14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਖੰਨਾ ਬਾਰ ਐਸੋਸੀਏਸ਼ਨ ਦੀ ਬਿਲਡਿੰਗ ਕਮੇਟੀ ਦੀ ਮੀਟਿੰਗ 'ਚ ਨਵੇਂ ਅਦਾਲਤੀ ਕੰਪਲੈਕਸ ਲਈ ਵੱਡੇ ਫ਼ੈਸਲੇ

Ad Position 21
No active advertisement
ਅਜੀਤ ਡੈਸਕ 28-03-2026
ਖੰਨਾ, 27 ਮਾਰਚ (ਹਰਜਿੰਦਰ ਸਿੰਘ ਲਾਲ)-ਅੱਜ ਬਿਲਡਿੰਗ ਕਮੇਟੀ ਬਾਰ ਐਸੋਸੀਏਸ਼ਨ ਖੰਨਾ ਦੀ ਇੱਕ ਮਹੱਤਵਪੂਰਨ ਮੀਟਿੰਗ ਵਿਚ ਕਮੇਟੀ ਮੈਂਬਰ ਐਡਵੋਕੇਟ ਮੁਨੀਸ਼ ਖੰਨਾ, ਐਡਵੋਕੇਟ ਬਲਜਿੰਦਰ ਸਿੰਘ, ਐਡਵੋਕੇਟ ਸੁਮਿਤ ਲੂਥਰਾ, ਐਡਵੋਕੇਟ ਐਨ. ਐੱਸ. ਕਾਲੀਰਾਓ, ਐਡਵੋਕੇਟ ਅਮਿਤ ਵਰਮਾ, ਐਡਵੋਕੇਟ ਅਨਿਲ ਵਰਮਾ, ਐਡਵੋਕੇਟ ਸੰਦੀਪ ਅÏਜਲਾ ਅਤੇ ਐਡਵੋਕੇਟ ਅਮਨਦੀਪ ਸ਼ਾਮਲ ਹੋਏ | ਮੀਟਿੰਗ ਦੌਰਾਨ ਨਵੇਂ ਅਦਾਲਤੀ ਕੰਪਲੈਕਸ ਵਿਚ ਵਕੀਲਾਂ ਦੇ ਦਫ਼ਤਰਾਂ ਦੀ ਤਿਆਰੀ ਸੰਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ | ਕਮੇਟੀ ਮੈਂਬਰਾਂ ਵਲੋਂ ਨਕਸ਼ਿਆਂ ਦਾ ਜਾਇਜ਼ਾ ਲੈਂਦਿਆਂ ਹਰ ਪੱਖ ਨੂੰ ਧਿਆਨ ਵਿਚ ਰੱਖਿਆ ਗਿਆ | ਇਸ ਮੌਕੇ ਇਹ ਫ਼ੈਸਲਾ ਲਿਆ ਗਿਆ ਕਿ ਨਵੀਂ ਬਣ ਰਹੀ ਅਦਾਲਤੀ ਬਿਲਡਿੰਗ ਵਿਚ ਵਕੀਲਾਂ ਲਈ ਸੁਵਿਧਾਜਨਕ ਮਾਹੌਲ ਤਿਆਰ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਮਾਤਾ ਭੱਦਰਕਾਲੀ ਮੰਦਰ ਵਿਖੇ ਮਨਾਇਆ ਚੇਤ ਦੀ ਅਸ਼ਟਮੀ ਦਾ ਮੇਲਾ ਅਗਲੀ ਖ਼ਬਰ ਕਲੇਰ ਵਲੋਂ ਸਰਪੰਚ ਗੋਪਾਲ ਸਿੰਘ ਪਾਲੀ ਨੂੰ 1 ਕਰੋੜ ਦਾ ਮਾਣਹਾਨੀ ਨੋਟਿਸ
Ad Position 24