ਅਹਿਮਦਗੜ੍ਹ, 5 ਮਾਰਚ (ਰਵਿੰਦਰ ਪੁਰੀ)-ਸਟੇਟ ਅਵਾਰਡੀ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਵਲੋਂ ਲਗਾਏ ਜਾ ਰਹੇ 25ਵਾਂ ਸਲਾਨਾ ਖ਼ੂਨਦਾਨ ਕੈਂਪ ਪ੍ਰਤੀ ਲੋਕਾਂ ਨੂੰ ਜਾਗਰੂਕਤਾ ਲਈ ਸ਼ਹਿਰ ਅੰਦਰ ਰੈਲੀ ਕੱਢੀ ਗਈ | ਦਾਣਾ ਮੰਡੀ ਤੋਂ ਸ਼ੁਰੂ ਹੋਈ ਇਸ ਰੈਲੀ ਨੂੰ ਡੀ. ਐੈੱਸ. ਪੀ. ਅਹਿਮਦਗੜ੍ਹ ਸੁਖਦੇਵ ਸਿੰਘ ਬਰਾੜ ਤੇ ਨਗਰ ਕੌਂਸਲ ਪ੍ਰਧਾਨ ਵਿੱਕੀ ਸ਼ਰਮਾ ਨੇ ਝੰਡੀ ਦੇ ਕੇ ਰਵਾਨਾ ਕੀਤਾ | ਖ਼ੂਨਦਾਨ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸਕੂਲੀ ਬੱਚਿਆਂ ਨੇ ਬੈਨਰ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸੰਸਥਾ ਦੇ ਮੁੱਖ ਪ੍ਰਬੰਧਕ ਡਾ. ਸੁਨੀਤ ਹਿੰਦ, ਤਰਸੇਮ ਗਰਗ, ਹੈਪੀ ਵਰਮਾ, ਅਰੁਣ ਨੋਨਾ, ਸ਼ੀਬੂ ਕੰਗਣਵਾਲ, ਸੰਜੇ ਮਿੱਤਲ, ਰਵੀ ਗੋਇਲ, ਦੀਪਕ ਗੁਪਤਾ, ਲਲਿਤ ਕੌੜਾ, ਸੁਰਿੰਦਰ ਗੋਇਲ, ਗੋਪਾਲ ਕਿ੍ਸ਼ਨ ਟੋਨੀ, ਅਨਿਲ ਗੋਇਲ, ਸੰਜੀਵ ਕਰੀਰ ਆਦਿ ਦੀ ਅਗਵਾਈ ਹੇਠ ਹੋਈ ਵਿਸ਼ਾਲ ਰੈਲੀ 'ਚ ਰੋਟਰੀ ਚੇਅਰਮੈਨ ਮਹੇਸ਼ ਸ਼ਰਮਾ, ਵਿੱਕੀ ਟੰਡਨ, ਜਗਵੰਤ ਸਿੰਘ ਜੱਗੀ, ਰਾਜ ਹਿੰਦ, ਅਵਤਾਰ ਸਿੰਘ ਜੱਸਲ, ਰਾਜੀਵ ਘਲੋਟੀ, ਡੀ.ਕੇ. ਗੋਇਲ ਆਦਿ ਹਾਜ਼ਰ ਸਨ |