ ਸੇਖੋਂ ਵਲੋਂ ਪਿ੍ੰ. ਡਾ. ਮਨਦੀਪ ਕੌਰ ਨਾਲ ਬਿਤਾਏ ਪਲਾਂ ਨੂੰ ਸਾਂਝਾ ਕੀਤਾ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ | ਸਕੂਲ ਵਲੋਂ ਪਿ੍ੰ. ਡਾ. ਮਨਦੀਪ ਕੌਰ ਅਤੇ ਪਤੀ ਮਨਵਿੰਦਰਪਾਲ ਸਿੰਘ, ਬੇਟੀ ਹਰਗੁਣਜੋਤ ਕੌਰ, ਜਵਾਈ ਮਾਨਿਕ ਆਹਲੂਵਾਲੀਆ, ਬੇਟੇ ਦਿਵਜੋਤ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ | ਇਸ ਮੌਕੇ ਮਨਜਿੰਦਰ ਸਿੰਘ ਭੋਲਾ ਮਾਂਗਟ, ਪ੍ਰਧਾਨ ਗੁਰਦੀਪ ਸਿੰਘ, ਐਡਵੋਕੇਟ ਮਨਦੀਪ ਸਿੰਘ ਸਾਹਨੀ, ਸੀਨੀਅਰ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਕਾਲਾ, ਗੁਰਸੇਵਕ ਸਿੰਘ, ਧਰਮਜੀਤ ਸਿੰਘ, ਰਣਵੀਰ ਸਿੰਘ ਆਦਿ ਹਾਜ਼ਰ ਸਨ | ਸਟੇਜ ਸੰਚਾਲਨ ਦੀ ਭੂਮਿਕਾ ਸੁਖਜੀਤ ਕੌਰ ਅਤੇ ਮੀਡੀਆ ਕੋਆਰਡੀਨੇਟਰ ਗੁਰਸੇਵਕ ਸਿੰਘ ਨੇ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਪਰਮਜੀਤ ਢਿੱਲੋਂ ਦੀ ਅਗਵਾਈ 'ਚ ਸਮਰਾਲਾ 'ਚ ਲੱਡੂ ਵੰਡ ਕੇ ਖ਼ੁਸ਼ੀ ਮਨਾਈ ਅਗਲੀ ਖ਼ਬਰ 2027 'ਚ ਹਲਕਾ ਪਾਇਲ ਵਿਚ ਕਾਂਗਰਸ ਪਾਰਟੀ ਝੰਡੇ ਗੱਡੇਗੀ - ਜੁਲਮਗੜ ਅਤੇ ਪ੍ਰੋ. ਗੋਮੀ
Ad Position 24