ਬੀਜਾ, 2 ਫਰਵਰੀ (ਕਸ਼ਮੀਰਾ ਸਿੰਘ ਬਗ਼ਲੀ)-ਅਮਰੀਕਾ ਵਾਸੀ ਰਜਿੰਦਰ ਸਿੰਘ ਅਤੇ ਤਪਿੰਦਰ ਸਿੰਘ ਬਾਬੂ ਦੇ ਸਹਿਯੋਗ ਨਾਲ ਪਿੰਡ ਖਹਿਰਾ 'ਚ ਪਿਛਲੇ ਤਕਰੀਬਨ ਦੋ ਸਾਲਾਂ ਤੋਂ ਗਰਾਉਂਡ 'ਚ ਪ੍ਰੈਕਟਿਸ ਕਰ ਰਹੇ ਪਿੰਡ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਕੁੱਲ 65 ਕਿੱਲੋ ਦੇਸੀ ਘਿਓ ਦੇ ਡੱਬੇ ਵੰਡੇ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਰਜਿੰਦਰ ਸਿੰਘ ਯੂ ਐਸ ਏ ਨੇ ਕਿਹਾ ਕਿ ਨਸ਼ਿਆਂ ਤੇ ਗੈਂਗਸਟਰਬਾਦ ਦੇ ਇਸ ਨਾਜ਼ੁਕ ਦੌਰ ਵਿੱਚ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਸਾਨੂੰ ਸਭ ਨੂੰ ਬੇਹੱਦ ਸੰਜੀਦਾ ਹੋਣ ਦੀ ਜ਼ਰੂਰਤ ਹੈ | ਇਸ ਮੌਕੇ ਮੌਜੂਦ ਕਲੱਬ ਦੇ ਪ੍ਰਧਾਨ ਤਪਿੰਦਰ ਸਿੰਘ ਬਾਬੂ ਨੇ ਵੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਆਪਣੇ ਵਿਚਾਰ ਸਾਂਝੇ ਕੀਤੇ | ਕੋਚ ਬੰਟੀ ਖਹਿਰਾ ਨੇ ਇਸ ਬਹੁਮੁੱਲੇ ਯੋਗਦਾਨ ਲਈ ਰਜਿੰਦਰ ਸਿੰਘ ਯੂ. ਐਸ. ਏ ਤੇ ਪ੍ਰਧਾਨ ਤਪਿੰਦਰ ਸਿੰਘ ਬਾਬੂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਜਮੇਲ ਸਿੰਘ ਸਰਪੰਚ, ਹਰਮਿੰਦਰ ਸਿੰਘ ਸਾਬਕਾ ਸਬ ਇੰਸਪੈਕਟਰ ਪੰਜਾਬ ਪੁਲਿਸ, ਰਾਜਵਿੰਦਰ ਸਿੰਘ ਕਨੇਡਾ, ਮਨਦੀਪ ਸਿੰਘ, ਡਾ. ਮਹਾਂ ਸਿੰਘ, ਕਿਰਪਾਲ ਸਿੰਘ, ਨਿਰਮਲ ਸਿੰਘ, ਪਵਿੱਤਰ ਸਿੰਘ ਸਾਬਣ ਫੈਕਟਰੀ ਵਾਲੇ, ਕੁਲਦੀਪ ਸਿੰਘ, ਜਗਜੀਤ ਸਿੰਘ, ਸੰਤੋਖ ਸਿੰਘ, ਮੱਘਰ ਸਿੰਘ, ਪ੍ਰਤਾਪ ਸਿੰਘ, ਪ੍ਰਦੀਪ ਸਿੰਘ ਰਾਜਨ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ |