ਖੰਨਾ, 5 ਮਾਰਚ (ਹਰਜਿੰਦਰ ਸਿੰਘ ਲਾਲ)- ਖੰਨਾ ਪੁਲਿਸ ਨੇ ਐਸ. ਪੀ. ਪਵਨਜੀਤ, ਡੀ. ਐਸ. ਪੀ. ਮੋਹਿਤ ਕੁਮਾਰ ਸਿੰਗਲਾ ਦੀ ਅਗਵਾਈ ਹੇਠ ਇੰਸਪੈਕਟਰ ਜਸ਼ਨਦੀਪ ਸਿੰਘ ਇੰਚਾਰਜ ਸੀ. ਆਈ. ਏ ਸਟਾਫ਼, ਥਾਣੇਦਾਰ ਸਿਮਰਨਜੀਤ ਸਿੰਘ ਦੀ ਅਗਵਾਈ ਵਿੱਚ ਕੱਪੜਾ ਵਪਾਰੀ ਆਸ਼ੂ ਵਿਜ਼ਨ (ਮਾਲਕ ਦੇਵ ਕਲੈਕਸ਼ਨ) ਦੇ ਘਰ ਗੋਲੀਆਂ ਚਲਾਉਣ ਅਤੇ ਗੱਡੀ ਨੂੰ ਅੱਗ ਲਗਾਉਣ ਵਿੱਚ ਦੋਸ਼ੀਆਂ ਦੀ ਮਦਦ ਕਰਨ ਅਤੇ ਮੁੱਖ ਸ਼ੂਟਰਾਂ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਸੂਰਜ ਸਿੰਘ ਉਰਫ ਮੋਹਿਤ ਵਾਸੀ ਅੰਬਾਲਾ ਕੈਂਟ ਨੂੰ ਨਾਮਜ਼ਦ ਕੀਤਾ ਗਿਆ | ਪੁਲਿਸ ਨੇ ਦੋਸ਼ੀ ਸੂਰਜ ਸਿੰਘ ਉਰਫ਼ ਮੋਹਿਤ ਨੂੰ ਗਿ੍ਫ਼ਤਾਰ ਕਰ ਲਿਆ ਹੈ | ਦੋਸ਼ੀ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ |