ਅਹਿਮਦਗੜ੍ਹ, 23 ਫਰਵਰੀ (ਸੁਖਜੀਤ ਸਿੰਘ ਖੇੜਾ) - ਦੀ ਕਾਨਵੈਂਟ ਸਕੂਲ ਪੋਹੀੜ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਚੇਅਰਮੈਨ ਡਾ ਰਾਹੁਲ ਸ਼ਰਮਾ ਦੀ ਅਗਵਾਈ ਵਿਚ ਕਰਵਾਇਆ | ਸਕੂਲ ਵੱਲੋਂ ਕਰਵਾਏ ਇਸ ਸਾਲਾਨਾ ਸਮਾਗਮ 'ਚ ਕਮਲਪ੍ਰੀਤ ਸਿੰਘ ਧਾਲੀਵਾਲ ਹਲਕਾ ਸੀਨੀਅਰ ਕਾਂਗਰਸੀ ਆਗੂ ਹਲਕਾ ਅਮਰਗੜ੍ਹ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਕੇ ਬੱਚਿਆਂ ਨੂੰ ਪ੍ਰੀਖਿਆਵਾਂ ਅਤੇ ਹੋਰ ਵੱਖ-ਵੱਖ ਖੇਤਰਾਂ _ਚ ਨਾਮਣਾ ਖੱਟਣ ਤੇ ਸ਼ੁਭ ਕਾਮਨਾਵਾਂ ਦਿੱਤੀਆਂ | ਸਕੂਲ ਵਿਚ ਇਨਾਮ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਤੋਂ ਇਲਾਵਾ ਪਤਵੰਤੇ ਸੱਜਣਾ ਨੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ | ਸਕੂਲ ਪਿ੍ੰਸੀਪਲ ਅਰਚਨਾ ਮਲਹੋਤਰਾ ਵੱਲੋਂ ਸਕੂਲ ਦੀਆਂ ਪ੍ਰਾਪਤੀਆਂ ਸੰਬੰਧੀ ਸਾਲਾਨਾ ਰਿਪੋਰਟ ਪੜੀ ਤੇ ਭਵਿੱਖੀ ਯੋਜਨਾਵਾਂ ਵਾਰੇ ਦੱਸਿਆ | ਸਕੂਲ ਵਿਦਿਆਰਥੀਆਂ ਵੱਲੋਂ ਗਿੱਧਾ, ਭੱਗੜਾ, ਡਾਂਸ, ਸਮਾਜ ਸੁਧਾਰਕ ਕੋਰੀਓਗ੍ਰਾਫੀ ਕੇ ਸਕਿੱਟਾਂ ਪੇਸ਼ ਕਰ ਕੇ ਸਮਾਰੋਹ ਨੂੰ ਰੰਗਾਰੰਗ ਬਣਾਇਆ | ਅਖੀਰ ਵਿਚ ਸਕੂਲ ਦੇ ਚੇਅਰਮੈਨ ਡਾ. ਰਾਹੁਲ ਸ਼ਰਮਾ ਨੇ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾਇਰੈਕਟਰ ਡਾ ਰਾਹੁਲ ਸ਼ਰਮਾ, ਮੈਡਮ ਪਿ੍ਅੰਕਾ ਸ਼ਰਮਾ, ਜਸਪਾਲ ਸਿੰਘ ਚੌਂਕੀ ਇੰਚਾਰਜ ਛਪਾਰ, ਪਿ੍ੰਸੀਪਲ ਅਰਚਨਾ ਮਲਹੋਤਰਾ, ਸੀਈਓ ਸੁਖਵੰਤ ਸਿੰਘ, ਸਮੂਹ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ ਪਿਤਾ ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |