19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਆਂਗਣਵਾੜੀ ਸੈਂਟਰ 'ਚ ਹੋਲੀ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 06-03-2026
ਮਾਛੀਵਾੜਾ ਸਾਹਿਬ, 5 ਮਾਰਚ (ਰਾਜਦੀਪ ਸਿੰਘ ਅਲਬੇਲਾ)- ਆਂਗਣਵਾੜੀ ਸੈਂਟਰ ਨੰਬਰ 122 'ਚ ਨੰਨ੍ਹੇ-ਮੁੰਨੇ ਬੱਚਿਆਂ ਨੇ ਹੋਲੀ ਦੇ ਪੋਸਟਰ ਬਣਾ ਕੇ ਤਿਉਹਾਰ ਮਨਾਇਆ | ਆਂਗਣਵਾੜੀ ਵਰਕਰ ਕੁਲਵੰਤ ਕੌਰ ਨੀਲੋਂ ਦੀ ਅਗਵਾਈ ਹੇਠ ਨੰਨ੍ਹੇ-ਮੁੰਨੇ ਬੱਚਿਆਂ ਨਾਲ ਆਪਸੀ ਭਾਈਚਾਰਕ ਸਾਂਝ, ਪਿਆਰ ਅਤੇ ਖ਼ੁਸ਼ੀਆਂ ਦਾ ਤਿਉਹਾਰ ਮਨਾਇਆ ਗਿਆ | ਉਨ੍ਹਾਂ ਬੱਚਿਆਂ ਨੂੰ ਹੋਲੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਬੱਚਿਆਂ ਨੂੰ ਰੰਗਾ ਦੀ ਪਹਿਚਾਣ ਕਰਵਾਈ ਗਈ | ਬੱਚਿਆਂ ਨੇ ਇੱਕ ਦੂਜੇ ਨੂੰ ਰੰਗ ਲਗਾ ਕੇ ਹੋਲੀ ਦੀ ਮੌਜ ਮਸਤੀ ਕੀਤੀ ਗਈ ਅਤੇ ਮਠਿਆਈਆਂ ਵੰਡੀਆਂ | ਇਸ ਸਮੇਂ ਗੁਰਪ੍ਰੀਤ ਕੌਰ ਹੈਲਪਰ, ਪਰਮਜੀਤ ਕੌਰ, ਸਰੋਜ ਰਾਣੀ, ਮਲਕੀਤ ਕੌਰ, ਸੀਮਾ ਰਾਣੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੰਨਾਂ 'ਚ ਹੋਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਈਸੜੂ ਵਿਖੇ ਹੋਲਾ ਮਹੱਲਾ ਦਿਵਸ ਮਨਾਇਆ
Ad Position 24