23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸੇਂਟ ਮਹਾਪ੍ਰਗਿਆ ਸਕੂਲ ਜਗਰਾਉਂ ਵਿਖ਼ੇ ਅਧਿਆਪਕਾਂ ਲਈ ਵਰਕਸ਼ਾਪ

Ad Position 21
No active advertisement
ਅਜੀਤ ਡੈਸਕ 22-02-2026
ਜਗਰਾਉਂ, 21 ਫਰਵਰੀ (ਵਿਨੋਦ ਕੁਮਾਰ)-ਸੇਂਟ ਮਹਾਪ੍ਰਗਿਆ ਸਕੂਲ ਜਗਰਾਉਂ ਵਿਖ਼ੇ ਡਾਇਰੈਕਟਰ ਵਿਸ਼ਾਲ ਜੈਨ ਦੀ ਅਗਵਾਈ ਹੇਠ ਅਧਿਆਪਕਾਂ ਦੀ ਭਾਵਨਾਤਮਕ ਸਿਹਤ ਨੂੰ ਸਮਰਪਿਤ ਇਕ ਪ੍ਰੇਰਣਾਦਾਇਕ ਅਤੇ ਗਿਆਨਵਰਧਕ ਵਰਕਸ਼ਾਪ ਆਯੋਜਿਤ ਕੀਤੀ ਗਈ | ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਦੀ ਮਾਨਸਿਕ ਮਜ਼ਬੂਤੀ ਨੂੰ ਵਧਾਉਣਾ ਅਤੇ ਉਨ੍ਹਾਂ ਨੂੰ ਦਿਨ ਪ੍ਰਤੀ ਦਿਨ ਦੀਆਂ ਭਾਵਨਾਤਮਕ ਚੁਣੌਤੀਆਂ ਨਾਲ ਸੰਤੁਲਿਤ ਢੰਗ ਨਾਲ ਨਿੱਜਠਣ ਲਈ ਤਿਆਰ ਕਰਨਾ ਸੀ | ਇਸ ਮੌਕੇ ਡਾ. ਨਿਸ਼ੀ ਸਹਿਰਾਵਤ ਫੋਗਾਟ, ਜੋ ਕਿ ਭਾਰਤ ਭਰ ਦੇ ਸੀ.ਬੀ.ਐੱਸ.ਸੀ. ਸੀ.ਈ.ਓਜ਼ ਨਾਲ ਜੁੜੀ ਇਕ ਪ੍ਰਸਿੱਧ ਮਾਸਟਰ ਟਰੇਨਰ ਹਨ, ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਭਾਵਨਾਤਮਕ ਬੁੱਧੀਮੱਤਾ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਅਤੇ ਦੱਸਿਆ ਕਿ ਕਿਵੇਂ ਸਵੈ-ਨਿਰਣੇ, ਸਵੈ-ਪ੍ਰੇਰਣਾ ਅਤੇ ਆਤਮ-ਸੰਭਾਲ ਅਧਿਆਪਕਾਂ ਦੀ ਕਾਰਗੁਜ਼ਾਰੀ ਨੂੰ ਨਿਖਾਰ ਸਕਦੇ ਹਨ | ਇਸ ਦੇ ਨਾਲ ਹੀ ਉਨ੍ਹਾਂ ਨੇ ਵੱਖ-ਵੱਖ ਮਾਨਸਿਕ ਵਿਕਾਰਾਂ, ਉਨ੍ਹਾਂ ਦੇ ਲੱਛਣਾਂ, ਕਾਰਨਾਂ ਅਤੇ ਉਪਚਾਰ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਜਿਸ ਨਾਲ ਅਧਿਆਪਕਾਂ ਨੂੰ ਜਾਗਰੂਕਤਾ ਅਤੇ ਸਮਝ ਵਿਚ ਵਾਧਾ ਹੋਇਆ | ਇਹ ਸੈਸ਼ਨ ਅਧਿਆਪਕਾਂ ਲਈ ਨਵੀਂ ਉਰਜਾ ਅਤੇ ਆਤਮ-ਵਿਸ਼ਵਾਸ ਦਾ ਸਰੋਤ ਸਾਬਤ ਹੋਇਆ | ਇਸ ਮੌਕੇ ਪਿ੍ੰਸੀਪਲ ਪ੍ਰਭਜੀਤ ਕੌਰ ਅਤੇ ਸਮੂਹ ਅਧਿਆਪਕ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਯੂ. ਡਕੌਂਦਾ ਦੇ ਆਗੂਆਂ ਵਲੋਂ ਐੱਸ.ਡੀ.ਐੱਮ ਨਾਲ ਮੀਟਿੰਗ ਅਗਲੀ ਖ਼ਬਰ ਪਿੰਡ ਫੇਰੂਰਾਈ ਵਿਖੇ ਧੰਨ ਧੰਨ ਬਾਬਾ ਕੁੰਦਨ ਸਿੰਘ ਨਾਨਕਸਰ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਲੰਗਰ ਲਗਾਏ
Ad Position 24