ਮਲੌਦ, 25 ਫਰਵਰੀ (ਦਿਲਬਾਗ ਸਿੰਘ ਚਾਪੜਾ)-ਹਲਕਾ ਪਾਇਲ ਦੇ ਟਕਸਾਲੀ ਵਲੰਟੀਅਰ ਪਰਮਜੀਤ ਸਿੰਘ ਪੰਮਾ ਸੇਖਾਂ ਨੂੰ ਆਮ ਆਦਮੀ ਪਾਰਟੀ ਦੇ ਬੀ. ਸੀ. ਵਿੰਗ ਹਲਕਾ ਪਾਇਲ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ | ਪੰਮਾ ਸੇਖਾ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਨੂੰ ਘਰ ਘਰ ਪਹੰੁਚਾਉਣ ਲਈ ਦਿਨ ਰਾਤ ਕੰਮ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ | ਜ਼ਿਕਰਯੋਗ ਹੈ ਕਿ ਪੰਮਾ ਸੇਖਾਂ 2012 ਤੋਂ ਪਾਰਟੀ ਲਈ ਸਰਗਰਮ ਹੈ ਅਤੇ ਹੁਣ ਵੀ ਉਹ ਪਾਰਟੀ ਦੀ ਹਰ ਰੈਲੀ ਵਿਚ ਸਾਥੀਆਂ ਸਮੇਤ ਸ਼ਮੂਲੀਅਤ ਕਰਦਾ ਹੈ | ਪੰਮਾ ਸੇਖਾ ਨੇ ਕਿਹਾ ਕਿ 2027 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਉਹ ਹਲਕੇ ਦੇ ਹਰ ਵੋਟਰ ਨਾਲ ਰਾਬਤਾ ਕਰਕੇ ਪਾਰਟੀ ਵਲੋਂ ਦਿੱਤੇ ਉਮੀਦਵਾਰ ਨੂੰ ਸ਼ਾਨ ਨਾਲ ਜਿਤਾਉਣਗੇ |