18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਹੋਲੇ ਮਹੱਲੇ ਮੌਕੇ ਸੰਗਤ ਵਲੋਂ ਚਾਹ ਪਕੌੜੇ ਦਾ ਲੰਗਰ ਸ਼ੁਰੂ

Ad Position 21
No active advertisement
ਅਜੀਤ ਡੈਸਕ 06-03-2026
ਮਾਛੀਵਾੜਾ ਸਾਹਿਬ, 5 ਮਾਰਚ (ਮਨੋਜ ਕੁਮਾਰ)-ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਪਰ ਹਰ ਸਾਲ ਹੀ ਹੋਲਾ ਮਹੱਲਾ ਬੜੇ ਜਾਹੋ ਜਲਾਲ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ | ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤ ਉਚੇਚੇ ਤੌਰ ਉਤੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਹਾਜ਼ਰੀਆਂ ਭਰਨ ਲਈ ਆਉਂਦੀ ਹੈ | ਇਸੇ ਹੋਲੇ ਮਹੱਲੇ ਵਿੱਚ ਆਪਣੀ ਸ਼ਰਧਾ ਭਰੀ ਸੇਵਾ ਕਰਦਿਆਂ ਪਿੰਡ ਊਰਨਾ ਦੀ ਸੰਗਤ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਚਾਹ, ਪਕੌੜਿਆਂ ਦਾ ਲੰਗਰ ਪਿੰਡ ਊਰਨਾ ਵਾਲੇ ਰਸਤੇ ਉੱਪਰ ਲਗਾਇਆ ਗਿਆ ਹੈ ਤੇ ਇਸ ਲੰਗਰ ਵਿੱਚ ਬਾਬਾ ਇਕਬਾਲ ਸਿੰਘ ਦਾ ਵਿਸ਼ੇਸ਼ ਸਹਿਯੋਗ ਹੁੰਦਾ ਹੈ, ਜਿਨ੍ਹਾਂ ਦੀ ਪ੍ਰੇਰਨਾ ਸਦਕਾ ਪਿੰਡ ਨੌਜਵਾਨ ਤੇ ਇਲਾਕੇ ਦੇ ਲੋਕ ਇਸ ਲੰਗਰ ਵਿੱਚ ਪੁੱਜਦੇ ਹਨ | ਪਹਿਲੀ ਮਾਰਚ ਤੋਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਲੰਗਰ ਸ਼ੁਰੂ ਹੋਇਆ ਜੋ ਲਗਾਤਾਰ ਪੰਜ ਦਿਨ ਚੱਲੇਗਾ |
ਇਸ ਮੌਕੇ ਪਿੰਡ ਊਰਨਾ ਗੜੀ ਮਾਛੀਵਾੜਾ ਦੀ ਸੰਗਤ ਵਿਸ਼ੇਸ਼ ਸੇਵਾ ਨਿਭਾ ਰਹੀ ਹੈ | ਇਸ ਮੌਕੇ ਗੁਰਦੀਪ ਸਿੰਘ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ, ਦਵਿੰਦਰ ਸਿੰਘ, ਅਜੇਦੀਪ ਸਿੰਘ ਪ੍ਰਧਾਨ ਕੁਲਦੀਪ ਸਿੰਘ, ਅਵਤਾਰ ਸਿੰਘ, ਜਗਤ ਸਿੰਘ, ਪ੍ਰਦੀਪ ਸਿੰਘ, ਗੋਗੀ ਗੜੀ, ਕੁਲਦੀਪ ਸਿੰਘ ਲੰਬੜਦਾਰ, ਕਹਾਣੀਕਾਰ ਬਲਬੀਰ ਸਿੰਘ ਬੱਬੀ ਤੇ ਹੋਰ ਸੰਗਤਾਂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਈਰਾਨ-ਇਜ਼ਰਾਈਲ ਜੰਗ 'ਚ ਫਸੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਵੇ- ਸ਼ਾਹਪੁਰ ਅਗਲੀ ਖ਼ਬਰ ਪਿੰਡ ਬੈਰਸਾਲ ਕਲਾਂ ਵਿਖੇ ਹੋਲੇ-ਮਹੱਲੇ ਸੰਬੰਧੀ ਲੰਗਰ ਲਗਾਇਆ
Ad Position 24