ਮਾਛੀਵਾੜਾ ਸਾਹਿਬ, 5 ਮਾਰਚ (ਰਾਜਦੀਪ ਸਿੰਘ ਅਲਬੇਲਾ)-ਨੇੜ੍ਹਲੇ ਪਿੰਡ ਬੈਰਸਾਲ ਕਲਾਂ ਵਿਖੇ ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਲੰਗਰ ਲਗਾਇਆ ਗਿਆ | ਸੰਘਰਸ਼ ਕਮੇਟੀ ਦੇ ਪ੍ਰਧਾਨ ਰਾਜਾ ਕਾਹਲੋਂ (ਦੀਪ ਸਿੱਧੂ ਟੀਮ) ਨੇ ਦੱਸਿਆ ਕਿ ਨਗਰ ਨਿਵਾਸੀਆਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਲਗਾਇਆ ਇਹ ਲੰਗਰ ਹੋਲੇ-ਮਹੱਲੇ ਤੱਕ ਜਾਰੀ ਰਹੇਗੀ |