18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਝਾੜ ਸਾਹਿਬ ਕਾਲਜ ਵਿਖੇ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 26-02-2026
ਮਾਛੀਵਾੜਾ ਸਾਹਿਬ, 25 ਫਰਵਰੀ (ਰਾਜਦੀਪ ਸਿੰਘ ਅਲਬੇਲਾ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਵਿਖੇ ਪਿ੍ੰਸੀਪਲ ਡਾ. ਰਜਿੰਦਰ ਕੌਰ ਦੀ ਅਗਵਾਈ ਅਤੇ ਐੱਫ.ਡੀ. ਵਿਭਾਗ ਦੇ ਮੁਖੀ ਪ੍ਰੋ. ਹਰਪ੍ਰੀਤ ਕੌਰ ਅਤੇ ਪ੍ਰੋ. ਸੁਖਨਪ੍ਰੀਤ ਕੌਰ ਦੀ ਦੇਖਰੇਖ ਹੇਠ ਸੀ.ਡੀ.ਸੀ., ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸਪਾਂਸਰ ਇਕ ਦਿਨਾਂ ਸੈਮੀਨਾਰ 'ਸਸਟੇਨ ਅਵੈਲਿਟੀ ਇਨ ਫ਼ੈਸ਼ਨ ਡਿਜ਼ਾਈਨਿੰਗ ਐਂਡ ਇਟਜ਼ ਇੰਪੈਕਟ ਆਨ ਸੁਸਾਇਟੀ' ਵਿਸ਼ੇ 'ਤੇ ਕਰਵਾਇਆ ਗਿਆ | ਪਹਿਲੇ ਸੈਸ਼ਨ ਦੌਰਾਨ ਮੁੱਖ ਮਹਿਮਾਨ ਸੁਖਪ੍ਰੀਤ ਕੌਰ ਢਿੱਲੋਂ ਨੇ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਦਾ ਆਗਾਜ਼ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਵਲੋਂ ਸ਼ਬਦ ਗਾਇਨ ਕਰ ਕੇ ਕੀਤਾ ਗਿਆ ਉਪਰੰਤ ਸ਼ਮਾਂ ਰੌਸ਼ਨ ਕੀਤੀ ਗਈ | ਪਿ੍ੰਸੀਪਲ ਡਾ. ਰਜਿੰਦਰ ਕੌਰ ਵਲੋਂ ਕਾਲਜ ਪਹੁੰਚੇ ਮੁੱਖ ਮਹਿਮਾਨ ਅਤੇ ਹੋਰ ਸ਼ਖ਼ਸੀਅਤਾਂ ਦਾ ਰਸਮੀ ਸਵਾਗਤ ਕੀਤਾ | ਵਿਭਾਗ ਦੇ ਮੁਖੀ ਪ੍ਰੋ. ਹਰਪ੍ਰੀਤ ਕੌਰ ਨੇ ਇਸ ਸੈਮੀਨਾਰ ਦੇ ਵਿਸ਼ੇ ਸਬੰਧੀ ਚਾਨਣਾ ਪਾਇਆ | ਮੁੱਖ ਮਹਿਮਾਨ ਸੁਖਪ੍ਰੀਤ ਕੌਰ ਢਿੱਲੋਂ ਨੇ ਕਿਹਾ ਕਿ ਅਜੋਕੀ ਪੀੜ੍ਹੀ ਲਈ ਅਜਿਹੇ ਸੈਮੀਨਾਰ ਕਰਵਾਉਣੇ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ | ਇਸ ਸੈਸ਼ਨ ਦਾ ਕੰੁਜੀਵਤ ਭਾਸ਼ਣ ਡਾ. ਗੁਰਮੀਤ ਕੌਰ ਪ੍ਰੋਫੈਸਰ ਜਿਓਲੋਜੀ ਨੇ ਦਿੱਤਾ ਅਤੇ ਕਿਹਾ ਕਿ ਫ਼ੈਸ਼ਨ ਸਿਰਫ਼ ਮਨੁੱਖ ਦੇ ਪਹਿਰਾਵੇ 'ਚ ਹੀ ਨਹੀਂ ਸਗੋਂ ਉਸ ਦੇ ਵਿਅਕਤੀਤਵ ਦਾ ਵੀ ਹਿੱਸਾ ਹੈ | ਪਹਿਲੇ ਅਕਾਦਮਿਕ ਸੈਸ਼ਨ ਦਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਅਨੁ ਐੱਚ. ਗੁਪਤਾ ਐਸੋਸੀਏਟ ਪ੍ਰੋਫੈਸਰ ਨੇ ਆਪਣੇ ਪ੍ਰੈਕਟੀਕਲ ਪ੍ਰੋਜੈਕਟ ਅਤੇ ਤਜਰਬਿਆਂ ਨੂੰ ਪੀ. ਪੀ. ਟੀ. ਰਾਹੀਂ ਸਾਂਝਾ ਕੀਤਾ | ਇਸ ਮੌਕੇ ਡਾ. ਰੱਤੀ ਅਰੋੜਾ ਅਸਿ. ਪ੍ਰੋ. ਹੋਮ ਸਾਇੰਸ, ਡਾ. ਸਮਿੱਤਾ ਸਿੱਕਾ ਅਸਿ. ਪ੍ਰੋ. ਫ਼ੈਸ਼ਨ ਡਿਜ਼ਾਈਨਿੰਗ, ਹਰਿੰਦਰ ਕੌਰ ਅਸਿ. ਪ੍ਰੋ. ਫ਼ੈਸ਼ਨ ਡਿਜ਼ਾਈਨਿੰਗ, ਸ਼੍ਰੋਮਣੀ ਕਮੇਟੀ ਮੈਂਬਰ ਹਰਜਿੰਦਰ ਕੌਰ ਬਾਜਵਾ, ਪਿ੍ੰਸੀਪਲ ਡਿੰਪਲ ਢਿੱਲੋਂ, ਸੰਦੀਪ ਕੌਰ ਝਾੜ ਸਾਹਿਬ, ਮੀਤ ਪ੍ਰਧਾਨ ਕਾਲਜ ਲੋਕਲ ਮੈਨੇਜਿੰਗ ਕਮੇਟੀ ਹਰਦੀਪ ਸਿੰਘ ਬਹਿਲੋਲਪੁਰ, ਆਨਰੇਰੀ ਐਡੀ. ਸਕੱਤਰ ਹਰਜਤਿੰਦਰ ਸਿੰਘ ਬਾਜਵਾ, ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਚਰਨਜੀਤ ਸਿੰਘ ਲੱਖੋਵਾਲ ਆਦਿ ਮੌਜੂਦ ਸਨ | ਮੰਚ ਸੰਚਾਲਨ ਦੀ ਭੂਮਿਕਾ ਡਾ. ਮਹੀਪਿੰਦਰ ਕੌਰ ਅਤੇ ਸੁਖਨਪ੍ਰੀਤ ਕੌਰ ਅਤੇ ਡਾ. ਮਨਦੀਪ ਕੌਰ ਨੇ ਬਾਖ਼ੂਬੀ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਵਿਭਾਗ ਹਰ ਖਪਤਕਾਰ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ- ਇੰਜ. ਖੰਗੂੜਾ/ਇੰਜ. ਅਨਮੋਲ ਅਗਲੀ ਖ਼ਬਰ ਬੀਬੀ ਰਮਨਜੀਤ ਕੌਰ ਗਿਆਸਪੁਰਾ ਵਲੋਂ ਪਿੰਡ ਬਿਲਾਸਪੁਰ ਵਿਖੇ ਲੋਕ ਮਿਲਣੀ
Ad Position 24