ਬੀਜਾ, 2 ਫਰਵਰੀ (ਅਵਤਾਰ ਸਿੰਘ ਜੰਟੀ ਮਾਨ)-ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਦੇ ਜੂਆਲੋਜੀ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਖੁੰਬਾਂ ਦੀ ਖੇਤੀ ਨਾਲ ਜੋੜਨ ਲਈ ਢੀਂਗਰੀ ਅਤੇ ਚਿੱਟੀ ਬਟਨ ਖੁੰਬਾਂ ਦੀ ਕਾਸ਼ਤ ਬਾਰੇ ਇੱਕ ਵਿਸ਼ੇਸ਼ ਟਰੇਨਿੰਗ ਪ੍ਰੋਗਰਾਮ ਦਾ ਕਰਵਾਇਆ ਗਿਆ | ਇਹ ਟਰੇਨਿੰਗ ਡਾ. ਅੰਮਿ੍ਤ ਕੌਰ ਬਾਂਸਲ (ਮੁੱਖੀ, ਜੂਆਲੋਜੀ ਵਿਭਾਗ) ਵਲੋਂ ਦਿੱਤੀ ਗਈ | ਇਸ ਮੌਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਤੋਂ ਖੁੰਬਾਂ ਦੇ ਕੰਪੋਸਟ ਬੈਗ ਮੰਗਵਾ ਕੇ ਉਹਨਾਂ ਦੀ ਬਿਜਾਈ ਆਰੰਭ ਕੀਤੀ ਗਈ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਗਗਨਦੀਪ ਸਿੰਘ ਜੀ ਨੇ ਜੂਆਲੋਜੀ ਵਿਭਾਗ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਡਾ. ਮੰਜੂ ਸੱਦੀ, ਲੈਕ. ਗੁਰਵਿੰਦਰ ਕੌਰ, ਪ੍ਰੋਫੈਸਰ ਪਵਨਜੀਤ ਕੌਰ, ਪ੍ਰੋਫੈਸਰ ਸਿਮਰਨਜੀਤ ਕੌਰ ਅਤੇ ਕਿਰਨਦੀਪ ਕੌਰ ਹਾਜ਼ਰ ਸਨ |