25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪੰਜਾਬ ਪੁਲਿਸ ਦੀ ਦਿਹਾਤੀ ਦੌਰਾ ਯੋਜਨਾ, ਕੌੜੀ ਦੀ ਸੱਥ 'ਚ ਪੁੱਜੇ ਐਸ. ਐਸ. ਪੀ ਡਾ. ਦਰਪਣ ਆਹਲੂਵਾਲੀਆ

Ad Position 21
No active advertisement
ਅਜੀਤ ਡੈਸਕ 24-02-2026
ਖੰਨਾ, 23 ਫਰਵਰੀ (ਹਰਜਿੰਦਰ ਸਿੰਘ ਲਾਲ)-ਪੁਲਿਸ ਜ਼ਿਲ੍ਹਾ ਖੰਨਾ ਵਿਚ ਲੋਕਾਂ ਨਾਲ ਸਿੱਧਾ ਸੰਪਰਕ ਕਾਇਮ ਕਰਨ, ਨਸ਼ੇ ਤੇ ਅਪਰਾਧ ਵਿਰੁੱਧ ਜੰਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਇਕ ਕਾਬਿਲ-ਏ-ਤਾਰੀਫ਼ ਕਦਮ ਚੁੱਕਿਆ ਗਿਆ ਹੈ | ਐਸ. ਐਸ. ਪੀ ਡਾ. ਦਰਪਣ ਆਹਲੂਵਾਲੀਆ ਨੇ ਪੰਜਾਬ ਪੁਲਿਸ ਰੂਲਜ਼ ਅਧੀਨ ਦਿਹਾਤੀ ਦੌਰਿਆਂ ਦੀ ਮੁੜ ਸ਼ੁਰੂਆਤ ਕਰਦਿਆਂ ਇਸ ਮੁਹਿੰਮ ਦੀ ਅਗਵਾਈ ਖ਼ੁਦ ਸੰਭਾਲੀ ਹੈ | ਇਸ ਮੁਹਿੰਮ ਅਧੀਨ ਅੱਜ ਉਹ ਖੰਨਾ ਦੇ ਪਿੰਡ ਕੌੜੀ ਦੀ ਸੱਥ 'ਚ ਪੁੱਜੇ ਅਤੇ ਪਿੰਡ ਵਾਸੀਆਂ ਨਾਲ ਖੁੱਲ੍ਹੀ ਗੱਲਬਾਤ ਕੀਤੀ |
ਕਾਫੀ ਸਮੇਂ ਤੋਂ ਬੰਦ ਪਈ ਦਿਹਾਤੀ ਦੌਰਿਆਂ ਦੀ ਪ੍ਰਥਾ ਨੂੰ ਮੁੜ ਜ਼ਿੰਦਾ ਕਰਨਾ ਆਪਣੇ ਆਪ 'ਚ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ | ਐਸ. ਐਸ. ਪੀ ਖੰਨਾ ਨੇ ਸੱਥ ਦੌਰਾਨ 'ਯੁੱਧ ਨਸ਼ਿਆਂ ਵਿਰੁੱਧ ਅਤੇ ਆਪਰੇਸ਼ਨ ਪ੍ਰਹਾਰ' ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਖੰਨਾ ਪੁਲਿਸ ਜ਼ਿਲ੍ਹੇ ਨੂੰ ਨਸ਼ਾ ਤੇ ਕ੍ਰਾਈਮ ਮੁਕਤ ਬਣਾਉਣਾ ਪ੍ਰਾਥਮਿਕਤਾ ਹੈ |
ਉਨ੍ਹਾਂ ਪਿੰਡ ਵਾਸੀਆਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਅਪੀਲ ਕੀਤੀ ਕਿ ਨਸ਼ਾ ਤਸਕਰੀ ਅਤੇ ਅਪਰਾਧਿਕ ਗਤੀਵਿਧੀਆਂ ਖ਼ਿਲਾਫ਼ ਪੁਲਿਸ ਦਾ ਸਾਥ ਦੇਣਾ ਹਰ ਜ਼ਿੰਮੇਵਾਰ ਨਾਗਰਿਕ ਦਾ ਫ਼ਰਜ਼ ਹੈ | ਡਾ. ਦਰਪਣ ਆਹਲੂਵਾਲੀਆ ਨੇ ਖ਼ਾਸ ਤੌਰ 'ਤੇ ਪਿੰਡਾਂ ਵਿੱਚ ਸਰਗਰਮ ਅਪਰਾਧਿਕ ਤੱਤਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਅਤੇ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ |
ਐਸ. ਐਸ. ਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਪੰਜਾਬ ਪੁਲਿਸ ਰੂਲਜ਼ ਅਧੀਨ ਪਹਿਲਾਂ ਵੀ ਦਿਹਾਤੀ ਦੌਰੇ ਹੁੰਦੇ ਸਨ | ਇਸ ਪ੍ਰਥਾ ਨੂੰ ਹੁਣ ਇਸ ਨੰੂ ਮੁੜ ਸ਼ੁਰੂ ਕਰਕੇ ਹਰ ਗਜ਼ਟਿਡ ਅਫ਼ਸਰ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਆਪਣੇ-ਆਪਣੇ ਇਲਾਕਿਆਂ ਵਿੱਚ ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ | ਉਨ੍ਹਾਂ ਕਿਹਾ ਕਿ ਸਿਰਫ਼ ਪੁਲਿਸ ਦੀ ਕਾਰਵਾਈ ਨਾਲ ਨਸ਼ੇ ਅਤੇ ਅਪਰਾਧ 'ਤੇ ਕਾਬੂ ਪਾਉਣਾ ਮੁਸ਼ਕਲ ਹੈ | ਇਸ ਲਈ ਸਮਾਜ ਦੇ ਹਰ ਵਰਗ-ਪੰਚਾਇਤਾਂ, ਨੌਜਵਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ-ਦਾ ਸਹਿਯੋਗ ਲੈਣਾ ਲਾਜ਼ਮੀ ਹੈ | ਪਿੰਡ ਦੀ ਸਰਪੰਚ ਜਗਦੀਪ ਕੌਰ ਨੇ ਕਿਹਾ ਕਿ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਇੰਨੇ ਉੱਚ ਅਧਿਕਾਰੀ ਖ਼ੁਦ ਪਿੰਡ ਦੀ ਸੱਥ ਵਿੱਚ ਆ ਕੇ ਲੋਕਾਂ ਨਾਲ ਰੂਬਰੂ ਹੋ ਕੇ ਗੱਲ ਕਰ ਰਹੇ ਹਨ |
ਪਿੰਡ ਵਾਸੀਆਂ ਨੇ ਭਰੋਸਾ ਦਿੱਤਾ ਕਿ ਉਹ ਨਸ਼ਾ ਮੁਕਤੀ ਅਭਿਆਨ ਵਿੱਚ ਖੰਨਾ ਪੁਲਿਸ ਦਾ ਪੂਰਾ ਸਾਥ ਦੇਣਗੇ ਅਤੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਨਵਯੁਗ ਲਿਖਾਰੀ ਸਭਾ ਵਲੋਂ ਰਾਮ ਕਮਲ ਦੋਰਾਹਾ ਦਾ ਸਨਮਾਨ ਅਗਲੀ ਖ਼ਬਰ ਬਰਮਾਲੀਪੁਰ ਵਿਖੇ ਧੰਨ-ਧੰਨ ਬਾਬਾ ਕਾਲਾ ਮਹਿਰ ਦੀ ਯਾਦ 'ਚ ਤਿੰਨ ਰੋਜਾ ਜੋੜ ਮੇਲਾ ਅੱਜ ਤੋਂ
Ad Position 24