18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਦਿਨ ਵੇਲੇ ਓਵਰਲੋਡ ਵਾਹਨਾਂ 'ਤੇ ਪਾਬੰਦੀ ਦੇ ਬਾਵਜੂਦ ਟਰਾਲੀਆਂ ਲਿੰਕ ਸੜਕਾਂ 'ਤੇ ਸ਼ਰੇਆਮ ਚਲ ਰਹੀਆਂ

Ad Position 21
No active advertisement
ਅਜੀਤ ਡੈਸਕ 06-03-2026
ਖੰਨਾ, 5 ਮਾਰਚ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਅਟਵਾਲ ਪੈਲੇਸ ਰੋਡ 'ਤੇ ਇਕ ਵੱਡਾ ਹਾਦਸਾ ਵਾਪਰਿਆ | ਤੂੜੀ ਲੈ ਕੇ ਜਾ ਰਹੀ ਇੱਕ ਓਵਰਲੋਡ ਟਰੈਕਟਰ ਟਰਾਲੀ ਨੂੰ ਅਚਾਨਕ ਅੱਗ ਲੱਗ ਗਈ | ਅੱਗ ਇੰਨੀ ਤੇਜ਼ ਸੀ ਕਿ ਤੂੜੀ ਕੁੱਝ ਹੀ ਸਮੇਂ ਵਿੱਚ ਸੜ ਕੇ ਸੁਆਹ ਹੋ ਗਈ | ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇੱਕ ਟਰੈਕਟਰ ਟਰਾਲੀ ਇੱਕ ਬਿਜਲੀ ਦੇ ਟਰਾਂਸਫ਼ਾਰਮਰ ਨਾਲ ਟਕਰਾ ਗਈ | ਟਰਾਂਸਫ਼ਾਰਮਰ ਵਿਚੋਂ ਨਿਕਲਦੀਆਂ ਚੰਗਿਆੜੀਆਂ ਨੇ ਅੱਗ ਨੂੰ ਭੜਕਾਇਆ ਜੋ ਤੇਜ਼ੀ ਨਾਲ ਫੈਲ ਗਈ | ਹਾਲਾਂਕਿ ਕਿ ਪ੍ਰਸ਼ਾਸਨ ਨੇ ਦਿਨ ਵੇਲੇ ਓਵਰਲੋਡ ਵਾਹਨਾਂ ਦੇ ਸ਼ਹਿਰ ਵਿੱਚ ਦਾਖਲ ਹੋਣ 'ਤੇ ਪਾਬੰਦੀ ਲਗਾਈ ਹੈ, ਪਰ ਫਿਰ ਵੀ ਟਰੈਕਟਰ ਟਰਾਲੀਆਂ ਲਿੰਕ ਰੋਡ 'ਤੇ ਖੁੱਲ੍ਹ ਕੇ ਚੱਲ ਰਹੀਆਂ ਹਨ | ਖ਼ੁਸ਼ਕਿਸਮਤੀ ਨਾਲ, ਉਸ ਵਕਤ ਹੀ ਉੱਥੋਂ ਇੱਕ ਕਰੇਨ ਲੰਘ ਰਹੀ ਸੀ, ਜਿਸ ਨਾਲ ਇੱਕ ਵੱਡਾ ਹਾਦਸਾ ਟਾਲਣ ਵਿਚ ਮਦਦ ਮਿਲੀ | ਕਰੇਨ ਦੀ ਮਦਦ ਨਾਲ, ਟਰਾਲੀ ਨੂੰ ਪਾਸੇ ਕਰ ਦਿੱਤਾ ਗਿਆ, ਜਿਸ ਨਾਲ ਇੱਕ ਵੱਡੀ ਤਬਾਹੀ ਟਲ ਗਈ | ਜੇਕਰ ਅੱਗ ਫੈਲ ਜਾਂਦੀ, ਤਾਂ ਨਾਲ ਲੱਗਦੀ ਕਿਸਾਨ ਐਨਕਲੇਵ ਕਾਲੋਨੀ ਨੂੰ ਭਾਰੀ ਨੁਕਸਾਨ ਹੋ ਸਕਦਾ ਸੀ | ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਟਰੈਕਟਰ ਟਰਾਲੀ ਨੂੰ ਨੁਕਸਾਨ ਪਹੁੰਚਿਆ ਹੈ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ |
Ad Position 22
No active advertisement
ਪਿਛਲੀ ਖ਼ਬਰ ਸਕੂਲੀ ਬੱਚਿਆਂ ਨੇ ਜਾਗਰੂਕਤਾ ਰੈਲੀ ਕੱਢੀ ਅਗਲੀ ਖ਼ਬਰ ਵਿਧਾਇਕ ਦੀ ਆਜ਼ਾਦ ਚੋਣ ਲੜੇ ਭਾਜਪਾ ਨੇਤਾ ਵਾਲੀਆ ਖ਼ਿਲਾਫ਼ ਐਸ. ਡੀ. ਐਮ. ਦੀ ਸ਼ਿਕਾਇਤ 'ਤੇ ਪਰਚਾ ਦਰਜ
Ad Position 24