29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਮਾਲਵੇ ਦਾ ਖੇਡ ਮੇਲਾ ਆਰੰਭ ਪਹਿਲੇ ਦਿਨ ਅਥਲੈਟਿਕਸ ਤੇ ਕਬੱਡੀ ਮੁਕਾਬਲੇ ਹੋਏ

Ad Position 21
No active advertisement
ਅਜੀਤ ਡੈਸਕ 23-02-2026
ਸਮਰਾਲਾ, 22 ਫਰਵਰੀ (ਗੋਪਾਲ ਸੋਫਤ)-ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਪ੍ਰਸਿੱਧੀ ਖੱਟਣ ਵਾਲੇ ਕਬੱਡੀ ਖਿਡਾਰੀ ਸਵ. ਜਸਦੇਵ ਸਿੰਘ ਗੋਲਾ (ਯੂ. ਐੱਸ. ਏ.) ਦੀ ਨਿੱਘੀ ਯਾਦ ਨੂੰ ਸਮਰਪਿਤ 'ਮਾਲਵੇ ਦਾ ਖੇਡ ਮੇਲਾ' ਅੱਜ ਮਾਲਵਾ ਕਾਲਜ ਦੇ ਖੇਡ ਸਟੇਡੀਅਮ ਵਿਚ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸ਼ੁਰੂ ਹੋ ਗਿਆ ਹੈ | ਇਸ ਖੇਡ ਮੇਲੇ ਵਿਚ ਵਿਦੇਸ਼ਾਂ ਤੋਂ ਪਹੁੰਚੇ ਪ੍ਰਵਾਸੀ ਕਬੱਡੀ ਖਿਡਾਰੀਆਂ ਅਤੇ ਪੰਜਾਬ ਭਰ ਦੇ ਦੂਰ ਦੁਰਾਡੇ ਦੇ ਇਲਾਕਿਆਂ ਤੋਂ ਦਰਸ਼ਕਾਂ ਨੇ ਸ਼ਮੂਲੀਅਤ ਕੀਤੀ | ਖੇਡ ਮੇਲੇ ਦਾ ਉਦਘਾਟਨ ਗਰਾਮ ਪੰਚਾਇਤ ਪਿੰਡ ਬੌਂਦਲੀ ਦੇ ਸਰਪੰਚ ਮਲਾਗਰ ਸਿੰਘ ਨੇ ਆਪਣੀ ਸਮੁੱਚੀ ਪੰਚਾਇਤ ਨਾਲ ਕੀਤਾ | ਪਹਿਲੇ ਦਿਨ ਕਬੱਡੀ 35, 45 ਅਤੇ 55 ਕਿੱਲੋ ਦੇ ਮੁਕਾਬਲੇ ਕਰਵਾਏ ਗਏ | ਜਿਸ ਵਿਚ 35 ਕਿੱਲੋ ਵਜ਼ਨ ਤੇ ਕਬੱਡੀ ਮੁਕਾਬਲਿਆਂ ਵਿਚ ਭੋਂਪੁਰ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ | ਪਹਿਲੇ ਦਿਲ ਦੇ ਐਥਲੈਟਿਕ ਮੁਕਾਬਲਿਆਂ ਵਿਚ ਲੜਕਿਆਂ ਦੀ 100 ਮੀਟਰ ਰੇਸ ਵਿਚ ਰਮਨਦੀਪ ਸਿੰਘ ਪਟਿਆਲਾ, ਲਵਪ੍ਰੀਤ ਸਿੰਘ ਸੰਗਰੂਰ ਅਤੇ ਤਰਨਦੀਪ ਸਿੰਘ ਫ਼ਤਿਹਗੜ੍ਹ ਸਾਹਿਬ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ | ਅੰਡਰ-14 ਦੇ ਲੜਕਿਆਂ 100 ਮੀਟਰ ਰੇਸ ਵਿਚ ਇਹ ਏਕਮਜੋਤ ਸਿੰਘ ਖੰਨਾ, ਮਨਤੇਜਵੀਰ ਸਿੰਘ ਉੱਪਲਾਂ ਅਤੇ ਵਿਕਰਮ ਸਿੰਘ ਫ਼ਤਿਹਗੜ੍ਹ ਸਾਹਿਬ ਨੇ ਪਹਿਲਾਂ ਦੂਜਾ ਅਤੇ ਤੀਸਰਾ ਸਥਾਨ ਹਾਸਲ ਕੀਤਾ | ਲੜਕੀਆਂ ਦੇ 100 ਮੀਟਰ ਰੇਸ ਵਿਚ ਅਦੀਪ ਕੌਰ ਲੁਧਿਆਣਾ, ਸਿਮਰਨਜੀਤ ਕੌਰ ਭਦੌੜ, ਅਮੀਕਾ ਮਹਿਰਾ ਖੰਨਾ ਅਤੇ ਰੀਨਾ ਖੰਨਾ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਅੱਜ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਦਵਿੰਦਰ ਸਿੰਘ ਕਾਹਲੋਂ (ਯੂ. ਐੱਸ. ਏ.), ਸਰਵਨ ਸਿੰਘ (ਯੂ. ਕੇ.), ਦਲਜੀਤ ਸਿੰਘ ਢਿੱਲੋਂ ਅਤੇ ਫਿੰਡੀ ਝਾੜ ਸਾਹਿਬ ਨੇ ਕੀਤੀ | ਖੇਡ ਮੇਲੇ ਵਿਚ ਦੇਸੀ ਘਿਉ ਦੇ ਲੰਗਰ ਦੀ ਸੇਵਾ ਸਵ. ਜਸਦੇਵ ਸਿੰਘ ਗੋਲਾ ਦੇ ਪਰਿਵਾਰ ਵਲੋਂ ਕੀਤੀ ਜਾ ਰਹੀ ਹੈ | ਇਸ ਖੇਡ ਮੇਲੇ ਦੇ ਪ੍ਰਬੰਧਕਾਂ ਵਿਚ ਦੀਪੂ ਕਕਰਾਲਾ ਕੈਨੇਡਾ, ਜੱਸਾ ਪਵਾਤ ਕੇਨੈਡਾ, ਗੇਜਾ ਮਾਦਪੁਰ, ਸਰਵਨ ਸਿੰਘ ਯੂ. ਐੱਸ. ਏ., ਦਲਜੀਤ ਸਿੰਘ ਯੂ. ਐੱਸ. ਏ., ਨਵਦੀਪ ਢਿੱਲੋਂ, ਗੋਲੂ ਯੂ. ਐੱਸ. ਏ., ਕਰਮਜੀਤ ਇਟਲੀ, ਰਾਮਾ ਚੌਧਰੀ ਯੂ. ਐੱਸ. ਏ., ਹਰਕੀਰਤ ਸਿੰਘ ਯੂ. ਐੱਸ. ਏ., ਦੁਰਗਾ ਫਰੌਰ ਯੂ. ਐੱਸ. ਏ., ਪਾਲੀ ਮਾਦਪੁਰ ਯੂ. ਕੇ., ਨਿੰਮ੍ਹਾ ਨੌਲੜੀ ਯੂ. ਐੱਸ. ਏ., ਦਲਬਾਰਾ ਬਸਾਂਤੀ ਕੈਨੇਡਾ, ਦਲਵੀਰ ਕੋਟਾਲਾ ਯੂ. ਐੱਸ. ਏ., ਪੰਮੀ ਇਟਲੀ ਆਦਿ ਸ਼ਾਮਲ ਹਨ | ਕੱਲ੍ਹ ਮੇਲੇ ਦੇ ਆਖ਼ਰੀ ਦਿਨ ਕਬੱਡੀ ਕਲੱਬਾਂ ਸਮੇਤ ਹੋਰ ਵੀ ਦਿਲਚਸਪ ਮੁਕਾਬਲੇ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਸਰਸਵਤੀ ਸੰਸਕਿ੍ਤ ਮਹਾਂਵਿਦਿਆਲਿਆ ਵਿਖੇ 17 ਵਿਦਿਆਰਥੀਆਂ ਲਈ ਵਿਸ਼ਾਲ ਯਗੋਪਵੀਤ ਸਮਾਰੋਹ ਅਗਲੀ ਖ਼ਬਰ ਚੋਮੋਂ ਤੋਂ ਕਿਸਾਨ ਆਗੂ ਬਰਸੀ ਸਮਾਗਮ 'ਚ ਸ਼ਿਰਕਤ ਕਰਨ ਪੁੱਜੇ
Ad Position 24