19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 10-03-2026
ਸਮਰਾਲਾ, 9 ਮਾਰਚ (ਕੁਲਵਿੰਦਰ ਸਿੰਘ)-ਪੰਜਾਬ ਪੈਨਸ਼ਨਰ ਕਲਿਆਣ ਸੰਗਠਨ ਸਮਰਾਲਾ ਦੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਮਾ. ਚਰਨਜੀਤ ਸਿੰਘ ਅਤੇ ਦਲੀਪ ਸਿੰਘ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਭਵਨ ਵਿਖੇ ਹੋਈ | ਇਸ ਮੀਟਿੰਗ ਦੇ ਸ਼ੁਰੂ ਵਿਚ ਸੰਗਠਨ ਦੇ ਪ੍ਰਧਾਨ ਮੇਘ ਸਿੰਘ ਜਵੰਦਾ ਦੇ ਵੱਡੇ ਭੈਣ ਸੁਰਜੀਤ ਕੌਰ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਵਿੱਛੜੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਰੱਖਿਆ ਗਿਆ | ਉਪਰੰਤ ਮੀਟਿੰਗ ਦੀ ਕਾਰਵਾਈ ਅਰੰਭ ਕਰਦੇ ਹੋਏ ਜਨਰਲ ਸਕੱਤਰ ਲੈਕ. ਵਿਜੈ ਕੁਮਾਰ ਸ਼ਰਮਾ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਦੀ ਘੋਰ ਨਿੰਦਾ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਪੰਜਾਬ ਦੀ ਮੌਜੂਦਾ ਸਰਕਾਰ ਪੈਨਸ਼ਨਰਾਂ ਸਬਰ ਨਾ ਪਰਖੇ | ਜੇਕਰ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵਿਸਾਰ ਦਿੱਤਾ ਤਾਂ ਪੰਜਾਬ ਦੇ ਲੋਕ ਉਨ੍ਹਾਂ ਨੂੰ ਵਿਸਾਰ ਦੇਣਗੇ | ਬੁਲਾਰਿਆਂ ਵਿਚ ਕੁਲਭੂਸ਼ਣ ਉਟਾਲਾਂ, ਦਲੀਪ ਸਿੰਘ, ਨੇਤਰ ਸਿੰਘ ਮੁੱਤਿਓਾ, ਟੀ. ਕੇ. ਸ਼ਰਮਾ, ਰਘੁਵੀਰ ਸਿੰਘ ਰਿਟਾ. ਐੱਸ. ਡੀ. ਓ., ਰੌਸ਼ਨ ਲਾਲ ਅਰੋੜਾ, ਅਮਰਜੀਤ ਸਿੰਘ ਬਾਲਿਓ, ਰਾਜੇਸ਼ ਵਡੇਰਾ, ਕੁਲਵੰਤ ਰਾਏ, ਦਰਸ਼ਨ ਸਿੰਘ ਕੰਗ, ਕਮਲਜੀਤ ਘੁੰਗਰਾਲੀ ਸਿੱਖਾਂ, ਪ੍ਰੇਮ ਨਾਥ ਖ਼ਜ਼ਾਨਚੀ, ਸੁਰਿੰਦਰ ਵਰਮਾ, ਮੇਲਾ ਸਿੰਘ, ਗੁਰਚਰਨ ਸਿੰਘ, ਹਿੰਮਤ ਸਿੰਘ ਆਦਿ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰ ਹਾਜ਼ਰ ਸਨ | ਮੀਟਿੰਗ ਦੇ ਅਖੀਰ ਵਿਚ ਚਰਨਜੀਤ ਸਿੰਘ ਰਿਟਾ. ਹੈੱਡ ਟੀਚਰ ਨੇ ਮੀਟਿੰਗ ਵਿਚ ਆਏ ਮੈਂਬਰਾਂ ਦਾ ਧੰਨਵਾਦ ਕੀਤਾ | ਮੰਚ ਦੀ ਕਾਰਵਾਈ ਜਨਰਲ ਸਕੱਤਰ ਲੈਕ. ਵਿਜੈ ਕੁਮਾਰ ਸ਼ਰਮਾ ਨੇ ਬਾਖ਼ੂਬੀ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਸੋਨੀਆ ਗੋਇਲ ਨੇ ਆਪ ਸਰਕਾਰ ਦਾ ਧੰਨਵਾਦ ਕੀਤਾ ਅਗਲੀ ਖ਼ਬਰ ਪੰਜਾਬ ਬਚਾਓ ਰੈਲੀ ਸੰਬੰਧੀ ਸਾਬਕਾ ਮੰਤਰੀ ਢਿੱਲੋਂ ਵਲੋਂ ਕੂੰਮਕਲਾਂ ਵਿਖੇ ਅਹਿਮ ਮੀਟਿੰਗ
Ad Position 24