ਮਾਛੀਵਾੜਾ ਸਾਹਿਬ, 2 ਫਰਵਰੀ (ਰਾਜਦੀਪ ਸਿੰਘ ਅਲਬੇਲਾ)-ਕੁਹਾੜਾ ਰੋਡ 'ਤੇ ਸਥਿਤ ਮਾਲਵਾ ਚੌਂਕ ਵਿਚ ਮੁਕਤੀ ਧਾਮ ਸ਼ਿਵ ਮੰਦਿਰ ਦੀ ਸਲਾਨਾ ਮੀਟਿੰਗ ਹੋਈ | ਜਿਸ ਵਿਚ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਭਾਗ ਲਿਆ | ਸਰਬਸੰਮਤੀ ਨਾਲ ਸੁਸ਼ੀਲ ਲੂਥਰਾ ਨੂੰ ਪ੍ਰਬੰਧਕ ਕਮੇਟੀ ਦਾ ਚੇਅਰਮੈਨ ਅਤੇ ਪਵਨ ਅਰੋੜਾ ਨੂੰ ਪ੍ਰਧਾਨ ਚੁਣ ਲਿਆ ਗਿਆ | ਇਸ ਤੋਂ ਇਲਾਵਾ ਰਾਕੇਸ਼ ਟਕਿਆਰ ਨੂੰ ਮੀਤ ਪ੍ਰਧਾਨ, ਪ੍ਰਮੋਦ ਚੋਪੜਾ ਨੂੰ ਸਲਾਹਕਾਰ ਤੇ ਪਵਨ ਬਤਰਾ ਨੂੰ ਕੈਸ਼ੀਅਰ, ਰਣਜੀਤ ਸਿੰਘ ਨੂੰ ਕਮੇਟੀ ਦਾ ਮੁੱਖ ਸਕੱਤਰ ਅਤੇ ਪੁਜਾਰੀ ਪ੍ਰਵੇਸ਼ ਮੇਦੁਰੀ, ਸ਼ਿਵ ਚਰਨ ਸ਼ਰਮਾ, ਭੂਸ਼ਨ ਚਾਨਣਾ, ਸੰਜੀਵ ਕੁਮਾਰ, ਰਾਹੁਲ ਸਪਰਾ, ਦਵਿੰਦਰ ਮਿੱਤਲ, ਰਜਿੰਦਰਪਾਲ ਸਿੰਘ, ਰਾਜੇਸ਼ ਪਰੂਥੀ, ਸਾਹਿਲ ਪਰੂਥੀ, ਸੋਨੂੰ ਪਸਰੀਚਾ, ਮੋਹਿਤ ਜੈਨ ਅਤੇ ਮੁਕੇਸ਼ ਸਚਦੇਵਾ ਨੂੰ ਮੈਂਬਰ ਚੁਣ ਲਿਆ ਗਿਆ | ਇਸ ਤੋਂ ਇਲਾਵਾ ਮੀਟਿੰਗ 'ਚ ਸ਼ਿਵਰਾਤਰੀ ਉਤਸਵ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਹ ਤਿਉਹਾਰ ਉਤਸ਼ਾਹ ਨਾਲ ਮਨਾਉਣ ਦਾ ਫ਼ੈਸਲਾ ਕੀਤਾ ਗਿਆ |