25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਬਰਮਾਲੀਪੁਰ ਵਿਖੇ ਧੰਨ-ਧੰਨ ਬਾਬਾ ਕਾਲਾ ਮਹਿਰ ਦੀ ਯਾਦ 'ਚ ਤਿੰਨ ਰੋਜਾ ਜੋੜ ਮੇਲਾ ਅੱਜ ਤੋਂ

Ad Position 21
No active advertisement
ਅਜੀਤ ਡੈਸਕ 24-02-2026
ਪਾਇਲ, 23 ਫਰਵਰੀ (ਰਾਜਿੰਦਰ ਸਿੰਘ)-ਇਥੋਂ ਨੇੜਲੇ ਪਿੰਡ ਬਰਮਾਲੀਪੁਰ ਵਿਖੇ ਕੱਦੋ ਰੋਡ ਤੇ ਸਥਿਤ ਅਸਥਾਨ ਧੰਨ ਧੰਨ ਬਾਬਾ ਕਾਲਾ ਮਹਿਰ ਦੀ ਨਿੱਘੀ ਯਾਦ 'ਚ ਸਾਲਾਨਾ ਤਿੰਨ ਰੋਜਾ ਜੋੜ ਮੇਲਾ 24 ਤੋਂ 26 ਫਰਵਰੀ ਤੱਕ ਬਹੁਤ ਹੀ ਸਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ | ਨਗਰ ਨਿਵਾਸੀ, ਐਨ. ਆਰ. ਆਈ. ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਇਸ ਜੋੜ ਮੇਲੇ ਦਾ ਪੋਸਟਰ ਜਾਰੀ ਕਰਦਿਆਂ ਮੁੱਖ ਸੇਵਾਦਾਰ ਦਲਜੀਤ ਸਿੰਘ ਹੈਪੀ ਹੇਅਰ ਅਤੇ ਮਨਪ੍ਰੀਤ ਵਰਮਾ ਪਰਮਜੀਤ ਜਿਊਲਰਜ਼ ਦੋਰਾਹਾ ਬਰਮਾਲੀਪੁਰ ਵਾਲਿਆ ਨੇ ਦੱਸਿਆ ਕਿ ਇਹ ਜੋੜ ਮੇਲਾ 24 , 25 ਤੇ 26 ਫਰਵਰੀ ਦਿਨ ਮੰਗਲਵਾਰ, ਬੁੱਧਵਾਰ ਤੇ ਵੀਰਵਾਰ ਤੱਕ ਮਨਾਇਆ ਜਾਵੇਗਾ ਜੋੜ ਮੇਲੇ ਦੌਰਾਨ ਢਾਡੀ ਬਸੰਤ ਖੜਕਾ ਬਾਦਲ ਸਮੇਤ ਪੰਥ ਪ੍ਰਸਿੱਧ ਜੱਫਿਆਂ ਤੋ ਇਲਾਵਾ ਸੂਫ਼ੀ ਢਾਡੀ ਤੇ ਪ੍ਰਚਾਰਕ ਬਾਬਾ ਜੀ ਦੇ ਜੀਵਨ ਤੇ ਚਾਨਣਾ ਪਾਉਣਗੇ | ਉਨ੍ਹਾਂ ਦੱਸਿਆ ਕਿ ਬਿਨ ਬੁਲਾਏ ਢਾਡੀ ਜਾਂ ਕਵੀਸ਼ਰਾਂ ਨੂੰ ਸਮਾ ਨਹੀ ਮਿਲੇਗਾ | ਇਸ ਤੋਂ ਇਲਾਵਾ ਤਿੰਨੇ ਦਿਨ ਵੱਖ ਵੱਖ ਤਰਾਂ ਦੇ ਲੰਗਰ ਅਤੁੱਟ ਵਰਤਾਏ ਜਾਣਗੇ | ਇਸ ਮੌਕੇ ਗੁਰਪ੍ਰੀਤ ਸਿੰਘ ਤੂਰ, ਲਖਮੀਰ ਸਿੰਘ ਤੂਰ, ਹਰਦੇਵ ਸਿੰਘ ਸੋਨਾ, ਜਗਦੇਵ ਸਿੰਘ, ਸਵਰਨ ਸਿੰਘ, ਪਰਮਜੀਤ ਕੌਰ, ਮਨਦੀਪ ਕੌਰ, ਰਮਨਦੀਪ ਕੌਰ, ਚਰਨਜੀਤ ਕੌਰ ਸਾਬਕਾ ਪੰਚ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੁਲਿਸ ਦੀ ਦਿਹਾਤੀ ਦੌਰਾ ਯੋਜਨਾ, ਕੌੜੀ ਦੀ ਸੱਥ 'ਚ ਪੁੱਜੇ ਐਸ. ਐਸ. ਪੀ ਡਾ. ਦਰਪਣ ਆਹਲੂਵਾਲੀਆ ਅਗਲੀ ਖ਼ਬਰ ਦੀ ਕਾਨਵੈਂਟ ਸਕੂਲ ਪੋਹੀੜ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
Ad Position 24