ਮਲੌਦ, 25 ਫ਼ਰਵਰੀ (ਸਹਾਰਨ ਮਾਜਰਾ)- ਪੀ. ਐਸ. ਪੀ. ਸੀ. ਐੱਲ ਸਬ-ਡਵੀਜ਼ਨ ਗਰਿੱਡ ਸਿਆੜ੍ਹ ਵਿਖੇ ਐੱਸ. ਡੀ. ਓ ਇੰਜ. ਅਨਮੋਲਪ੍ਰੀਤ ਸਿੰਘ ਸਰੋਏ ਸਹਾਰਨ ਮਾਜਰਾ ਦੀ ਪ੍ਰੇਰਨਾ ਸਦਕਾ ਸਬ ਸੈਂਟਰ ਸਹਾਰਨ ਮਾਜਰਾ, ਬੁਟਾਹਰੀ, ਕਿਲ੍ਹਾ ਹਾਂਸ, ਧੌਲ ਮਾਜਰਾ ਸਾਰੇ ਸੈਂਟਰਾਂ ਦੇ ਸਮੂਹ ਸਟਾਫ਼, 66 ਕੇ. ਵੀ. ਗਰਿੱਡ ਸਟਾਫ਼, ਸੇਵਾਮੁਕਤ ਮੁਲਾਜ਼ਮਾਂ ਵਲੋਂ ਉੱਦਮ ਕਰਦਿਆਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਸਾਲਾਨਾ ਧਾਰਮਿਕ ਸਮਾਗਮ ਤਹਿਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਰਾਗੀ ਸਿੰਘਾਂ ਵਲੋਂ ਕਥਾ ਕੀਰਤਨ ਸਜਾਏ ਗਏ | ਇਸ ਮੌਕੇ ਸੰਤ ਬਾਬਾ ਹਰਚੰਦ ਸਿੰਘ ਜੀ ਸਿਆੜ ਉਚੇਚੇ ਤੌਰ 'ਤੇ ਪੁੱਜੇ | ਇਸ ਮੌਕੇ ਅਹਿਮਦਗੜ੍ਹ ਡਵੀਜ਼ਨ ਐਕਸ਼ੀਅਨ ਇੰਜ. ਅਮਨਦੀਪ ਸਿੰਘ ਖੰਗੂੜਾ ਅਤੇ ਐੱਸ. ਡੀ. ਓ ਇੰਜ. ਅਨਮੋਲਪ੍ਰੀਤ ਸਿੰਘ ਸਰੋਏ ਨੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਕੋਟਿਨ ਕੋਟਿ ਧੰਨਵਾਦ ਕੀਤਾ | ਨਾਲ ਹੀ ਸੰਤ ਬਾਬਾ ਹਰਚੰਦ ਸਿੰਘ ਸਿਆੜ ਦਾ ਧੰਨਵਾਦ ਕੀਤਾ | ਸਮੂਹ ਸਟਾਫ਼ ਵਲੋਂ ਹਰੇਕ ਵਰ੍ਹੇ ਕੀਤੇ ਜਾ ਰਹੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਸਾਨੂੰ ਸਾਰਿਆਂ ਨੂੰ ਵਧੇਰੇ ਤਨਦੇਹੀ ਤੇ ਸ਼ਿੱਦਤ ਨਾਲ ਕੰਮ ਕਰਨ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ | ਉਨ੍ਹਾਂ ਵਿਭਾਗੀ ਕੰਮ ਕਾਜ ਬਾਰੇ ਕਿਹਾ ਕਿ ਇਲਾਕੇ 'ਚ ਨਿਰਵਿਘਨ ਸਪਲਾਈ ਕਰਨ ਲਈ ਪਹਿਲਾਂ ਹੀ ਦੋ ਨਵੇਂ ਬਣੇ ਬੀੜ੍ਹ ਹਾਂਸ ਅਤੇ ਟਿੱਬਾ ਏ.ਪੀ ਫ਼ੀਡਰ ਨੂੰ ਚਾਲੂ ਕੀਤੇ ਗਏ ਹਨ, ਕਿਉਂਕਿ ਖਪਤਕਾਰਾਂ ਨੂੰ 24 ਘੰਟੇ ਸਪਲਾਈ ਸੁਵਿਧਾ ਦੇਣ ਲਈ ਬਹੁਤ ਜ਼ਰੂਰੀ ਸੀ | ਉਨ੍ਹਾਂ ਵਾਅਦਾ ਕੀਤਾ ਕਿ ਬਿਜਲੀ ਬੋਰਡ ਖਪਤਕਾਰਾਂ ਨੂੰ ਲਗਾਤਾਰ ਅਤੇ ਪੂਰੀ ਵੋਲਟੇਜ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ | ਸੰਤ ਬਾਬਾ ਹਰਚੰਦ ਸਿੰਘ ਸਿਆੜ ਵਲੋਂ ਐਕਸ਼ੀਅਨ ਇੰਜ. ਅਮਨਦੀਪ ਸਿੰਘ ਖੰਗੂੜਾ, ਇੰਜ. ਅਨਮੋਲਪ੍ਰੀਤ ਸਿੰਘ ਸਰੋਏ, ਗਰਿੱਡ ਐੱਸ. ਐੱਸ. ਸੀ ਦਵਿੰਦਰ ਸਿੰਘ ਦੌਦ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਆਪ ਹਲਕਾ ਪਾਇਲ ਦੇ ਕਨਵੀਨਰ ਸਰਪੰਚ ਪ੍ਰਗਟ ਸਿੰਘ ਸਿਆੜ, ਬਲਾਕ ਸੰਮਤੀ ਮੈਂਬਰ ਪ੍ਰੋ. ਗੁਰਮੁਖ ਸਿੰਘ ਗੋਮੀ ਸਿਆੜ੍ਹ, ਜੇ. ਈ. ਪੁਨੀਤ ਕੁਮਾਰ, ਜੇ. ਈ ਜਸਵੀਰ ਸਿੰਘ ਬੇਰ ਕਲਾਂ, ਦਫ਼ਤਰ ਸਿਆੜ ਵਲੋਂ ਮਾਨਵਜੀਤ ਸਿੰਘ, ਗੁਰਜੰਟ ਸਿੰਘ ਨਾਰੋਮਾਜਰਾ, ਅਮਰਦੀਪ ਸਿੰਘ, ਕੇਵਲ ਕਿ੍ਸ਼ਨ ਪਾਠਕ ਸਮੇਤ ਸਮੂਹ ਸਟਾਫ਼ ਹਾਜ਼ਰ ਸਨ |