ਮਾਛੀਵਾੜਾ ਸਾਹਿਬ, 5 ਮਾਰਚ (ਰਾਜਦੀਪ ਸਿੰਘ ਅਲਬੇਲਾ)-ਪੀ. ਐੱਮ. ਸ੍ਰੀ 2 ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਛੀਵਾੜਾ ਦੀਆਂ ਵਿਦਿਆਰਥਣਾਂ ਦਾ ਜੈਪੁਰ ਟੂਰ ਕਰਵਾਇਆ ਗਿਆ ਜੋ ਕਿ ਪਿ੍ੰਸੀਪਲ ਹਰਦੀਪ ਕੌਰ ਅਤੇ ਕੌਂਸਲਰ ਅਮਨਦੀਪ ਸਿੰਘ ਤਨੇਜਾ ਦੀ ਅਗਵਾਈ ਹੇਠ ਰਵਾਨਾ ਹੋਇਆ | ਵਿਦਿਆਰਥਣਾਂ ਲਈ ਬਹੁਤ ਹੀ ਵਧੀਆ ਢੰਗ ਨਾਲ ਰਹਿਣ, ਖਾਣ-ਪੀਣ ਅਤੇ ਘੁੰਮਣ ਫਿਰਨ ਦਾ ਵਧੀਆ ਪ੍ਰਬੰਧ ਕੀਤਾ ਗਿਆ | ਵਿਦਿਆਰਥਣਾਂ ਨੂੰ ਜੈਪੁਰ 'ਚ ਸਥਿਤ ਇਤਿਹਾਸਿਕ ਸਥਾਨਾਂ ਦੀ ਜਾਣਕਾਰੀ ਦੇਣ ਲਈ ਇੱਕ ਗਾਈਡ ਅਧਿਆਪਕ ਮੁਹੱਈਆ ਕਰਵਾਇਆ ਗਿਆ ਜਿਨ੍ਹਾਂ ਵਲੋਂ ਅਮਰ ਪੈਲੇਸ, ਜਲ ਮਹਿਲ, ਕਣਕ ਬਾਗ, ਹੱਥ ਬਣਤ ਮਾਰਕੀਟ, ਐਲਬਰਟ ਮਿਊਜ਼ੀਅਮ, ਤਾਰਾ ਮੰਡਲ ਸ਼ੋਅ, ਜੰਤਰ-ਮੰਤਰ, ਹਵਾ ਮਹਿਲ, ਪਿੰਕ ਸਿਟੀ, ਚੋਖਾ ਪੰਜਾਬ, ਵਰਲਡ ਟਰੇਡ ਮਾਲ, ਚਿੜੀਆਘਰ ਅਤੇ ਕਈ ਹੋਰ ਸਥਾਨ ਦਿਖਾਏ ਗਏ | ਵਿਦਿਆਰਥਣਾਂ ਨੂੰ ਜੈਪੁਰ ਵਿਚ ਸਥਿਤ ਗੁਰਦੁਆਰਾ ਸਾਹਿਬ ਅਤੇ ਵੱਖ ਵੱਖ ਮਾਰਕੀਟਾਂ ਵੀ ਦਿਖਾਈਆਂ ਗਈਆਂ |