19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪ੍ਰਧਾਨ ਸੋਨੀਆ ਗੋਇਲ ਨੇ ਆਪ ਸਰਕਾਰ ਦਾ ਧੰਨਵਾਦ ਕੀਤਾ

Ad Position 21
No active advertisement
ਅਜੀਤ ਡੈਸਕ 10-03-2026
ਮਲੌਦ, 9 ਮਾਰਚ (ਸਹਾਰਨ ਮਾਜਰਾ)- ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਅਤੇ ਆਪ ਦੇ ਸੀ. ਮਹਿਲਾ ਨੇਤਾ ਸੋਨੀਆ ਗੋਇਲ ਨੇ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਅÏਰਤ ਦਿਵਸ ਮੌਕੇ ਪੂਰੇ ਪੰਜਾਬ ਦੀਆਂ ਅÏਰਤਾਂ ਨੂੰ ਆਰਥਿਕ ਪੱਖੋਂ ਬਹੁਤ ਵੱਡਾ ਲਾਭ ਦੇ ਕੇ ਮਾਣ ਸਨਮਾਨ ਵਧਾਇਆ ਗਿਆ ਹੈ | ਜਿਸ ਨਾਲ ਘਰਾਂ ਦੀ ਆਰਥਿਕ ਸਥਿਤੀ ਤਾਂ ਸੁਧਰੇਗੀ ਹੀ ਨਾਲ ਉਨ੍ਹਾਂ ਦਾ ਘਰਾਂ ਵਿੱਚ ਵੀ ਸਤਿਕਾਰ ਵਧੇਗਾ | ਪ੍ਰਧਾਨ ਸੋਨੀਆ ਗੋਇਲ ਅਤੇ ਕੌਂਸਲਰ ਦੀਪਕ ਗੋਇਲ ਵਲੋਂ ਸੇਖ਼ੇ ਵਾਲਾ ਦਰਵਾਜ਼ਾ, ਵਾਰਡ 3, 6, ਰੋੜੀਆਂ, ਸੋਮਲਖੇੜੀ ਜਾ ਕੇ ਖ਼ਾਸ ਤੌਰ ਤੇ ਅÏਰਤਾਂ ਨਾਲ ਖੁਸ਼ੀ ਸਾਂਝੀ ਕੀਤੀ ਅਤੇ ਵਧਾਈ ਦਿੱਤੀ ਗਈ | ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਰਜਿਸਟਰੇਸ਼ਨ 13 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ | ਕੋਈ ਵੀ18 ਸਾਲ ਤੋਂ ਉੱਪਰ ਉਮਰ ਦੀ ਅÏਰਤ ਇਸ ਦੇ ਯੋਗ ਹੋਵੇਗੀ ਅਤੇ ਖ਼ਾਸ ਗੱਲ ਇਹ ਹੈ ਕਿ ਪੈਸੇ ਸਿੱਧੇ ਅÏਰਤਾਂ, ਮਹਿਲਾਵਾਂ ਦੇ ਖਾਤੇ ਵਿੱਚ ਪੁੱਜਣਗੇ | ਉਨ੍ਹਾਂ ਕਿਹਾ ਕਿ ਕੁੱਝ ਲੋਕ ਐਵੇਂ ਗਲਤ ਬਿਆਨਬਾਜ਼ੀਆਂ ਕਰ ਰਹੇ ਹਨ ਜਦੋਂਕਿ ਇਹ ਸਹੂਲਤ ਬੁਢਾਪਾ ਪੈਨਸ਼ਨ ਵਿਧਵ ਅÏਰਤਾਂ, ਅਪੰਗ ਵਿਅਕਤੀਆਂ ਜੋ ਵੀ ਪੈਨਸ਼ਨ ਲੈਂਦੇ ਹਨ ਉਹ ਵੀ ਇਹ ਪੈਨਸ਼ਨ ਲੈਣ ਦੇ ਹੱਕਦਾਰ ਹੋਣਗੀਆਂ | ਬਸ਼ਰਤੇ ਕਿ ਪੰਜਾਬ ਦਾ ਪੱਕਾ ਵਸਨੀਕ ਹੋਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਕੁੱਝ ਲੋਕ ਆਪ ਸਰਕਾਰ ਵੱਲੋਂ ਨਿਤ ਦਿਨ ਪੰਜਾਬੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ, ਸੁਵਿਧਾਵਾਂ ਦੇਣ ਤੋਂ ਮਾਨਸਿਕ ਤੌਰ ਤੋਂ ਪਰੇਸ਼ਾਨ ਹੋ ਕੇ ਬੇਤੁਕੇ ਬਿਆਨਬਾਜ਼ੀਆਂ ਕਰ ਰਹੇ ਹਨ | ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ | ਇਨ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਅÏਰਤਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ | ਕਿਉਂਕਿ ਪਿਛਲੇ 75 ਸਾਲਾਂ ਦੌਰਾਨ ਇਹਨਾਂ ਪਾਰਟੀਆਂ ਨੇ ਪੰਜਾਬ ਦੇ ਹਿੱਤਾਂ ਤੱਕ ਹੀ ਕਿਸੇ ਵੀ ਲੋੜਵੰਦ ਵਿਅਕਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਹੂਲਤ ਦੇਣ ਬਾਰੇ ਸੋਚਿਆ ਤੱਕ ਨਹੀਂ ਹੈ | ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਹਿਰਦ ਸੋਚ ਸਦਕਾ ਬਹੁਤ ਵੱਡੀਆਂ ਰਾਹਤਾਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਪੰਜਾਬੀ ਬਾਗੋ ਬਾਗ ਹਨ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਪਿੰਡਾਂ ਅਤੇ ਤਿੰਨੇ ਸ਼ਹਿਰਾਂ ਮਲੌਦ, ਪਾਇਲ ਅਤੇ ਦੋਰਾਹਾ ਵਿੱਚ ਬਹੁਤ ਵੱਡੇ ਪ੍ਰੋਜੈਕਟ ਲੋਕ ਸੁਵਿਧਾ ਵਾਲੇ ਲੈ ਕੇ ਆਂਦੇ ਹਨ | ਇਲਾਕੇ ਦੀਆਂ ਸੜਕਾਂ, ਖੇਡ ਮੈਦਾਨ ਅਤੇ ਹੋਰ ਵੀ ਬਹੁਤ ਤਰ੍ਹਾਂ ਦੀਆਂ ਸਹੂਲਤਾਂ ਹਲਕਾ ਪਾਇਲ ਦੇ ਵਾਸੀਆਂ ਦੀ ਝੋਲੀ ਪਾਈਆਂ ਹਨ | ਹਲਕੇ ਨੂੰ ਨਮੂਨੇ ਬਣਾਉਣ ਦਾ ਸੁਪਨਾ ਉਹ ਪੂਰਾ ਕਰਕੇ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਵਲੋਂ ਮੁਲਾਜ਼ਮ ਵਰਗ 'ਤੇ ਲਾਠੀਚਾਰਜ ਕਰਵਾਉਣਾ ਨਿੰਦਣ ਯੋਗ-ਢਿੱਲੋਂ ਅਗਲੀ ਖ਼ਬਰ ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਦੀ ਮੀਟਿੰਗ ਹੋਈ
Ad Position 24