ਸਮਰਾਲਾ, 2 ਫਰਵਰੀ (ਗੋਪਾਲ ਸੋਫਤ)-ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ 'ਤੇ ਸਥਾਨਕ ਆਗੂਆਂ ਨੇ ਲੱਡੂ ਵੰਡ ਕੇ ਖ਼ੁਸ਼ੀ ਪ੍ਰਗਟ ਕੀਤੀ ਹੈ | ਦੇਸ਼ ਦੀ ਸਰਬ ਉੱਚ ਅਦਾਲਤ ਵਲੋਂ ਮਜੀਠੀਆ ਨੂੰ ਜ਼ਮਾਨਤ ਮਿਲਣ ਦੀ ਖ਼ਬਰ ਇੱਥੇ ਪਹੁੰਚਦਿਆਂ ਹੀ ਹਲਕੇ ਦੇ ਅਕਾਲੀ ਆਗੂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਥਾਨਕ ਹਲਕੇ ਦੇ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੇ ਦਫ਼ਤਰ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿੱਥੇ ਵਰਕਰਾਂ ਨੇ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਖ਼ੁਸ਼ੀ ਵਿਚ ਲੱਡੂ ਵੰਡੇ ਗਏ | ਇਸ ਮੌਕੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਵਰਕਰਾਂ 'ਚ ਭਾਰੀ ਉਤਸ਼ਾਹ ਹੈ | ਇਸ ਮੌਕੇ 'ਤੇ ਜਥੇਦਾਰ ਹਰਜਿੰਦਰ ਸਿੰਘ ਬਾਜਵਾ, ਹਰਜਿੰਦਰ ਸਿੰਘ ਢਿੱਲੋਂ, ਭੁਪਿੰਦਰ ਸਿੰਘ ਢਿੱਲੋਂ, ਪਰਵਿੰਦਰ ਸਿੰਘ ਬੱਲੀ, ਜਥੇ. ਅਮਰੀਕ ਸਿੰਘ ਹੇੜੀਆਂ, ਕੁਲਵੰਤ ਸਿੰਘ ਜੱਗੀ ਪ੍ਰਧਾਨ ਸਥਾਨਕ ਗੁਰਦੁਆਰਾ ਸਮਰਾਲਾ, ਸੁਰਿੰਦਰ ਸਿੰਘ, ਮਲਾਗਰ ਸਿੰਘ ਭਗਵਾਨਪੁਰਾ, ਛੱਬੀ ਊਰਨਾ, ਬਹਾਦਰ ਸਿੰਘ ਮਾਣਕੀ, ਬੇਅੰਤ ਸਿੰਘ ਬਲਾਲਾ, ਸੁਰਜੀਤ ਸਿੰਘ ਨੀਲੋਂ, ਏਕਮਜੋਤ ਸਿੰਘ, ਕਮਲਜੀਤ ਬੰਗੜ, ਹਰਨੇਕ ਸਿੰਘ, ਜੱਸਾ ਦਿਆਲਪੁਰਾ, ਕੈਪਟਨ ਹਰਜਿੰਦਰ ਸਿੰਘ, ਗੋਲਡੀ ਸ਼ਮਸ਼ਪੁਰ, ਜਸਵੀਰ ਸਿੰਘ ਮੱਲਮਾਜਰਾ, ਕੁਲਦੀਪ ਸਿੰਘ ਸੰਗਤਪੁਰਾ, ਹਰਜੋਤ ਸਿੰਘ ਮਾਂਗਟ, ਅਨੰਤਬੀਰ ਸਿੰਘ ਢਿੱਲੋਂ, ਦਲਵੀਰ ਕੰਗ, ਸੁਰਿੰਦਰ ਸਿੰਘ, ਬਿੱਲੂ ਭੰਗਲਾਂ, ਜਗਜੀਤ ਸਿੰਘ ਬੌਂਦਲੀ, ਲੱਖੀ ਕਲਸੀ, ਕੇਸਰ ਸਿੰਘ ਮੁਸ਼ਕਾਬਾਦ, ਸਨੀ ਨੰਬਰਦਾਰ, ਜਗਦੀਪ ਸਿੰਘ ਆਈ. ਟੀ. ਵਿੰਗ, ਗਗਨ ਮੰਜਾਲੀਆਂ, ਦਲਜੀਤ ਸਿੰਘ ਬੁੱਲੇਵਾਲ, ਹਰਜਿੰਦਰ ਸਿੰਘ ਸ਼ੇਰੀਆਂ, ਹਰਵਿੰਦਰ ਸਿੰਘ ਚੱਕਲ਼ੀ ਆਦਲ, ਬਿੱਲੂ ਮਾਦਪੁਰ, ਸੁਖਵਿੰਦਰ ਸਿੰਘ ਸਾਬਕਾ ਕੌਂਸਲਰ, ਗੁਰਜੀਤ ਸਿੰਘ ਮਿੱਠੇਵਾਲ ਅਤੇ ਸੁਰਜੀਤ ਸਿੰਘ ਨੀਲੋਂ, ਅਨੇਕਾਂ ਅਕਾਲੀ ਵਰਕਰ ਤੇ ਸ਼ਹਿਰ ਨਿਵਾਸੀ ਹਾਜ਼ਰ ਸਨ | ੋ