18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਕੇਂਦਰ ਸਰਕਾਰ ਈਰਾਨ-ਇਜ਼ਰਾਈਲ ਜੰਗ 'ਚ ਫਸੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਵੇ- ਸ਼ਾਹਪੁਰ

Ad Position 21
No active advertisement
ਅਜੀਤ ਡੈਸਕ 06-03-2026
ਪਾਇਲ, 5 ਮਾਰਚ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਪਿਛਲੇ ਕਈ ਦਿਨਾਂ ਤੋਂ ਈਰਾਨ ਤੇ ਇਜ਼ਰਾਈਲ ਦੌਰਾਨ ਗੰਭੀਰ ਜੰਗ ਚੱਲਣ ਕਾਰਣ ਕਾਫ਼ੀ ਜਾਨੀ ਮਾਲੀ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ | ਇਸ ਵਾਰੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਲੋਕ ਸੇਵਾ ਸੋਸਾਇਟੀ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਡਾ ਸੁਰਿੰਦਰ ਸਿੰਘ ਸ਼ਾਹਪੁਰ ਨੇ ਕੇਂਦਰ ਸਰਕਾਰ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਈਰਾਨ ਇਜ਼ਰਾਈਲ ਜੰਗ ਚ ਫਸੇ ਭਾਰਤੀਆਂ ਤੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਵੇ | ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਨੂੰ ਤੁਰੰਤ ਦਖ਼ਲ ਦੇ ਕੇ ਦੇਸ਼ ਵਾਪਸ ਲਿਆਉਣ ਦਾ ਤੁਰੰਤ ਵਿਸ਼ੇਸ਼ ਉਡਾਣਾਂ ਰਾਹੀ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ | ਸ਼ਾਹਪੁਰ ਨੇ ਕਿਹਾ ਕਿ ਭਾਰਤੀ ਤੇ ਪੰਜਾਬੀ ਲੋਕਾਂ ਦੇ ਫਸੇ ਹੋਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ | ਉਨ੍ਹਾਂ ਕਿਹਾ ਕਿ ਦੇਸ਼ ਦੀ ਦੋ ਵਾਰ ਉਲੰਪਿਕ ਜੇਤੂ ਅੰਤਰਰਾਸ਼ਟਰੀ ਖਿਡਾਰੀ ਪੀ. ਵੀ. ਸਿੰਧੂ ਦੀ ਡੁਬਈ ਹਵਾਈ ਅੱਡੇ ਤੇ ਫਸੇ ਹੋਣ ਦੀ ਖ਼ਬਰ ਹੈ | ਇਸ ਤੋਂ ਇਲਾਵਾ ਦੁਬਈ 'ਚ ਬਠਿੰਡਾ ਦੇ ਡਾ. ਨੀਰੂ ਗਰਗ ਤੇ ਪ੍ਰੋ. ਪ੍ਰਵੀਨ ਗਰਗ ਸਮੇਤ ਸੈਂਕੜੇ ਲੋਕਾਂ ਦੇ ਉਡਾਣਾਂ ਰੱਦ ਹੋਣ ਕਰਕੇ ਫਸੇ ਹੋਣ ਦੀ ਖ਼ਬਰ ਹੈ | ਇਹਨਾਂ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਲੱਖਾਂ ਲੋਕ ਵਿਦੇਸ਼ਾਂ 'ਚ ਆਪਣੇ ਉਜਵਲੇ ਭਵਿੱਖ ਅਤੇ ਦੇਸ਼ ਦੀ ਆਨ ਸ਼ਾਨ ਵਧਾਉਣ ਲਈ ਗਏ ਹੋਏ ਹਨ | ਉਪਰੋਕਤ ਪੰਜਾਬੀਅਤ ਦੀ ਵਾਪਸੀ ਦੀ ਮੰਗ ਕਰਨ ਵਾਲਿਆਂ ਵਿੱਚ ਰਾਏ ਸਿੰਘ, ਸੁਖਵਿੰਦਰ ਸਿੰਘ, ਮਲਕੀਤ ਖਾਨ, ਬਲਦੇਵ ਸਿੰਘ ਬੱਬੂ, ਗੁਰਦੀਪ ਸਿੰਘ ਅੜੈ੍ਹਚਾਂ, ਕਰਨੈਲ ਸਿੰਘ ਫ਼ੌਜੀ, ਜਗਦੇਵ ਸਿੰਘ ਜੱਗਾ, ਈਸ਼ਰ ਸਿੰਘ ਫ਼ੌਜੀ, ਗਗਨਦੀਪ ਸਿੰਘ, ਹਰਭਜਨ ਸਿੰਘ, ਆੜ੍ਹਤੀ ਅਮਰਜੀਤ ਸਿੰਘ ਗਰੇਵਾਲ, ਨੰਬਰਦਾਰ ਜਗਤਾਰ ਸਿੰਘ, ਦਲਵਿੰਦਰ ਸਿੰਘ ਬਿੱਲਾ ਸ਼ਾਮਲ ਹਨ |
Ad Position 22
No active advertisement
ਪਿਛਲੀ ਖ਼ਬਰ ਡੇਹਲੋਂ ਵਿਖੇ ਸਮੂਹ ਦੁਕਾਨਦਾਰ ਐਸੋਸੀਏਸ਼ਨ ਵਲੋਂ ਅੱਖਾਂ ਦਾ ਮੁਫ਼ਤ ਕੈਂਪ ਸਮਾਪਤ ਅਗਲੀ ਖ਼ਬਰ ਹੋਲੇ ਮਹੱਲੇ ਮੌਕੇ ਸੰਗਤ ਵਲੋਂ ਚਾਹ ਪਕੌੜੇ ਦਾ ਲੰਗਰ ਸ਼ੁਰੂ
Ad Position 24