19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਖੇਤੀਬਾੜੀ ਸਭਾਵਾਂ ਲਈ ਚੰਗੇ ਅਕਸ ਵਾਲੇ ਲੋਕਾਂ ਦੀ ਚੋਣ ਕਰਨੀ ਸਮੇਂ ਦੀ ਮੁੱਖ ਲੋੜ- ਅਵਤਾਰ ਸਿੰਘ ਜਰਗੜੀ

Ad Position 21
No active advertisement
ਅਜੀਤ ਡੈਸਕ 03-02-2026
ਜੌੜੇਪੁਲ ਜਰਗ, 2 ਫਰਵਰੀ (ਪਾਲਾ ਰਾਜੇਵਾਲੀਆ)- ਪਿੰਡਾਂ ਅੰਦਰ ਕਿਸਾਨੀ ਸਹੂਲਤਾਂ ਲਈ ਸਥਾਪਤ ਸਹਿਕਾਰਤਾ ਵਿਭਾਗ ਦੀਆਂ ਖੇਤੀਬਾੜੀ ਸਭਾਵਾਂ ਦੇ ਪ੍ਰਬੰਧਾਂ ਨੂੰ ਚਲਾਉਣ ਲਈ ਹਮੇਸ਼ਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਚੰਗੀ ਤੇ ਉੱਚੀ ਸੋਚ ਵਾਲੇ ਲੋਕਾਂ ਦੀ ਚੋਣ ਕਰਨੀ ਸਮੇਂ ਦੀ ਮੁੱਖ ਲੋੜ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਅਵਤਾਰ ਸਿੰਘ ਜਰਗੜੀ ਨੇ ਕਰਦਿਆਂ ਕਿਹਾ ਕਿ ਸਹਿਕਾਰਤਾ ਵਿਭਾਗ ਨਾਲ ਜੁੜੀਆਂ ਸੁਸਾਇਟੀਆਂ ਹੀ ਆਰਥਿਕ ਆਰਥਿਕ ਪੱਖੋਂ ਡਾਵਾਂਡੋਲ ਹੋ ਚੁੱਕੀ ਕਿਸਾਨੀ ਨੂੰ ਬਚਾਉਣ ਦਾ ਸਿਰਫ਼ ਇੱਕੋ-ਇੱਕ ਜਰੀਆ ਹਨ | ਅਵਤਾਰ ਸਿੰਘ ਜਰਗੜੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ 6 ਫਰਵਰੀ ਨੂੰ ਪਿੰਡ ਜਰਗੜੀ, ਦੀਵਾ ਮੰਡੇਰ ਤੇ ਫਤਹਿਪੁਰ ਦੇ ਕਿਸਾਨਾਂ ਦੀ ਸਾਂਝੀ ਸੰਸਥਾ ਦੀ ਜਰਗੜੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮਟਿਡ ਪਿੰਡ ਜਰਗੜੀ ਦੀ ਚੋਣ ਹੋਣ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ 273 ਗ੍ਰਾਮ ਹੈਰੋਇਨ, 61 ਗ੍ਰਾਮ ਆਈਸ ਅਤੇ 60,000 ਡਰੱਗ ਮਨੀ ਸਮੇਤ ਇਕ ਕਾਬੂ ਅਗਲੀ ਖ਼ਬਰ ਪਿੰਡ ਭੀਖੀ ਤੋਂ ਅਣਪਛਾਤੀ ਲਾਸ਼ ਬਰਾਮਦ
Ad Position 24